16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ

ਚਮਕੌਰ ਸਿੰਘ ਜੀ ਭਾਈ ਰੂਪੇ ਵਾਲਿਆਂ ਦੇ ਕੀਰਤਨੀ ਜੱਥੇ ਵੱਲੋਂ ਬਾਬਾ ਵਿਸ਼ਵਕਰਮਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਹਰ ਸਾਲ ਦੀ ਤਰ੍ਹਾਂ ਪਿੰਡ ਬਾਜੇਵਾਲਾ ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਨਗਰ ਨਿਵਾਸੀਆਂ ਤੇ ਸਾਰੇ ਮਿਸਤਰੀ ਭਾਈਚਾਰੇ ਦੇ ਸਹਿਯੋਗ ਨਾਲ ਵਿਸ਼ਵਕਰਮਾ ਧਰਮਸ਼ਾਲਾ ਵਿਖੇ ਮਿਤੀ 13.11.2020 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ, ਮਿਤੀ 15 ਨਵੰਬਰ 2020 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਭੋਗ ਉਪਰੰਤ ਬਾਬਾ ਚਮਕੌਰ ਸਿੰਘ ਜੀ ਭਾਈ ਰੂਪੇ ਵਾਲਿਆਂ ਦੇ ਕੀਰਤਨੀ ਜੱਥੇ ਵੱਲੋਂ ਬਾਬਾ ਵਿਸ਼ਵਕਰਮਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ।

ਬਾਬਾ ਜੀ ਵੱਲੋਂ ਬਖਸ਼ੇ ਕਿੱਤੇ ਜਿਵੇਂ ਮਸ਼ੀਨਰੀ, ਵਰਕਸ਼ਾਪਾਂ ਅਤੇ ਉਸਾਰੀ ਦੇ ਕਿਰਤੀਆਂ ਨੇ ਆਪਣੇ ਕਾਰੋਬਾਰ ਛੱਡ ਕੇ ਬਾਬਾ ਜੀ ਦਾ ਜਨਮ ਦਿਹਾੜਾ ਹਰ ਸਾਲ ਮਨਾਉਣਾ ਉਹਨਾਂ ਲਈ ਖੁਸ਼ੀ ਦਾ ਸਮਾਂ ਹੈ। ਉੱਥੇ ਆਪਸੀ ਭਾਈਚਾਰੇ ਨਾਲ ਸਾਂਝ ਵੀ ਵੱਧਦੀ ਹੈ ਅਤੇ ਪਿਛਲੇ ਗੁੱਸੇ-ਗਿਲੇ ਵੀ ਦੂਰ ਹੁੰਦੇ ਹਨ।

ਇਸ ਮੌਕੇ ਪਿੰਡ ਦੇ ਸਰਪੰਚ ਪੋਹਲਜੀਤ ਸਿੰਘ ਨੇ ਵੀ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਤੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਗੁਰੂਆਂ ਵੱਲੋਂ ਦਰਸਾਏ ਰਸਤੇ ਅਤੇ ਆਪਣੇ ਵਿਰਸੇ ਦਾ ਸਤਿਕਾਰ ਕਰਦੀਆਂ ਹਨ, ਉਹ ਹਮੇਸ਼ਾ ਜਿਊਂਦੀਆਂ-ਜਾਗਦੀਆਂ ਰਹਿੰਦੀਆਂ ਹਨ। ਇਸ ਮੌਕੇ ਸਪ੍ਰਸਤ ਮਿਸਤਰੀ ਤਰਸੇਮ ਸਿੰਘ ਜੰਡੂ,ਬਾਰਾ ਸਿੰਘ ਸੱਗੂ,ਸੇਵਕ ਸੱਗੂ, ਸੁਖਵਿੰਦਰ ਨਿੱਕਾ, ਹਰਬੰਸ ਭੋਲਾ,ਧਰਮਾ ਸਿੰਘ , ਮਨਦੀਪ ਸ਼ੀਂਹ,ਕਾਸਦੀਪ, ਜਗਸੀਰ, ਜਸਪਾਲ, ਨੱਛਤਰ, ਭਗਵਾਨ ਭੋਲਾ, ਬਲਵਿੰਦਰ ਸਿੰਘ, ਨਿਟੂ ,ਕਲਦੀਪ ਪਿੰਡ ਬਾਜੇਵਾਲਾ ਹੈਂਡਗ੍ਰੰਥੀ ਬਾਬਾ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Today Now News

RELATED ARTICLES
- Advertisment -

POPULAR POSTS