16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਦਿਹਾੜੀ ਕਰਨ ਗਏ ਬਲਦੇਵ ਸਿੰਘ ਦੀ ਐਕਸੀਡੈਂਟ ਦੌਰਾਨ ਸਿਰ ਵਿੱਚ ਸੱਟ ਲੱਗਣ...

ਦਿਹਾੜੀ ਕਰਨ ਗਏ ਬਲਦੇਵ ਸਿੰਘ ਦੀ ਐਕਸੀਡੈਂਟ ਦੌਰਾਨ ਸਿਰ ਵਿੱਚ ਸੱਟ ਲੱਗਣ ਕਾਰਨ ਬੇਹੋਸ਼ੀ ਦੀ ਹਾਲਤ ਵਿੱਚ ਘਰ ਦੀ ਇੱਕ ਨੁੱਕਰ ਵਿੱਚ ਮੰਜੇ ਤੇ ਪਿਆ ਬਲਦੇਵ ਸਿੰਘ ।

ਇਲਾਜ ਨਾ ਹੋਣ ਕਾਰਨ ਲੜ ਰਿਹਾ ਹੈ ਜ਼ਿੰਦਗੀ ਅਤੇ ਮੌਤ ਦੀ ਲੜਾਈ । ਪੀੜਤ ਪਰਿਵਾਰ ਨੇ ਰੋ-ਰੋ ਕੇ ਘਰ ਦੇ ਮੁਖੀਏ ਦਾ ਇਲਾਜ ਕਰਵਾਉਣ ਦੀ ਸਮਾਜ ਸੇਵੀਆਂ ਨੂੰ ਲਾਈ ਗੁਹਾਰ ।

