ਇਸ ਹੜਤਾਲ ਤਹਿਤ ਰੋਸ ਰੈਲੀ ਮਸੀਤ ਵਾਲਾ ਚੌਂਕ ਤੋਂ ਸ਼ੁਰੂ ਹੋ ਕੋਟਕਪੂਰਾ ਰੋਡ ਪੰਜਾਬ ਨੈਸ਼ਨਲ ਬੈਂਕ ਵਿਖੇ ਸਮਾਪਤ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਯੂਨਾਇਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ‘ਤੇ ਮੰਗਲਵਾਰ ਨੂੰ ਦੂਜੇ ਦਿਨ ਵੀ ਸ਼ਹਿਰ ‘ਚ ਰੋਸ ਰੈਲੀ ਕੱਢੀ ਗਈ। ਇਸ ਦੌਰਾਨ ਬੈਂਕ ਮੁਲਾਜਮਾਂ ਵੱਲੋਂ ਨਿੱਜੀਕਰਨ ਦੇ ਵਿਰੋਧ ‘ਚ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਭੜਾਸ ਕੱਢੀ ਗਈ। ਦੋ ਦਿਨਾਂ ਇਸ ਹੜਤਾਲ ਤਹਿਤ ਮੰਗਲਵਾਰ ਨੂੰ ਰੋਸ ਰੈਲੀ ਮਸੀਤ ਵਾਲਾ ਚੌਂਕ ਪੰਜਾਬ ਨੈਸ਼ਨਲ ਬੈਂਕ ਤੋਂ ਸ਼ੁਰੂ ਹੋਈ, ਜਿਹੜੀ ਰੇਲਵੇ ਰੋਡ, ਭਾਈ ਮਹਾ ਸਿੰਘ ਚੌਂਕ ਮਲੋਟ ਰੋਡ ਤੋਂ ਹੁੰਦਿਆਂ ਕੋਟਕਪੂਰਾ ਰੋਡ ਹੋ ਕੇ ਪੰਜਾਬ ਨੈਸ਼ਨਲ ਬੈਂਕ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਦੌਰਾਨ ਬੈਂਕ ਮੁਲਾਜਮ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਚੱਲ ਰਹੇ ਸਨ। ਇਸ ਮੌਕੇ ਪੀਐਨਬੀ ਬ੍ਰਾਂਚ ਕੋਟਕਪੂਰਾ ਰੋਡ ਮੈਨੇਜ਼ਰ ਰਾਕੇਸ਼ ਕੁਮਾਰ, ਯੂਨੀਅਨ ਬੈਂਕ ਮੈਨੇਜਰ ਸ਼ਸ਼ੀ ਅਰੋੜਾ, ਸੈਂਟਰਲ ਬੈਂਕ ਆਫ ਇੰਡੀਆ ਦੇ ਰਿਟਾਇਰਡ ਏਜੀਐਮ ਦਰਸ਼ਨ ਸਿੰਘ, ਪ੍ਰਤੀਕ ਸ਼ਰਮਾ, ਮੰਗਲ ਸਿੰਘ, ਗੁਰਤੇਜ ਸਿੰਘ ਉਦੇਕਰਨ, ਨਰਿੰਦਰ ਸਿੰਘ, ਰਮੇਸ਼ ਨਾਰੰਗ, ਰਾਕੇਸ਼ ਕੁੰਦਰਾ, ਓਪੀ ਤਨੇਜਾ, ਓਪਕਾਰ ਸਿੰਘ, ਯਾਦਵਿੰਦਰ ਸਿੰਘ, ਗੋਬਿੰਦ ਜਿੰਦਲ, ਅਸ਼ੀਸ਼ ਵਰਮਾ, ਮਹੇਸ਼ ਬਾਂਸਲ, ਰੋਹਿਤ ਬਾਂਸਲ, ਦੀਪਕ ਬਾਂਸਲ, ਮਨੋਜ ਕੁਮਾਰ, ਹਰੀਸ਼, ਸਤਵੀਰ ਸਿੰਘ, ਕੁਨਾਲ ਕੁਮਾਰ ਲਾਲ, ਪ੍ਰਵੀਨ ਕੁਮਾਰ, ਨਰੇਸ਼ ਦੱਤ, ਗੁਰਵਿੰਦਰ ਸਿੰਘ, ਸ਼ੈਲਜਾ ਖੁਰਾਣਾ ਗਿਰਧਰ, ਰਮਨਦੀਪ ਕੌਰ ਸੰਧੂ, ਅਮਨਦੀਪ ਕੌਰ, ਰੀਮਾ ਬਜਾਜ, ਅੰਜਨਾ ਰਾਣੀ, ਸੁਰਿੰਦਰ ਕੌਰ, ਰਾਜੀਵ ਬਿੰਦਰਾ ਤੋਂ ਇਲਾਵਾ ਕਿਸਾਨ ਆਗੂ ਗੁਰਜੰਟ ਸਿੰਘ, ਸ਼ਿਵਰਾਜ ਸਿੰਘ, ਸੁਰਜੀਤ ਸਿੰਘ, ਪ੍ਰਧਾਨ ਹੀਰਾ ਸਿੰਘ ਸਦਰਵਾਲਾ, ਭਾਰਤ ਭੂਸਣ ਸ਼ਰਮਾ, ਰਿਟਾਇਰ ਪਾਵਰਕਾਮ ਮੁਲਾਜਮ ਰਣਜੀਤ ਸਿੰਘ ਥਾੰਦੇਵਾਲਾ, ਗੁਰਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਸ਼ਾਮਲ ਹੋਏ।




