16.8 C
Chandigarh

TODAY NOW NEWS

Friday, March 20, 2026
HomePOLITICSਬਾਘਾਪੁਰਾਣਾ ਕਿਸਾਨ ਮਹਾਂਸੰਮੇਲਣ : ਜਦੋਂ ਕੇਜਰੀਵਾਲ ਨੇ ਕੈਪਟਨ ਦੇ ਨਹਿਲੇ 'ਤੇ ਮਾਰਿਆ...

ਬਾਘਾਪੁਰਾਣਾ ਕਿਸਾਨ ਮਹਾਂਸੰਮੇਲਣ : ਜਦੋਂ ਕੇਜਰੀਵਾਲ ਨੇ ਕੈਪਟਨ ਦੇ ਨਹਿਲੇ ‘ਤੇ ਮਾਰਿਆ ਦੈਹਲਾ

ਭਗਵੰਤ ਮਾਨ ਨੇ ਅਕਾਲੀ ਦਲ ਨੂੰ ਦੱਸਿਆ ਕੀੜੇ ਮਕੌੜੇ ਖਾਣ ਵਾਲੀ ਛਿਪਕਲੀ

ਬਾਘਾਪੁਰਾਣਾ (ਹਰਪਾਲ ਸਹਾਰਨ) :  ਬਾਘਾਪੁਰਾਣਾ ਕਿਸਾਨ ਸੰਮੇਲਨ ਚ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਜੈਕਾਰਾ ਬੁਲਾ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਸਲੂਟ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ। ਜਿਨ੍ਹਾਂ ਦੇ ਵਿਰੋਧ ‘ਚ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਆਵਾਜ਼ ਬੁਲੰਦ ਕੀਤੀ ਹੈ ਅਤੇ ਦਿੱਲੀ ਦੇ ਬਾਰਡਰ ਤੇ ਧਰਨਾ ਲਗਾ ਕੇ ਅੰਦੋਲਨ ਸ਼ੁਰੂ ਕੀਤਾ। ਜਿਸ ਤੋਂ ਬਾਅਦ ਪੂਰੇ ਦੇਸ਼ ਚੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕੇਂਦਰ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਜਾਣਬੁੱਝ ਕੇ ਕਿਸਾਨਾਂ ਨੂੰ ਦਿੱਲੀ ਆਉਣ ਦੀ ਆਗਿਆ ਦਿੱਤੀ ਤਾਂ ਜੋ ਦਿੱਲੀ ਪਹੁੰਚਣ ਤੋਂ ਬਾਅਦ ਕਿਸਾਨਾਂ ਨੂੰ ਬਣਾਏ ਜੇਲ੍ਹ ਸਟੇਡੀਅਮਾਂ ਚ ਬੰਦ ਕਰ ਦਵਾਂਗੇ ਪਰ ਸਟੇਡੀਅਮਾਂ ਨੂੰ ਜੇਲ੍ਹ ‘ਚ ਤਬਦੀਲ ਕਰਨ ਦੀ ਪਾਵਰ ਦਿੱਲੀ ਸਰਕਾਰ ਦੇ ਹੱਥ ਚ ਸੀ ਅਤੇ ਦਿੱਲੀ ਸਰਕਾਰ ਨੇ ਕਿਸਾਨਾਂ ਦੇ ਹਿਤ ਸੋਚਦਿਆਂ ਸਟੇਡੀਅਮ ਨੂੰ ਜੇਲ੍ਹ ‘ਚ ਤਬਦੀਲ ਨਹੀਂ ਕੀਤਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੇ ਆਗੂਆਂ ਕਿਸਾਨ ਅੰਦੋਲਨ ‘ਚ ਸੇਵਾ ਕਰਨ ਲਈ ਡਿਊਟੀ ਲਗਾਈ ਪਰ ਆਗੂਆਂ ਨੂੰ ਕਿਹਾ ਗਿਆ ਕਿ ਉਹ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਨਹੀਂ ਵਰਤਣਗੇ ਅਤੇ ਨਾ ਹੀ ਪਾਰਟੀ ਦਾ ਨਾਮ ਲਏ ਬਿਨਾਂ ਕਿਸਾਨਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਦੀ ਡਿਊਟੀ ਲਗਾਈ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਦੇ ਖ਼ਿਲਾਫ਼ ਗਾਲੀ ਗਲੋਚ ਕਰਨ ਵਾਲੇ ਬੀਜੇਪੀ ਆਗੂਆਂ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕਰੀਬ 70 ਮਾਮਲੇ ਦਰਜ ਕਰਵਾਏ ਗਏ। ਉਨ੍ਹਾਂ ਕਿਹਾ ਕਿ ਜੇਕਰ ਇਹ ਤਿੱਨ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਕਿਸਾਨਾਂ ਦੀ ਨਾ ਜ਼ਮੀਨ ਬਚੇਗੀ।ਇਸ ਮੌਕੇ ਕੈਪਟਨ ਤੇ ਵਰ੍ਹਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਨੇ ਪੰਜਾਬ ਦੇ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਕੋਈ ਵੀ ਪੂਰਾ ਨਹੀਂ ਕੀਤਾ

Today Now News

RELATED ARTICLES
- Advertisment -

POPULAR POSTS