ਜ਼ਮਾਨਤ ਮਿਲਣ ਵਾਲਿਆਂ ਨੌਜਵਾਨਾਂ ਵਿਚੋਂ ਦੋ ਨੋਜਵਾਨ ਹਲਕਾ ਧਰਮਕੋਟ ਦੇ ਹਨ

ਮੋਗਾ (ਹੈਪੀ ਢੰਡ) : ਬੀਤੀ 26-ਜਨਵਰੀ 2021 ਨੂੰ ਦਿੱਲੀ ਵਿੱਚ ਕੱਢੇ ਜਾਣ ਵਾਲੇ ਕਿਸਾਨ ਮਾਰਚ ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਤੋਂ ਉਚੇਚੇ ਤੌਰ ਤੇ ਹਜ਼ਾਰਾਂ ਨੌਂਜਵਾਨ ਗਏ ਹੋਏ ਸਨ। ਜਿਨਾਂ ਵਿੱਚੋਂ ਹਲਕਾ ਧਰਮਕੋਟ ਦੇ ਪਿੰਡ ਤਤਾਰੀਏ ਵਾਲਾ ਦੇ 11 ਨੌਜਵਾਨਾਂ ਸਮੇਤ ਪੰਜਾਬ ਦੇ ਅਨੇਕਾਂ ਨੋਜਵਾਨਾਂ ਨੂੰ ਦਿੱਲੀ ਪੁਲੀਸ ਨੇ ਕੇਸ ਦਰਜ਼ ਕਰਕੇ ਤਿਹਾੜ ਜੇਲ੍ਹ ਭੇਜ ਦਿੱਤਾ ਸੀ। ਓਹਨਾਂ ਨੌਂਜਵਾਨਾਂ ਵਿੱਚੋਂ ਕੁਝ ਨੌਂਜਵਾਨਾਂ ਦੀ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਿੱਲੀ ਕਮੇਟੀ ਦੇ ਪ੍ਰਧਾਨ ਸ ਮਨਜਿੰਦਰ ਸਿੰਘ ਸਿਰਸਾ ਦੀ ਲੀਗਲ ਟੀਮ ਦੀ ਮਿਹਨਤ ਸਦਕਾ ਅੱਜ ਜ਼ਮਾਨਤ ਹੋ ਗਈ ਜਿਨਾਂ ਵਿੱਚੋਂ ਦੋ ਨੋਜਵਾਨ ਹਲਕਾ ਧਰਮਕੋਟ ਦੇ ਹਨ
1ਦਲਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ । ਪਿੰਡ ਤਤਾਰੀਏ ਵਾਲਾ
ਅਤੇ
2 ਸੁਖਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਪਿੰਡ ਬੱਡੂਵਾਲ
ਜਿਨ੍ਹਾਂ ਦੀ ਰਿਹਾਈ ਵੀ ਜਲਦੀ ਹੋ ਜਾਵੇਗੀ।

ਮਾਣਯੋਗ ਜਥੇਦਾਰ ਤੋਤਾ ਸਿੰਘ ਜੀ ਦੀ ਅੱਜ ਵੀ ਮਨਜਿੰਦਰ ਸਿੰਘ ਸਿਰਸਾ ਨਾਲ ਉਚੇਚੇ ਤੌਰ ਤੇ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਹਲਕਾ ਧਰਮਕੋਟ ਦੇ ਬਾਕੀ ਨੌਜਵਾਨਾਂ ਦੀ ਜ਼ਮਾਨਤ ਵੀ ਮਨਜ਼ੂਰ ਹੋ ਜਾਣ ਦੀ ਪੂਰਨ ਆਸ ਹੈ। ਵਾਹਿਗੁਰੂ ਕ੍ਰਿਪਾ ਕਰਨ ਸਭ ਨੌਂਜਵਾਨ ਜੇਲ ਵਿੱਚੋਂ ਜਲਦ ਰਿਹਾ ਹੋ ਕੇ ਬਾਹਰ ਆਓਣ



