
ਬਰਨਾਲਾ,1,ਅਗਸਤ / ਕਰਨਪ੍ਰੀਤ ਧੰਦਰਾਲ/- ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਹੋਏ ਅਲਾਇੰਸ ਉਪਰੰਤ ਸ਼ਿਰੋਮਣੀ ਅਕਾਲੀ ਦਲ ਵਲੋਂ ਇਹ ਸੀਟ ਬਹੁਜਨ ਉਮੀਦਵਾਰ ਲਈ ਛੱਡੇ ਜਾਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਹਲਕੇ ਦੇ ਲੋਕਾਂ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਦਿਆਂ ਹੋਇਆ ਸਰਗਰਮੀਆਂ ਵਿੱਡ ਦਿੱਤੀਆਂ ਹਨ ! ਸ੍ਰੋਮਣੀ ਅਕਾਲੀ ਦਲ ਵਲੋਂ ਬਸਪਾ ਨਾਲ ਕੀਤੇ ਸਿਆਸੀ ਸਮਝੌਤੇ ਤੋਂ ਬਾਅਦ ਹੁਣ ਬੀ ਐਸ.ਪੀ ਦੇ ਆਗੂਆਂ ਵਿਚ ਸੋਸ਼ਲ ਮੀਡਿਆ ਦੀ ਜੰਗ ਜੋਰਾਂ ਤੇ ਚੱਲ ਰਹੀ ਹੈ ਅੱਜ ਦੇ ਤਾਜ਼ਾ ਵੋਟਿੰਗ ਤਹਿਤ ਦਰਸ਼ਨ ਸਿੰਘ ਬਾਜਵਾ ਨੂੰ 68 .8% ,ਡਾਕਟਰ ਸੋਮਾ ਸਿੰਘ ਗੰਡੇਵਾਲ 27.3 % ਏਕਮ ਸਿੰਘ ਛੀਨੀਵਾਲ 1.5%, ਸਰਬਜੀਤ ਸਿੰਘ ਖੇੜੀ1.5 % ਅਤੇ ਬਲਦੇਵ ਸਿੰਘ ਬੀਹਲਾ 1 .੦% ਨੂੰ ਵੋਟ ਮਿਲੇ ਹਨ ਜਿਸ ਨੀ ਲੈ ਕੇ ਦਰਸ਼ਨ ਸਿੰਘ ਬਾਜਵਾ ਉੱਤਲੇ ਸਿਖਰ ਤੇ ਚੱਲ ਰਹੇ ਹਨ ! ਹੋਪ ਫਾਰ ਮਹਿਲ ਕਲਾਂ ਵਲੋਂ ਕੁਲਵੰਤ ਸਿੰਘ ਟਿੱਬਾ ਵਲੋਂ ਮਘਾਈ ਚੋਣ ਮੁਹਿੰਮ ਸੰਬੰਧੀ ਕਿਸੇ ਨੇ ਕੋਈ ਕਮੇਂਟ ਨਾ ਕਰਨਾ ਹੀ ਮੁਨਾਸਿਬ ਸਮਝਿਆ ! ਬਹੁਜਨ ਉਮੀਦਵਾਰ ਲਈ ਬਰਨਾਲਾ ਤੋਂ ਸੀਨੀਅਰ ਆਗੂ ਕਰਮਜੀਤ ਸਿੰਘ ਹੈਡ ਕਲਰਕ,ਹਰਿ ਰਾਮ ,ਸਵਰਨ ਸਿੰਘ ਕਾਲਾਬੂਲਾ,ਦਰਸ਼ਨ ਸਿੰਘ ਜਲੂਰ ,ਗੁਰਮੀਤ ਸਿੰਘ ਦਾਨਗੜ੍ਹ,ਸੰਗਾਰਾ ਸਿੰਘ ਜਲੂਰ, ਆਦਿ ਵਲੋਂ ਲੋਕਮਿਲਣੀਆਂ ਆਰੰਭੀਆਂ ਗਈਆਂ ਹਨ !






