17.4 C
Chandigarh

TODAY NOW NEWS

Friday, March 20, 2026
HomePOLITICSਬਰਨਾਲਾ ਤੋਂ ਅਕਾਲੀਦਲ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾ ਦੀ ਰਿਹਾਇਸ ...

ਬਰਨਾਲਾ ਤੋਂ ਅਕਾਲੀਦਲ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾ ਦੀ ਰਿਹਾਇਸ ਤੇ ਅਕਾਲੀ ਆਗੂਆਂ ਨੇ ਕਾਲੇ ਝੰਡੇ ਲਹਿਰਾਏ

ਯੂਥ ਅਕਾਲੀ ਦਲ ਅਤੇ ਇਸਤਰੀ ਅਕਾਲੀ ਦਲ ਵਲੋਂ ਕਾਲੇ ਝੰਡੇ ਲਹਿਰਾਂ ਕੇ ਸਖਤ ਵਿਰੋਧ ਕੀਤਾ ਗਿਆ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਵਲੋਂ 26 ਮਈ ਨੂੰ ਆਪਣੇ ਘਰਾਂ ਤੇ ਕਾਲੇ ਝੰਡੇ ਲਹਿਰਾਉਣ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਨਿਰਦੇਸ਼ਾਂ ਦੇ ਤਹਿਤ ਬਰਨਾਲਾ ਦੇ ਸ਼ਿਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਅਤੇ ਇਸਤਰੀ ਅਕਾਲੀ ਦਲ ਵਲੋਂ ਕਾਲੇ ਝੰਡੇ ਲਹਿਰਾਂ ਕੇ ਸਖਤ ਵਿਰੋਧ ਕੀਤਾ ਗਿਆ ਹੈ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ‘ਤੇ ਵੀ ਕੇਂਦਰ ਵੱਲੋਂ 3 ਕਾਲ਼ੇ ਖੇਤੀ ਕਾਨੂੰਨ ਰੱਦ ਨਾ ਕੀਤੇ ਜਾਣ ਦੇ ਰੋਸ ਵਜੋ ਅੱਜ ਸ੍ਰੋਮਣੀ ਅਕਾਲੀ ਦਲ ਹਲਕਾ ਬਰਨਾਲਾ ਵੱਲੋਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਰਹਾਇਸ਼ ਤੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਦੀ ਰਹਿਨੁਮਾਈ ਹੇਠ ਰੋਸ ਪ੍ਰਗਟ ਕਰਦਿਆਂ ਅਕਾਲੀ ਆਗੂਆਂ ਨੇ ਕਾਲੇ ਝੰਡੇ ਲਹਿਰਾਏ ਇਸ ਮੌਕੇ ਹਲਕਾ ਇੰਚਾਰਜ ਕੁਲਵੰਤ ਕੰਤਾ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਜਿਲਾ ਸ਼ਿਕਾਇਤ ਨਿਵਾਰਨ ਕਮੇਟੀ ਮੇਂਬਰ ਜਤਿੰਦਰ ਜਿੱਮੀ, ਨਗਰ ਕੌਂਸਲ ਸਾਬਕਾ ਪ੍ਰਧਾਨ ਸੰਜੀਵ ਸੌਰੀ, ਯੂਥ ਅਕਾਲੀ ਦਲ ਸਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ,ਨਗਰ ਕੌਂਸਲ ਸਾਬਕਾ ਪ੍ਰਧਾਨ ਪਰਮਜੀਤ ਢਿੱਲੋਂ ,ਐਮ ਸੀ ਧਰਮ ਸਿੰਘ ਫੋਜ਼ੀ ਇਸਤਰੀ ਅਕਾਲੀ ਦਲ ਸਹਿਰੀ ਪ੍ਰਧਾਨ ਬੀਬੀ ਜਸਬੀਰ ਕੌਰ ਭੋਤਨਾ ਰਾਜ ਧੌਲਾ ਆਦਿ ਨੇ ਰੋਸ ਵਜੋਂ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਤੇ ਰੋਸ ਜਾਹਰ ਕੀਤਾ ਇਸ ਮੌਕੇ ਕੁਲਵੰਤ ਕੰਤਾ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਅਕਾਲੀ ਦਲ ਦਾ ਹਰ ਆਗੂ ਵਰਕਰ ਕਿਸਾਨ ਤੇ ਮਜਦੂਰ ਵੀਰਾਂ ਨਾਲ ਡੱਟ ਕੇ ਖੜ੍ਹੇ ਹਾਂ ਅਤੇ ਕਾਲੇ ਕਾਨੂੰਨਾਂ ਦਾ ਸਖਤ ਵਿਰੋਧ ਕਰਦੇ ਹਾਂ।

Today Now News

RELATED ARTICLES
- Advertisment -

POPULAR POSTS