ਤਰਨਤਾਰਨ (ਰਿੰਪਲ ਗੌਲਣ) ਦੇਸ਼ ਵਿੱਚ ਗ਼ਰੀਬੀ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਵੀ ਭਿਆਨਕ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਗਰੀਬੀ ਇੱਕ ਐਸੇ ਭਿਆਨਕ ਸਰਾਪ ਬਣਦੀ ਜਾ ਰਹੀ ਹੈ ਕਿ ਇਨਸਾਨ ਗਰੀਬੀ ਕਾਰਨ ਪਲ ਪਲ ਮਰਦਾ ਹੈ । ਐਸਾ ਹੀ ਇੱਕ ਭਿਆਨਕ ਮੰਜ਼ਰ ਵੇਖਣ ਨੂੰ ਮਿਲਿਆ ਪੱਟੀ ਹਲਕੇ ਦੇ ਪਿੰਡ ਤੁੰਗ ਵਿਖੇ ਜਿੱਥੇ ਇੱਕ ਗ਼ਰੀਬ ਪਰਿਵਾਰ ਦਾ ਮੁਖੀਆ ਇਲਾਜ ਦੁੱਖੋਂ ਘਰ ਵਿੱਚ ਹੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ । ਪਰ ਉਸ ਦੀ ਸਾਰ ਲੈਣ ਵਾਲਾ ਕੋਈ ਵੀ ਦਿਖਾਈ ਨਹੀਂ ਦਿੰਦਾ । ਜਦ ਪੱਤਰਕਾਰਾਂ ਦੀ ਟੀਮ ਇਸ ਘਰ ਵਿੱਚ ਪਹੁੰਚੀ ਤਾਂ ਘਰ ਦੇ ਹਾਲਾਤ ਵੇਖ ਕੇ ਸਭ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਮੰਜੇ ਤੇ ਪਿਆ ਘਰ ਦਾ ਮੁਖੀਆ ਬਲਦੇਵ ਸਿੰਘ ਪੁੱਤਰ ਦਲੀਪ ਸਿੰਘ ਜਿਸ ਦੇ ਸਿਰ ਵਿੱਚ ਐਕਸੀਡੈਂਟ ਦੌਰਾਨ ਸੱਟ ਲੱਗ ਗਈ ਸੀ ਅਤੇ ਸੱਟ ਲੱਗਣ ਕਾਰਨ ਬੇਹੋਸ਼ੀ ਦੀ ਹਾਲਤ ਵਿੱਚ ਘਰ ਦੀ ਇੱਕ ਨੁੱਕਰ ਵਿੱਚ ਮੰਜੇ ਤੇ ਪਿਆ ਹੋਇਆ ਸੀ । ਜਦ ਇਸ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਬਲਦੇਵ ਸਿੰਘ ਦੀ ਪਤਨੀ ਸੱਤੋ ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ ਤੇ ਇਕ ਲੜਕਾ ਹੈ ਅਤੇ ਉਸ ਦਾ ਪਤੀ ਹਰ ਰੋਜ਼ ਦਿਹਾੜੀ ਦੱਪਾ ਕਰਕੇ ਘਰ ਵਿੱਚ ਲਿਆਉਂਦਾ ਸੀ । ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਤੁਰਿਆ ਜਾ ਰਿਹਾ ਸੀ । ਪਰ ਅੱਜ ਤੋਂ ਚਾਰ ਦਿਨ ਪਹਿਲਾਂ ਪਿੰਡ ਦੇ ਹੀ ਕਿਸੇ ਜ਼ਿੰਮੇਦਾਰ ਨਾਲ ਦਿਹਾੜੀ ਤੇ ਗਿਆ ਹੋਇਆ ਸੀ ਅਤੇ ਵਲਟੋਹੇ ਤੋਂ ਇੱਟਾਂ ਲੱਦ ਕੇ ਉਹ ਘਰ ਨੂੰ ਵਾਪਸ ਆ ਰਹੇ ਸਨ ਤਾਂ ਪੱਟੀ ਮੋੜ ਦੇ ਨਜ਼ਦੀਕ ਉਨ੍ਹਾਂ ਦੀ ਟਰੈਕਟਰ ਟਰਾਲੀ ਵਿੱਚ ਨੋਵਾ ਗੱਡੀ ਵੱਜ ਗਈ । ਜਿਸ ਕਾਰਨ ਉਹ ਟਰੈਕਟਰ ਟਰਾਲੀ ਪਲਟ ਗਿਆ ਅਤੇ ਮੇਰਾ ਪਤੀ ਬਲਦੇਵ ਸਿੰਘ ਟਰੈਕਟਰ ਦੇ ਥੱਲੇ ਆ ਗਿਆ । ਜਿਸ ਕਾਰਨ ਉਸ ਦੇ ਸਿਰ ਵਿੱਚ ਅਤੇ ਉਸ ਦੀਆਂ ਪਸਲੀਆਂ ਟੁੱਟ ਗਈਆਂ ਹਾਲਤ ਨੂੰ ਗੰਭੀਰ ਵੇਖਦੇ ਹੋਏ ਮੇਰੇ ਪਤੀ ਨੂੰ ਟਰੈਕਟਰ ਟਰਾਲੀ ਮਾਲਕ ਅਤੇ ਪੁਲਸ ਵਾਲਿਆਂ ਨੇ ਪੱਟੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਅਤੇ ਆਪ ਮੌਕੇ ਤੋਂ ਚਲੇ ਗਏ । ਜਿਸ ਤੋਂ ਬਾਅਦ ਸਾਨੂੰ ਪਤਾ ਲੱਗਾ ਤਾਂ ਅਸੀਂ ਜਾ ਕੇ ਦੇਖਿਆ ਕਿ ਮੇਰੇ ਪਤੀ ਦੀ ਹਾਲਤ ਕਾਫ਼ੀ ਗੰਭੀਰ ਹੈ ਤਾਂ ਸਾਡੇ ਘਰ ਵਿੱਚ ਜੋ ਕੁਝ ਹੈਗਾ ਸੀ ਅਸੀਂ ਉਸ ਨੂੰ ਵੇਚ ਕੇ ਇਸ ਦਾ ਇਲਾਜ ਕਰਵਾਇਆ । ਪਰ ਡਾਕਟਰਾਂ ਨੇ ਇਸ ਦੇ ਸਿਰ ਵਿੱਚ ਅਤੇ ਪਸਲੀਆਂ ਦੀ ਸੱਟ ਹੋਣ ਕਰਕੇ ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ । ਜਿਸ ਤੋਂ ਬਾਅਦ ਸਾਡੇ ਕੋਲ ਕੋਈ ਪੈਸਾ ਨਾ ਹੋਣ ਕਾਰਨ ਅਸੀ ਬਲਦੇਵ ਸਿੰਘ ਨੂੰ ਆਪਣੇ ਘਰ ਵਾਪਸ ਲੈ ਆਏ ਅਤੇ ਅਸੀਂ ਉਸ ਜ਼ਿਮੀਂਦਾਰ ਕੋਲ ਗਏ ਜਿਸ ਨਾਲ ਮੇਰਾ ਪਤੀ ਦਿਹਾੜੀ ਗਿਆ ਹੋਇਆ ਸੀ ਪਰ ਕਿਸੇ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਹੁਣ ਇਲਾਜ ਨਾ ਹੋਣ ਕਾਰਨ ਮੇਰਾ ਪਤੀ ਘਰ ਵਿੱਚ ਹੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ । ਪੀੜਤ ਪਰਿਵਾਰ ਨੇ ਸਮਾਜ ਸੇਵੀ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਾਨੂੰ ਕੁਝ ਵੀ ਨਹੀਂ ਚਾਹੀਦਾ ਸਿਰਫ ਉਹ ਬਲਦੇਵ ਸਿੰਘ ਦਾ ਇਲਾਜ ਕਰਵਾ ਦੇਣ ਤਾਂ ਜੋ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਰਹੇ । 

ਅਗਰ ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਪੀੜਤ ਪਰਿਵਾਰ ਦਾ ਮੋਬਾਈਲ ਨੰਬਰ 8264483050 ਇਹ ਹੈ ।

Today Now News

RELATED ARTICLES
- Advertisment -

POPULAR POSTS