16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਜ਼ਾਰਾਂ, ਆਮ ਜਨਤਕ ਸਥਾਨਾਂ, ਗੱਡੀਆਂ, ਬੱਸਾਂ ਆਦਿ ਵਿੱਚ ਬਿਨ੍ਹਾਂ ਮਾਸਕ ਲਗਾਏ ਘੁੰਮਣ...

ਬਜ਼ਾਰਾਂ, ਆਮ ਜਨਤਕ ਸਥਾਨਾਂ, ਗੱਡੀਆਂ, ਬੱਸਾਂ ਆਦਿ ਵਿੱਚ ਬਿਨ੍ਹਾਂ ਮਾਸਕ ਲਗਾਏ ਘੁੰਮਣ ’ਤੇ ਰੋਕ ।

ਉਪਰੋਕਤ ਹੁਕਮ 31 ਅਕਤੂਬਰ ਤੱਕ ਜਾਰੀ ਰਹੇਗਾ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਜ਼ਿਲ੍ਹਾ ਮੈਜਿਸਟੇ੍ਰਟ ਸ਼੍ਰੀ ਮਹਿੰਦਰ ਪਾਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਲੋਕਾਂ ਵੱਲੋਂ ਬਜ਼ਾਰਾਂ, ਆਮ ਜਨਤਕ ਸਥਾਨਾਂ, ਗੱਡੀਆਂ, ਬੱਸਾਂ ਆਦਿ ਦੇ ਵਿੱਚ ਬਿਨ੍ਹਾਂ ਮਾਸਕ ਲਗਾਏ ਘੁੰਮਣ ਤੋਂ ਰੋਕ ਲਗਾਈ ਹੈ।

ਹੁਕਮ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦਾ ਮੇਲ-ਜੋਲ ਘਟਾਉਣ ਅਤੇ ਬਿਨ੍ਹਾਂ ਮਾਸਕ ਲਗਾਏ ਘੁੰਮਣ ਦੇ ਮੰਤਵ ਨਾਲ ਗੈਰ-ਜ਼ਰੂਰੀ ਕਾਰਜਾਂ ਅਤੇ ਗਤੀਵਿਧੀਆਂ ਨੂੰ ਬੰਦ ਕਰਨਾ ਸਿਹਤ ਵਿਭਾਗ ਦੇ ਮਾਹਿਰਾਂ ਵੱਲੋਂ ਜ਼ਰੂਰੀ ਸਮਝਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਸਮਾਗਮਾਂ ਵਿੱਚ ਹੋਣ ਵਾਲੇ ਇੱਕਠ ਅਤੇ ਜਨਤਕ ਥਾਵਾਂ ’ਤੇ ਹੋਣ ਵਾਲੇ ਇੱਕਠ ਵਿੱਚ ਪਬਲਿਕ ਨੂੰ ਆਪਸ ਵਿੱਚ ਸਮਾਜਿਕ ਦੂਰੀ ਨੂੰ ਬਣਾਏ ਰੱਖਣ ਸਬੰਧੀ ਵੀ ਹੁਕਮ ਜਾਰੀ ਕੀਤਾ ਜਾਂਦਾ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਉਪਰੋਕਤ ਹੁਕਮਾਂ ਦੀ ਪਾਲਣਾ ਕਰਨ ਵਾਲੇ ਵਿਅਕਤੀ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਅਤੇ ਇੰਡੀਅਨ ਪੀਨਲ ਕੋਡ ਦੀ ਧਾਰਾ 188 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਪਰੋਕਤ ਹੁਕਮ 31 ਅਕਤੂਬਰ ਤੱਕ ਜਾਰੀ ਰਹੇਗਾ।

Today Now News

RELATED ARTICLES
- Advertisment -

POPULAR POSTS