
ਸ੍ਰੀ ਮੁਕਤਸਰ ਸਾਹਿਬ 26 ਜੁਲਾਈ (ਅਨਮੋਲ ਸਿੰਘ ਵੜਿੰਗ ) ਸ੍ਰੀ ਮੁਕਤਸਰ ਸਾਹਿਬ ਵਿਖੇ ਮਸੀਤ ਚੌਂਕ ਕੋਲ ਬਾਬਾ ਨਾਨਕ ਦਵਾਈਆਂ ਦੇ ਮੋਦੀਖਾਨੇ ਦਾ ਜਿਲ੍ਹਾ ਪਰੀਸਦ ਮੈਬਰ ਸਿਮਰਜੀਤ ਸਿੰਘ ਭੀਨਾ ਬਰਾੜ ਅਤੇ ਸਮਾਜਸੇਵੀ ਮਿੰਕਲ ਬਜਾਜ ਜੀ ਵੱਲੋਂ ਉਦਘਾਟਨ ਕੀਤਾ ਗਿਆ ।ਇਸ ਸਮੇ ਸਿਮਰਜੀਤ ਸਿੰਘ ਭੀਨਾ ਬਰਾੜ ਨੇ ਕਿਹਾ ਕਿ ਇਹ ਮੋਦੀਖਾਨਾ ਸਮੇਂ ਦੀ ਮੁੱਖ ਲੋੜ ਸੀ । ਸਮਾਜ ਸੇਵੀ ਮਿੰਕਲ ਬਜਾਜ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਪਹਿਲਾਂ ਵੀ ਇੱਕ ਦਵਾਈਆਂ ