16.8 C
Chandigarh

TODAY NOW NEWS

Friday, March 20, 2026
HomeWEIRD NEWS11 ਸਾਲਾਂ ਤੋਂ ਲੜ ਰਹੀ ਹੈ ਕੈਂਸਰ ਦੀ ਬਿਮਾਰੀ ਨਾਲ ਪੀੜਤ ਬਲਵਿੰਦਰ...

11 ਸਾਲਾਂ ਤੋਂ ਲੜ ਰਹੀ ਹੈ ਕੈਂਸਰ ਦੀ ਬਿਮਾਰੀ ਨਾਲ ਪੀੜਤ ਬਲਵਿੰਦਰ ਕੌਰ ਪਿੰਡ ਚੂਸਲੇਵਾੜ੍ਹ

ਸਮਾਜ ਸੇਵੀ, ਐੱਨ.ਆਰ.ਆਈ. ਵੀਰਾਂ ਤੇ ਹੋਰ ਧਾਰਮਿਕ ਜਥੇਬੰਦੀਆਂ ਨੂੰ ਕੀਤੀ ਮਦਦ ਦੀ ਅਪੀਲ

ਤਰਨਤਾਰਨ (ਰਿੰਪਲ ਗੋਲਣ) : ਜ਼ਿਲਾ ਤਰਨਤਾਰਨ ਅਧੀਨ ਆਉਂਦੇ ਪਿੰਡ ਚੂਸਲੇਵਾੜ ਦੀ ਬਲਵਿੰਦਰ ਕੌਰ ਪਿਛਲੇ ਗਿਆਰਾਂ ਸਾਲਾਂ ਤੋਂ ਨਾਮੁਰਾਦ ਕੈਂਸਰ ਦੀ ਬਿਮਾਰੀ ਨਾਲ ਲੜ ਰਹੀ ਹੈ ਜਿਸ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਨੂੰ ਪਿਛਲੇ ਯਾਰਾਂ ਸਾਲ ਤੋਂ ਇਕ ਫੋੜਾ ਹੋਇਆ ਸੀ ਜੋ ਕਿ ਇਲਾਜ ਕਰਵਾਉਣ ਦੇ ਬਾਵਜੂਦ ਵੀ ਹੁਣ ਵੱਡਾ ਜ਼ਖ਼ਮ ਬਣ ਗਿਆ ਹੈ ਅਤੇ ਘਰ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਦਾ ਹੈ ਅਤੇ ਮੇਰਾ ਪਤੀ ਮਿਹਨਤ ਮਜ਼ਦੂਰੀ ਕਰਦਾ ਹੈ ਜਿਸ ਦੀ ਕਿ ਦੋ ਢਾਈ ਸੌ ਰੁਪਏ ਦਿਹਾੜੀ ਹੈ ਜੋ ਕਿ ਮੇਰੀ ਰੋਜ਼ਾਨਾ ਦੀ ਦਵਾਈ ਤੇ ਖਰਚ ਹੋ ਜਾਂਦੀ ਹੈ ਉਹਨੇ ਰੋਂਦੀ ਹੋਈ ਨੇ ਦੱਸਿਆ ਕਿ ਜੇ ਮੇਰਾ ਇਲਾਜ ਹੁਣ ਨਾ ਹੋਇਆ ਤਾਂ ਮੈਂ ਮੂੰਹ ਮੌਤ ਦੇ ਮੂੰਹ ਵਿਚ ਚਲੇ ਜਾਵਾਂਗੀ ਜੋ ਮੈਨੂੰ ਸਾਫ਼ ਸਾਫ਼ ਨਜ਼ਰ ਆਉਂਦਾ ਹੈ। ਕਿਉਂਕਿ ਕੈਂਸਰ ਇੱਕ ਭਿਆਨਕ ਬਿਮਾਰੀ ਹੈ ਜਿਸ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਬੰਦੇ ਦੀ ਜ਼ਿੰਦਗੀ ਚਲੀ ਜਾਂਦੀ ਹੈ ਪਰ ਮੈਂ ਇਸ ਦੁਨੀਆਂ ਨੂੰ ਦੇਖਣਾ ਚਾਹੁੰਦੀ ਹਾਂ ਅਤੇ ਜੀਣਾ ਚਾਹੁੰਦੀ ਹਾਂ ਪਰ ਪੈਸੇ ਦੀ ਘਾਟ ਹੋਣ ਕਾਰਨ ਮੇਰਾ ਇਲਾਜ ਨਹੀਂ ਹੋ ਰਿਹਾ ਸੋ ਮੈਂ ਸਮੂਹ ਸਮਾਜ ਸੇਵੀ ਐੱਨ ਆਰ ਆਈ ਵੀਰਾਂ ਅਤੇ ਹੋਰ ਧਾਰਮਿਕ ਜਥੇਬੰਦੀਆਂ ਨੂੰ ਹੱਥ ਜੋੜ ਕੇ ਅਪੀਲ ਕਰਦਿਆਂ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਮੇਰਾ ਇਲਾਜ ਕਰਵਾਇਆ ਜਾਵੇ।

Today Now News

RELATED ARTICLES
- Advertisment -

POPULAR POSTS