17.4 C
Chandigarh

TODAY NOW NEWS

Friday, March 20, 2026
HomeBREAKING NEWSਅਫਸਾਨਾ ਖਾਨ ਦੇ ਭਰਾ ਖੁਦਾ ਬਖਸ਼ ਖਿਲਾਫ-ਜ਼ਮਾਨਤੀ ਵਾਰੰਟ ਜਾ ਗੈਰ ਰੀ

ਅਫਸਾਨਾ ਖਾਨ ਦੇ ਭਰਾ ਖੁਦਾ ਬਖਸ਼ ਖਿਲਾਫ-ਜ਼ਮਾਨਤੀ ਵਾਰੰਟ ਜਾ ਗੈਰ ਰੀ

\ਚੰਡੀਗੜ੍ਹ: ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਭਰਾ ਖੁਦਾ ਬਖਸ਼ (Afsana Khan’s brother Khuda Bakhsh) ਦੀਆਂ ਮੁਸ਼ਕਿਲਾ ਵਧ ਗਈਆਂ ਹਨ। ਗਿੱਦੜਬਾਹਾ ਅਦਾਲਤ ਨੇ ਖੁਦਾ ਬਖਸ਼ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ 3,50,000 ਰੁਪਏ ਦੇ ਚੈੱਕ ਬਾਊਂਸ ਹੋਣ ਦੇ ਮਾਮਲੇ ਵਿੱਚ ਗਿੱਦੜਬਾਹਾ ਦੇ ਐੱਸ.ਡੀ.ਜੇ.ਐੱਮ. ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਖੁਦਾ ਬਖਸ਼ ਬਾਦਲ ਪਿੰਡ ਤੋਂ ਹੈ। ਦੱਸ ਦਈਏ ਕਿ ਖੁਦਾ ਬਖ਼ਸ਼ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਭਰਾ ਹਨ। ਖੁਦਾ ਬਖ਼ਸ਼ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਵਾਰ-ਵਾਰ ਸੰਮਨ ਭੇਜੇ ਜਾ ਰਹੇ ਸਨ ਪਰ ਉਹ ਪੇਸ਼ ਨਹੀਂ ਹੋਏ, ਜਿਸ ਕਾਰਨ ਅੱਜ ਕੋਰਟ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। 3,50,000 ਰੁਪਏ ਦੇ ਚੈੱਕ ਬਾਊਂਸ ਹੋਣ ਦੇ ਮਾਮਲੇ ਵਿੱਚ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਖੁਦਾ ਬਖਸ਼ ਨੂੰ ਪੰਜਾਬੀ ਗਾਇਕ ਹਨ ਜਿਹਨਾਂ ਨੂੰ ਸੰਗੀਤ ਦੀ ਗੁੜ੍ਹਤੀ ਆਪਣੇ ਘਰ ਤੋਂ ਹੀ ਮਿਲੀ ਹੈ। ਖੁਦਾ ਬਖਸ਼ ਨੇ ਸਾਲ 2017 ‘ਚ ਇੰਡੀਅਨ ਆਈਡਲ-9 ਦਾ ਖਿਤਾਬ ਆਪਣੇ ਨਾਂਅ ਕੀਤਾ ਸੀ। ਖੁਦਾ ਬਖਸ਼ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

Today Now News

RELATED ARTICLES
- Advertisment -

POPULAR POSTS