17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੇਵਲ ਢਿੱਲੋਂ ਦੇ ਯਤਨਾਂ ਸਦਕਾ 92.49 ਕਰੋੜ ਅਮਰੁਤ ਸਕੀਮ ਤਹਿਤ ਬਰਨਾਲਾ- ਲੁਧਿਆਣਾ...

ਕੇਵਲ ਢਿੱਲੋਂ ਦੇ ਯਤਨਾਂ ਸਦਕਾ 92.49 ਕਰੋੜ ਅਮਰੁਤ ਸਕੀਮ ਤਹਿਤ ਬਰਨਾਲਾ- ਲੁਧਿਆਣਾ ਹਾਈ-ਵੇ ਤੋਂ ਲੈ ਕੇ ਸਮੁੱਚੇ ਸ਼ਹਿਰ ਦਾ ਸ਼ੀਵਰੇਜ ਸਿਸਟਮ ਰੀਟਰੀਟਮੈਂਟ ਪਲਾਂਟ ਨਾਲ ਜੁੜਿਆ ।

ਕੈਪਟਨ ਅਮਰਿੰਦਰ ਸਿੰਘ ਅਤੇ ਵਿਕਾਸ ਪੁਰਸ ਸ੍ਹ.ਕੇਵਲ ਸਿੰਘ ਢਿੱਲੋਂ ਦੀ ਦੂਰ ਅੰਦੇਸੀ ਸੋਚ ਸਦਕਾ ਬਰਨਾਲਾ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਤੇ ਬਰਸਾਤਾਂ ਦੇ ਪਾਣੀ ਤੋ ਨਿਜ਼ਾਤ ਮਿਲੇਗੀ।

