ਖੰਨਾ : ਹਰ ਪਾਸੇ ਕਈ ਅਜਿਹੀਆਂ ਨਿੱਕੀਆਂ ਨਿੱਕੀਆਂ ਖਾਣ-ਪੀਣ ਦੀਆਂ ਰੇਹਡ਼ੀਆਂ ਜਾਂ ਖੋਖੇ ਹਨ, ਜਿਨ੍ਹਾਂ ਦੇ ਵੱਖਰੇਪਣ ਕਰ ਕੇ ਇਹ ਵੱਡੀਆਂ ਦੁਕਾਨਾਂ ਨੂੰ ਮਾਤ ਪਾਉਂਦੇ ਹੁੰਦੇ ਹਨ। ਇਵੇਂ ਹੀ ਏਸ਼ੀਆਂ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਅਜਿਹਾ ‘ਬਾਬੇ ਦੀ ਚਾਹ’ ਵਾਲਾ ਖੋਖਾ ਹੈ। ਓਮਕਾਰ ਵਾਸੀ ਗੁਰੂ ਨਾਨਕ ਨਗਰ ਸਮਰਾਲਾ ਰੋਡ ਖੰਨਾ ਕੋਲੇ ਦੀਆਂ ਅੰਗੀਠੀਆਂ ’ਤੇ 12 ਮਸਾਲਿਆਂ ਵਾਲੀ ਚਾਹ ਬਣਾਉਂਦੇ ਹਨ। ਚਾਹ ਦਾ ਕੱਪ ਪੀਣ ਲਈ ਲੋਕ ਸ਼ਹਿਰ ਤੋਂ ਤੇ ਦੂਰੋਂ ਦੂਰੋਂ ਚੱਲ ਕੇ ਆਉਂਦੇ ਹਨ। ਕਈ ਗਾਹਕ ਤਾਂ ਉਸ ਦੀ ਚਾਹ ਦੇ ਇੰਨੇ ਦੀਵਾਨੇ ਹਨ ਕਿ ਉਹ ਰੋਜ਼ਾਨਾ ਚਾਹ ਪੀਣ ਲਈ ਕਈ ਕਿਲੋਮੀਟਰ ਸਫ਼ਰ ਤੈਅ ਕਰ ਕੇ ਆਉਂਦੇ ਹਨ। ਕੁਝ ਦੂਰੀ ’ਤੇ ਸਥਿਤ ਨਗਰ ਕੌਂਸਲ ਖੰਨਾ ਤੇ ਆਇਲਟਸ ਸੈਂਟਰਾਂ ਵਾਲੇ ਕੇਤਲੀਆਂ ਵਿਚ ਉਸ ਤੋਂ ਚਾਹ ਭਰਵਾ ਕੇ ਲੈ ਜਾਂਦੇ ਹਨ।

ਰੋਜ਼ਾਨਾ ਲੱਗਦਾ ਹੈ 55 ਕਿੱਲੋ ਦੁੱੱਧਨੌਜਵਾਨ ਵਰਗ ’ਚ ਵੀ ਮਸ਼ਹੂਰ ਬਾਬੇ ਦੀ ਚਾਹ
ਚਾਹ ਪੀਣ ਲਈ ਉਸ ਦੇ ਪੱਕੇ ਗਾਹਕਾਂ ’ਚ ਕਾਰਖ਼ਾਨਿਆਂ ਦੇ ਕਿਰਤੀ ਵੀ ਹਨ ਅਤੇ ਵੱਡੇ ਰੈਸਟੋਰੈਟਾਂ ’ਚ ਮਹਿੰਗੇ ਤੇ ਸਵਾਦਲੇ ਖਾਣੇ ਖਾਣ ਵਾਲੇ ਨੌਜਵਾਨ ਵੀ ਹਨ। ਜੀਟੀਬੀ ਮਾਰਕੀਟ ਖੰਨਾ ਵਿਚ ਆਇਲਟਸ ਕਰਨ ਆਉਂਦੇ ਮੁੰਡੇ ਕੁਡ਼ੀਆਂ ਵੀ ਬਾਬੇ ਦੇ ਖੋਖੇ ’ਤੇ ਚਾਹ ਪੀ ਕੇ ਖ਼ੁਸ਼ੀ ਮਹਿਸੂਸ ਕਰਦੇ ਹਨ।




