ਦੁਨੀਆਂ ਦੇ ਪਹਿਲੇ ਰੋਬੋਟ ਦੇ ਜਨਮਦਾਤਾ ਬਾਬਾ ਵਿਸ਼ਵਕਰਮਾ ਸਨ।

ਮੋਗਾ (ਹਰਪਾਲ ਸਹਾਰਨ ): ਕਿਰਤ ਦੇ ਦੇਵਤਾ ਅਤੇ ਕਿਰਤੀਆਂ ਦੇ ਰਹਿਨੁਮਾ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਗਟ ਦਿਵਸ ਮੋਗਾ ਵਿੱਚ ਵੱਖ ਵੱਖ ਥਾਵਾ ਤੇ ਮਨਾਇਆ ਗਿਆ ਅਤੇ ਇੰਟਕ ਨਾਲ ਸਬੰਧਤ ਬਾਬਾ ਵਿਸ਼ਵਕਰਮਾ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ ਦੀ ਅਗਵਾਈ ਵਿੱਚ ਨੀਵੇਂ ਪੁਲ ਦੇ ਨੇੜੇ ਯੂਨੀਅਨ ਦਫ਼ਤਰ ਦੇ ਅਹਾਤੇ ਵਿੱਚ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ, ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ, ਮਿਡ ਡੇ ਮੀਲ ਕੁੱਕ ਯੂਨੀਅਨ ਦੇ ਸੂਬਾ ਪ੍ਰਧਾਨ ਕਰਮ ਚੰਦ ਚੰਡਾਲੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਪੰਡਿਤ ਰਾਮ ਮਿਹਰ ਸ਼ਾਸਤਰੀ ਨੇ ਧਾਰਮਿਕ ਵਿਧੀ ਨਾਲ ਹਵਨ ਯੱਗ ਕਰਵਾਇਆ ਅਤੇ ਔਜ਼ਾਰਾਂ ਦੀ ਧਾਰਮਿਕ ਵਿਧੀ ਨਾਲ ਪੂਜਾ ਕਰਵਾਈ। ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਬਾਬਾ ਵਿਸ਼ਵਕਰਮਾ ਜੀ ਦੇ ਪੈਰੋਕਾਰ ਰਾਜ਼ ਮਿਸਤਰੀ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਦੇਵਤਿਆਂ ਦੇ ਦੇਵਤਾ ਕਿਹਾ ਜਾਂਦਾ ਹੈ। ਦੇਵਤਿਆਂ ਦੇ ਵਿਮਾਨ ਆਦਿ ਅਤੇ ਅਸਤ੍ਰ ਸ਼ਸਤਰ ਬਾਬਾ ਵਿਸ਼ਵਕਰਮਾ ਜੀ ਦੀ ਰਚਨਾ ਹੈ। ਉਨ੍ਹਾਂ ਕਿਹਾ ਕਿ ਲੰਕਾ ਦੀ ਸਵਰਨ ਪੁਰੀ, ਦਵਾਰਕਾ ਧਾਮ ਅਤੇ ਭਗਵਾਨ ਜਗਨ ਨਾਥ ਦਾ ਸ੍ਰੀ ਵਿਗ੍ਰਹਿ ਦਾ ਨਿਰਮਾਣ ਬਾਬਾ ਵਿਸ਼ਵਕਰਮਾ ਜੀ ਨੇ ਕੀਤਾ ਸੀ। ਧੀਰ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਦੇ ਪੁੱਤਰ ਵਾਨਰ ਰਾਜ਼ ਨਲ ਨੇ ਸਮੁੰਦਰ ਤੇ ਸੇਤੁ ਬਣਾ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਲੰਕਾ ਉਂਪਰ ਜਿੱਤ ਯਕੀਨੀ ਬਣਾਈ ਸੀ। ਧੀਰ ਨੇ ਖੁਲਾਸਾ ਕਰਦਿਆਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੇ ਮਸ਼ੀਨੀ ਮਾਨਵ ਤਿਆਰ ਕੀਤਾ ਸੀ ਜਿਸ ਦਾ ਨਾਮ ਰੋਬੋਟ ਬਰਿਤਰ ਸੀ। ਧੀਰ ਨੇ ਕਿਹਾ ਕਿ ਵਿਸ਼ਵ ਦੇ ਪਹਿਲੇ ਰੋਬੋਟ ਬਰਿਤਰਾਸੁਰ ਦੇ ਜਨਮ ਦਾਤਾ ਬਾਬਾ ਵਿਸ਼ਵਕਰਮਾ ਹੀ ਸਨ। ਧੀਰ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਉਸਾਰੀ ਅਤੇ ਸ਼ਿਲਪ ਕਲਾ ਦੇ ਦੇਵਤਾ ਸਨ ਜਿਨ੍ਹਾਂ ਅਪਣੇ ਪੋਰੋਕਾਰਾਂ ਨੂੰ ਉਸਾਰੀ ਯਾਨੀ ਨਿਰਮਾਣ ਕਰਨ ਦਾ ਪੈਗ਼ਾਮ ਦਿੱਤਾ। ਇਹੀ ਕਾਰਨ ਹੈ ਕਿ ਉਸਾਰੀ ਮਿਸਤਰੀ ਮਜ਼ਦੂਰਾਂ ਦਾ ਦੇਸ਼ ਦੇ ਨਿਰਮਾਣ ਅਤੇ ਸੰਪਰਦਾਇਕ ਸਦਭਾਵਨਾ ਕਾਇਮ ਰੱਖਣ ਵਿੱਚ ਮੁੱਢਲਾ ਯੋਗਦਾਨ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿਉਂਸਪਲ ਇੰਪਲਾਈਜ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਮਦਨ ਲਾਲ ਬੋਹਤ, ਜ਼ਿਲ੍ਹਾ ਇੰਟਕ ਮੀਤ ਪ੍ਰਧਾਨ ਵਿਜੇ ਛਪਰੀ, ਜ਼ਿਲ੍ਹਾ ਇੰਟਕ ਸਲਾਹਕਾਰ ਅਨਿਲ ਜਾਦਾ, ਟਰੱਕ ਡਰਾਈਵਰ ਅਤੇ ਕੰਡਕਟਰ ਯੂਨੀਅਨ ਪ੍ਰਧਾਨ ਪ੍ਰੀਤਮ ਸਿੰਘ ਬਿੱਲੂ, ਰਵਿੰਦਰ ਸ਼ੁਕਲਾ, ਕੁਲਵੰਤ ਸਿੰਘ, ਗੁਰਤੇਜ ਸਿੰਘ ਘਾਲੀ, ਚੰਦ ਸਿੰਘ ਅਤੇ ਲਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।





