17.1 C
Chandigarh

TODAY NOW NEWS

Thursday, March 19, 2026
Homeਅੰਤਰਰਾਸ਼ਟਰੀਬੈਡਮਿੰਟਨ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 2020 ਹੋਈ ਰੱਦ ।

ਬੈਡਮਿੰਟਨ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 2020 ਹੋਈ ਰੱਦ ।

ਕੋਰੋਨਾ ਮਹਾਮਾਰੀ ਦੇ ਚਲਦਿਆਂ ਲਿਆ ਗਿਆ ਇਹ ਵੱਡਾ ਫੈਸਲਾ ।

ਨਵੀਂ ਦਿੱਲੀ (ਏਜੇਂਸੀ) : ਨਿਊਜ਼ੀਲੈਂਡ ‘ਚ ਹੋਣ ਵਾਲੀ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2020 ਨੂੰ ਪਹਿਲਾਂ ਜਨਵਰੀ 2021 ਤਕ ਮੁਲਤਵੀ ਕੀਤਾ ਗਿਆ ਸੀ। ਇਸ ਚੈਂਪੀਅਨਸ਼ਿਪ ਦਾ ਸ਼ੁਰੂਆਤੀ ਪ੍ਰੋਗਰਾਮ ਸਤੰਬਰ-ਅਕਤੂਬਰ ਦਾ ਸੀ। ਬੈਡਮਿੰਟਨ ਵਿਸ਼ਵ ਮਹਾਸੰਘ (ਬੀਡਬਲਯੂਐੱਫ) ਦੇ ਜਨਰਲ ਸਕੱਤਰ ਥਾਮਸ ਨੇ ਕਿਹਾ ਕਿ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਤੇ ਮੁਸ਼ਕਲਾਂ ਕਾਰਨ ਚੈਂਪੀਅਨਸ਼ਿਪ ਦੀ ਯੋਜਨਾ ਬਣਾਉਣਾ ਨਾਮੁਮਕਿਨ ਹੈ ਤੇ ਇਸ ਲਈ ਜਨਵਰੀ 2021 ਵਿਚ ਨਿਊਜ਼ੀਲੈਂਡ ਵਿਚ ਇਸ ਦੀ ਮੇਜ਼ਬਾਨੀ ਨਹੀਂ ਹੋ ਸਕੇਗੀ।

2021 ਦਾ ਮੇਜ਼ਬਾਨ ਪਹਿਲਾਂ ਹੀ ਤੈਅ ਹੈ ਤੇ ਕੋਵਿਡ-19 ਨਾਲ ਜੁੜੀ ਗ਼ੈਰਯਕੀਨੀ ਦੇ ਅਗਲੇ ਸਾਲ ਵੀ ਜਾਰੀ ਰਹਿਣ ਦਾ ਸ਼ੱਕ ਹੈ ਤੇ ਇਸ ਕਾਰਨ ਚੈਂਪੀਅਨਸ਼ਿਪ ਮੁਲਤਵੀ ਕਰਨਾ ਹੱਲ ਨਹੀਂ ਸੀ। ਹਾਲਾਂਕਿ ਬੈਡਮਿੰਟਨ ਨਿਊਜ਼ੀਲੈਂਡ ਬੀਡਬਲਯੂਐੱਫ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਲਈ ਹੁਣ ਵੀ ਵਚਨਬੱਧ ਹੈ ਤੇ ਬੀਡਬਲਯੂਐੱਫ ਨੇ ਮੌਜੂਦਾ ਟੂਰਨਾਮੈਂਟ ਦੀ ਥਾਂ 2024 ਦੀ ਮੇਜ਼ਬਾਨੀ ਦੇ ਉਨ੍ਹਾਂ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ ।

Today Now News

RELATED ARTICLES
- Advertisment -

POPULAR POSTS