17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਬਾਦਲ ਦਲ ਤੇ ਬਸਪਾ ਦੇ ਸਰਗਰਮ ਆਗੂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) `ਚ...

ਬਾਦਲ ਦਲ ਤੇ ਬਸਪਾ ਦੇ ਸਰਗਰਮ ਆਗੂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) `ਚ ਸ਼ਾਮਿਲ

ਚੰਡੀਗੜ੍ਹ/ਐੱਸ.ਏ.ਐੱਸ ਨਗਰ, 03 ਜਨਵਰੀ 2022: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਬਾਦਲ ਦਲ ਦੇ ਸਰਗਰਮ ਆਗੂ, ਸ਼੍ਰੀ ਮੁਕਤਸਰ ਸਾਹਿਬ ਦੀ ਸਾਬਕਾ ਜਿ਼ਲ੍ਹਾ ਪ੍ਰਧਾਨ ਸ਼੍ਰੀਮਤੀ ਆਸ਼ਾ ਬਜਾਜ ਅਤੇ ਬਹੁਜਨ ਸਮਾਜ ਪਾਰਟੀ ਸਟੇਟ ਕਮੇਟੀ ਦੇ ਸਾਬਕਾ ਮੈਂਬਰ ਸ:ਸੁਖਦੇਵ ਸਿੰਘ ਝਲਾਰਾਂ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਉਪਰੋਕਤ ਦੋਵੇਂ ਆਗੂਆਂ ਦੀ ਪਾਰਟੀ ਵਿੱਚ ਰਸਮੀ ਸਮੂਲੀਅਤ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਕਰਵਾਈ ਅਤੇ ਕਿਹਾ ਕਿ ਸ਼੍ਰੀਮਤੀ ਆਸ਼ਾ ਬਜਾਜ ਅਤੇ ਸੁਖਦੇਵ ਸਿੰਘ ਝਲਾਰਾਂ ਦੀ ਪਾਰਟੀ ਵਿੱਚ ਆਮਦ ਨਾਲ ਪਾਰਟੀ ਹੋਰ ਮਜਬੂਤ ਹੋਈ ਹੈ। ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂ ਬਾਬਾ ਸੁਖਵਿੰਦਰ ਸਿੰਘ ਟਿੱਬੇ ਵਾਲਾ, ਸ: ਢੀਂਡਸਾ ਦੇ ਸਿਆਸੀ ਸਲਾਹਕਾਰ ਅਤੇ ਬੁਲਾਰੇ ਸ: ਦਵਿੰਦਰ ਸਿੰਘ ਸੋਢੀ, ਯੂਥ ਵਿੰਗ ਦੇ ਕਨਵੀਨਰ ਸ: ਮਨਪ੍ਰੀਤ ਸਿੰਘ ਤਲਵੰਡੀ ਆਦਿ ਮੌਜੂਦ ਸਨ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਿਲ ਹੋਏ ਆਗੂਆਂ ਨੇ ਦੋਸ਼ ਲਾਇਆ ਕਿ ਬਾਦਲ ਦਲ ਅਤੇ ਬਸਪਾ ਵਿੱਚ ਚਾਪਲੂਸਾਂ ਦਾ ਬੋਲਬਾਲਾ ਹੈ ਅਤੇ ਜ਼ਮੀਨੀ ਪੱਧਰਤੇ ਕੰਮ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਦੀ ਕੋਈ ਸੁਣਵਾਈ ਅਤੇ ਕਦਰ ਨਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਅਤੇ ਬਸਪਾ ਦੀਆਂ ਤਾਨਾਸ਼ਾਹੀ ਨੀਤੀਆਂ ਅਤੇ ਪੰਥਕ ਸੋਚ ਤੋਂ ਦੂਰ ਜਾਣ ਕਰਕੇ ਉਨ੍ਹਾਂ ਨੇ ਇਨ੍ਹਾਂ ਪਾਰਟੀਆਂ ਤੋਂ ਕਿਨਾਰਾ ਕਰ ਲਿਆ ਹੈ।

Today Now News

RELATED ARTICLES
- Advertisment -

POPULAR POSTS