ਬਰਨਾਲਾ ਸਤੰਬਰ ( ਕਰਨਪਰੀਤ ਧੰਦਰਾਲ )- ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸਾਬਕਾ ਵਿਧਾਇਕ ਸ. ਕੇਵਲ ਸਿੰਘ ਢਿੱਲੋ ਵੱਲੋਂ ਆਪਣੇ ਹਲਕਾ ਬਰਨਾਲਾ ਦੇ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀ ਗੰਦਗੀ ਤੋ ਨਿਜਾਤ ਦਿਵਾਉਣ ਲਈ ਕੀਤੇ ਗਏ ਨਿੱਗਰ ਉਪਰਾਲਿਆਂ ਤਹਿਤ ਬਰਨਾਲੇ ਸ਼ਹਿਰ ਲਈ 92.49 ਕਰੋੜ ਅਮਰੁਤ ਸਕੀਮ ਤਹਿਤ ਸੀਵਰੇਜ ਦਾ ਪ੍ਰੋਜੈਕਟ ਲਿਆਂਦਾ ਗਿਆ ਜਿਸ ਵਿੱਚ ਬਰਨਾਲਾ ਵਿੱਖੇ ਪਿਛਲੇ ਮਹੀਨੇ ਸੀਵਰੇਜ ਮੇਨ ਪੰਪਇੰਗ ਸਟੇਸ਼ਨ ਚਾਲੂ ਕਰ ਦਿੱਤਾ ਗਿਆ ਸੀ ਅਤੇ ਚੱਲ ਰਹੇ ਵਿਕਾਸ ਕਾਰਜਾਂ ਤਹਿਤ ਸੀਵਰੇਜ ਸੇਖਾ ਕੈਂਚੀਆਂ ਚੋਂਕ ਤੋਂ ਲੈ ਕੇ ਆਈ. ਟੀ. ਆਈ ਚੋਂਕ ਤੋਂ ਕਚਿਹਰੀ ਚੋਂਕ ਹੁੰਦਾ ਹੋਇਆ ਰੀਟਰੀਟਮੈਂਟ ਪਲਾਂਟ ਨਾਲ ਜੋੜਨ ਲਾਲ ਸਹਿਰ ਨਿਵਾਸੀਆਂ ਚ ਭਾਰੀ ਖੁਸੀ ਦੀ ਲਹਿਰ ਹੈ।ਜਿਸ ਦਾ ਉਦਘਾਟਨ ਸਾਂਝੇ ਤੌਰ ਤੇ ਸੇਖਾ ਕੈਂਚੀਆਂ ਵਿਖੇ ਕੇਵਲ ਢਿੱਲੋਂ ਟੀਮ ਨੇਂ ਵੱਡੀ ਗਿਣਤੀ ਚ ਜੁੜ ਕੇ ਕੀਤਾ।
ਇਸ ਮੌਕੇ ਕਾਂਗਰਸੀ ਆਗੂ ਤੇ ਸਿਕਾਇਤ ਨਿਵਾਰਨ ਕਮੇਟੀ ਮੈਂਬਰ ਜਸਮੇਲ ਡੇਅਰੀ ਵਾਲਾ ਨੇਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਕਾਸ ਪੁਰਸ ਸ੍ਹ.ਕੇਵਲ ਸਿੰਘ ਢਿੱਲੋਂ ਦੀ ਦੂਰ ਅੰਦੇਸੀ ਸੋਚ ਸਦਕਾ ਬਰਨਾਲਾ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਤੇ ਬਰਸਾਤਾਂ ਦੇ ਪਾਣੀ ਤੋ ਨਿਜ਼ਾਤ ਮਿਲੇਗੀ। ਅਕਾਲੀ ਭਾਜਪਾ ਦੀ 10 ਸਾਲਾਂ ਦੀ ਮਾੜੀ ਕਾਰਗੁਜਾਰੀ ਸਦਕਾ ਤੋ ਸੀਵਰੇਜ ਅਤੇ ਬਰਸਾਤਾਂ ਦੇ ਪਾਣੀ ਦੇ ਨਿਕਾਸ ਲਈ ਨਰਕ ਭਰਨਾਂ ਪੈ ਰਿਹਾ ਸੀ । ਇਸ ਮੋਕੇ ਸ. ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਮੇਰੇ ਡਰੀਮ ਪ੍ਰੋਜੈਕਟਾਂ ਵਿੱਚੋ ਇਕ ਮੁੱਖ ਪ੍ਰੋਜੈਕਟ ਸੀ ਇਸ ਮੇਨ ਪੰਪਇੰਗ ਸਟੇਸ਼ਨ ਟਰੀਟਮੈਂਟ ਚਾਲੂ ਹੋਣ ਨਾਲ ਸ਼ਹਿਰ ਵਿੱਚ ਸ਼ੀਵਰੇਜ ਲਾਈਨ, ਸ਼ਹਿਰ ਦੀਆਂ ਸੜਕਾਂ ਤੇ ਪ੍ਰੀਮਿਕਸ ਪਾਇਆ ਗਿਆ ।
ਟਰੱਕ ਯੂਨੀਅਨ ਦੇ ਪ੍ਹਧਾਨ ਗੁਰਜਿੰਦਰ ਪੱਪੀ ਹੈਪੀ ਢਿੱਲੋਂ ਸਮੇਤ ਵੱਖ ਵੱਖ ਕਾਂਗਰਸੀਆਂ ਨੇਂ ਦੱਸਿਆ ਕਿ ਸੇਖਾ ਚੋਂਕ ਆਈ ਟੀ ਆਈ ਚੋਕ ਬਾਬਾ ਦੀਪ ਸਿੰਘ ਨਗਰ, ਸਹੀਦ ਭਗਤ ਸਿੰਘ ਨਗਰ, ਦਸਮੇਸ਼ ਨਗਰ, ਅਕਾਲਗੜ੍ਹ ਬਸਤੀ ਆਦਿ ਹਿਸਿਆਂ ਦੀ ਸੀਵਰੇਜ ਦੀ ਸਮੱਸਿਆ ਤੇ ਬਰਸਾਤਾਂ ਦੇ ਪਾਣੀ ਦਾ ਹੱਲ ਹੋਵੇਗਾ। ਇਸ ਮੋਕੇ ਪੀ.ਏ ਦੀਪ ਸੰਘੇੜਾ,ਹਰਦੀਪ ਸਿੰਘ ਜਾਗਲ, ਨਾਜਰ ਸਿੰਘ ਭੱਠਲ , ਆਸੂ ਗਰਗ ਸੁਬਖਦਰਸਨ ਸਿੰਘ, ਮੱਖਣ ਰਾਮ, ਗੁਰਦੀਪ ਰਾਮ, ਰਾਜ ਕੁਮਾਰ, ਹਰੀਸ ਨੰਨੀ ,ਸਰਪੰਚ ਚਰਨਜੀਤ ਸਿੰਘ ਸੱਗਰਾਂ, ਗੁਰਜੀਤ ਸਿੰਘ.ਸਾਬਕਾ ਈ.ਟੀ.ੳ ਸੁਰਜੀਤ ਸਿੰਘ ਚੌਹਾਨ ,ਸੁਖਦੇਵ ਸਿੰਘ ਇੰਸਪੈਕਟਰ ਖੇਤੀਬਾੜੀ ,ਮੁਖਤਿਆਰ ਸਿੰਘ ਬਾਜਵਾ, ਚੀਨਾਂ ਪੱਖੋ ,ਬਲਦੇਵ ਸਿੰਘ ਤੋਤਾ ,ਕੁਲਵਿੰਦਰ ਸਿੰਘ ,ਚਮਕੌਰ ਸਿੰਘ, ਜਗਰਾਜ ਸਿੰਘ ਰਾਜ ਸਮੇਤ ਵੱਡੀ ਗਿਣਤੀ ਵਿੱਚ ਨੇੜਲੇ ਦੁਕਾਨਦਾਰਾਂ ਅਤੇ ਕਾਂਗਰਸੀਆਂ ਵੱਲੋਂ ਕੇਵਲ ਢਿੱਲੋਂ ਜਿੰਦਾਬਾਦ ਦੇ ਨਾਅਰੇ ਲਾਉਂਦਿਆਂ ਧੰਨਵਾਦ ਕੀਤਾ।

Today Now News

RELATED ARTICLES
- Advertisment -

POPULAR POSTS