ਇਸ ਚਾਵਲ਼ ਨੂੰ Chemical fertilizers ਦੀ ਲੋੜ ਨਹੀਂ ਪੈਂਦੀ

ਅਜਿਹੇ ਚਵਲ਼ ਜਿਨ੍ਹਾਂ ਨੂੰ ਪਕਾਉਣ ਦੀ ਲੋੜ ਨਹੀਂ ਪੈਂਦੀ । ਇਹ ਆਸਾਮ ਦਾ ਖਾਸ ਚਾਵਲ਼ ਹੈ ਇਸਨੂੰ ਕੁਮਲ ਸਾਊਲ ਯਾਨੀ ਸਾਫਟ ਰਾਈਸ ਕਹਿੰਦੇ ਹਨ । ਇਸਨੂੰ ਬੇਕਡ ਰਾਈਸ ਵੀ ਕਿਹਾ ਜਾਂਦਾ ਹੈ ।
ਇਸ ਚਾਵਲ਼ ਨੂੰ ਦੋ ਕੁ ਸਾਲ ਪਹਿਲਾਂ GI ਟੈਗ ਮਿਲ਼ਿਆ ਹੈ।
ਇਹ ਚਾਵਲ਼ ਏਨਾ ਨਰਮ ਹੁੰਦਾ ਹੈ ਕਿ ਇਸ ਨੂੰ ਥੋੜੀ ਦੇਰ ਲਈ ਆਮ ਪਾਣੀ ਵਿੱਚ ਭਿਉਂ ਕੇ ਰੱਖਣ ਨਾਲ਼ ਫੁੱਲ ਜਾਂਦਾ ਹੈ ਤੇ ਖਾਣ ਲਾਇਕ ਹੋ ਜਾਂਦਾ ਹੈ ।
ਇਸ ਦੀਆਂ ਕੁੱਝ ਖਾਸੀਅਤਾਂ :-
ਇਸ ਨੂੰ ਪਕਾਉਣ ਲਈ ਵਰਤੇ ਜਾਣ ਵਾਲ਼ੇ ਬਾਲਣ ਦੀ ਖਪਤ ਜੀਰੋ ਹੈ।
ਆਮਤੌਰ ਤੇ ਜੂਨ ਵਿੱਚ ਲਗਾਕੇ ਦਸੰਬਰ ਵਿੱਚ ਕੱਟਿਆ ਜਾਣ ਵਾਲ਼ਾ ਇਹ ਚਾਵਲ਼ ਬੇਹੱਦ ਪੌਸ਼ਟਿਕ ਹੁੰਦਾ ਹੈ। ਇਸ ਵਿੱਚ ਫਾਈਬਰ 11% ਅਤੇ ਪ੍ਰੋਟੀਨ 7% ਹੁੰਦਾ ਹੈ ।
ਇਸ ਚਾਵਲ਼ ਨੂੰ Chemical fertilizers ਦੀ ਲੋੜ ਨਹੀਂ ਪੈਂਦੀ । Chemical fertilizers ਪਾਉਣ ਨਾਲ਼ ਇਸਦੀ ਫਸਲ ਨਸ਼ਟ ਹੋ ਜਾਂਦੀ ਹੈ।
ਇਸ ਤਰਾਂ ਇਹ ਚਾਵਲ਼ ਪੂਰੀ ਤਰ੍ਹਾਂ ਔਰਗੈਨਿਕ ਹੈ।






