16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਰੀਵਾਲਾ ਦੀ ਪੁਲਿਸ 1300 ਲੀਟਰ ਲਾਹਣ ਅਤੇ 180 ਲੀਟਰ ਦੇਸੀ ਸ਼ਰਾਬ ਨਾਲ...

ਬਰੀਵਾਲਾ ਦੀ ਪੁਲਿਸ 1300 ਲੀਟਰ ਲਾਹਣ ਅਤੇ 180 ਲੀਟਰ ਦੇਸੀ ਸ਼ਰਾਬ ਨਾਲ ਇੱਕ ਗ੍ਰਿਫਤਾਰ ਇੱਕ ਫਰਾਰ

ਦੂਸਰਾ ਦੋਸ਼ੀ ਸਾਹਿਬ ਸਿੰਘ ਸਾਹਬਾ ਭੱਜਣ ਵਿਚ ਸਫਲ ਹੋ ਗਿਆ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) :  ਜਿਲਾ ਮੁਕਤਸਰ ਦੇ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਹੋਈ ਮੁਹਿੰਮ ਦੌਰਾਨ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਨਜ਼ਦੀਕੀ ਪਿੰਡ ਵੱਟੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਾਸੀ ਲਖਵਿੰਦਰ ਸਿੰਘ ਪੁੱਤਰ ਢਾਣੀ ਕਿਲੀ ਵਾਲੀ ਮੋਤਲੇ ਵਾਲਾ ਅਤੇ ਸਾਹਿਬ ਸਿੰਘ ਸਾਹਬਾ ਪੁੱਤਰ ਜੰਗੀਰ ਸਿੰਘ ਵੱਟੂ ਪਾਸਿਓਂ ਚਾਲੂ ਭੱਠੀ 1300 ਲੀਟਰ ਲਾਹਣ ਅਤੇ 180 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਥਾਣਾ ਬਰੀਵਾਲਾ ਦੇ S.H.O ਰਮਨ ਕੁਮਾਰ ਅਨੁਸਾਰ ਦੋਸ਼ੀ ਲਖਵਿੰਦਰ ਸਿੰਘ ਨੂੰ ਮੌਕੇ ਤੇ ਗਿਰਫ਼ਤਾਰ ਕੀਤਾ ਗਿਆ ਅਤੇ ਦੂਸਰਾ ਦੋਸ਼ੀ ਸਾਹਿਬ ਸਿੰਘ ਸਾਹਬਾ ਭੱਜਣ ਵਿਚ ਸਫਲ ਹੋ ਗਿਆ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS