ਪਲੈਟੀਨਾ ਨੇ ਦੇਸ਼ ‘ਚ ਬੈਸਟ ਸੇਲਿੰਗ ਮੋਟਰਸਾਈਕਲਾਂ ‘ਚੋਂ ਚੋਟੀ ਦੇ ਦਸ ‘ਚ ਲਗਾਤਾਰ ਆਪਣੀ ਜਗ੍ਹਾ ਬਣਾਈ ਹੋਈ ਹੈ। ਇਹ ਪਲਸਰ ਰੇਂਜ ਤੋਂ ਬਾਅਦ ਬਜਾਜ ਦਾ ਦੂਸਰਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਮੋਟਰਸਾਈਕਲ ਹੈ।

: ਦੇਸ਼ ‘ਚ ਆਪਣੀ ਮਾਈਲੇਜ ਕਰਕੇ ਜਾਣੀ ਜਾਂਦੀ ਬਾਈਕ Bajaj Platina ਨੂੰ ਕੰਪਨੀ ਨੇ ਨਵੀਂ ਦਿਖ ‘ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਪਲੈਟੀਨਾ ਦਾ 100 ਈਐੱਸ (ਇਲੈਕਟ੍ਰਿਕ ਸਟਾਰਟ) ਡਿਸਕ ਵੇਰੀਐਂਟ ਲਾਂਚ ਕੀਤਾ ਹੈ, ਜਿਸ ਦੀ ਕੀਮਤ 60,698 ਹੈ। ਜਾਣਕਾਰੀ ਲਈ ਪਲੈਟੀਨਾ ਦਾ 100 ਈਐੱਸ ਦਾ ਡ੍ਰਮ ਬ੍ਰੇਕ ਵੇਰੀਐਂਟ 58,477 ਰੁਪਏ ਤੇ ਇਸ ਦਾ ਕਿੱਕ ਸਟਾਰਟ ਅਲਾਏ ਵੇਰੀਐਂਟ 50,464 ਦੀ ਕੀਮਤ ‘ਤੇ ਮਾਰਕੀਟ ‘ਚ ਪਹਿਲਾਂ ਤੋਂ ਹੀ ਮੌਜੂਦ ਹੈ।
ਨਵੀਂ ਬਾਈਕ ਦੇ ਫਰੰਟ ‘ਚ 240 ਮਿਮੀ ਦੀ ਡਿਸਕ ਮਿਲਦੀ ਹੈ, ਜਦੋਂਕਿ ਰਿਅਰ ਟਾਇਰ ‘ਚ ਐਂਟੀ ਸਕਿੱਡ ਬ੍ਰੇਕਿੰਗ ਸਿਸਟਮ ਨਾਲ 110 ਮਿਮੀ ਡ੍ਰਮ ਬਰੇਕ ਦਿੱਤੀ ਗਈ ਹੈ। ਬਜਾਜ ਨੇ ਸਭ ਤੋਂ ਪਹਿਲਾਂ 2015 ‘ਚ ਪਲੈਟੀਨਾ ‘ਚ ਇਲੈਕਟ੍ਰਿਕ ਸਟਾਰਟ ਦੀ ਸ਼ੁਰੂਆਤ ਕੀਤੀ ਸੀ। ਉਥੇ ਹੀ ਹਾਲ ਹੀ ‘ਚ ਇਸ ਮੋਟਰਸਾਈਕਲ ਨੂੰ ਨਵੇਂ BS6 ਨਿਕਾਸ ਨਿਯਮਾਂ ਦੇ ਅਨੁਸਾਰ ਪੇਸ਼ ਕੀਤਾ ਗਿਆ ਸੀ। ਵਰਤਮਾਨ ‘ਚ ਪਲੈਟੀਨਾ ਦੇਸ਼ ‘ਚ ਸਭ ਤੋਂ ਜ਼ਿਆਦਾ ਮਾਈਲੇਜ ਦੇਣ ਵਾਲੇ ਮੋਟਰਸਾਈਕਲਾਂ ‘ਚੋਂ ਇਕ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ 90 ਕਿਮੀ ਤੋਂ ਜ਼ਿਆਦਾ ਮਾਈਲੇਜ ਦਿੰਦੀ ਹੈ। ਹਾਲਾਂਕਿ ਅਸਲ ਮਾਈਲੇਜ 70 ਤੋਂ 80 ਕੇਐੱਮਪੀਐੱਲ ਦੌਰਾਨ ਮਾਪੀ ਜਾਂਦੀ ਹੈ।
Bajaj Platina 100 ES ਨੂੰ ਖ਼ਾਸ ਤੌਰ ‘ਤੇ ਆਰਾਮ ਦੀ ਸਵਾਰੀ ਕਿਹਾ ਜਾਂਦਾ ਹੈ। ਇਸ ਦੇ ਡਿਜ਼ਾਈਨ ‘ਚ ਹੈੱਡਲੈਂਪ ਡਿਜ਼ਾਈਨ ਤੇ LED DRL ਨਾਲ ਕਾਲੇ ਤੇ ਲਾਲ ਰੰਗ ਦਾ ਬਦਲ ਸ਼ਾਮਿਲ ਹੈ। ਇੰਜਣ ਦੀ ਗੱਲ ਕਰੀਏ ਤਾਂ ਇਸ ‘ਚ 102 ਸੀਸੀ ਦਾ 4-ਸਟਰੋਕ ਡੀਟੀਐੱਸ-ਆਈ, ਸਿੰਗਲ ਸਿਲੰਡਰ-ਯੁਕਤ ਇੰਜਣ ਮਿਲਦਾ ਹੈ, ਜੋ 7500 ਆਰਪੀਐੱਮ ‘ਤੇ 7.9 ਪੀਐੱਸ ਦੀ ਪਾਵਰ ਤੇ 5500 ਆਰਪੀਐੱਮ ‘ਤੇ 8.3 ਐੱਨਐੱਮ ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 4-ਸਪੀਡ ਗਿਅਰ ਬਾਕਸ ਨਾਲ ਲੈਸ ਹੈ। ਇਸ ਬਾਈਕ ਦੀ ਰਫ਼ਤਾਰ 90 ਕਿਮੀ ਪ੍ਰਤੀ ਘੰਟੇ ਦੀ ਹੈ।
ਜ਼ਿਕਰਯੋਗ ਹੈ ਕਿ ਪਲੈਟੀਨਾ ਨੂੰ ਸਭ ਤੋਂ ਪਹਿਲਾਂ 2006 ‘ਚ ਲਾਂਚ ਕੀਤਾ ਗਿਆ ਸੀ। ਇਹ ਸਾਲਾਂ ਤੋਂ ਪਸੰਦੀਦਾ ਮੋਟਰਸਾਈਕਲ ਬਣਿਆ ਹੋਇਆ ਹੈ,






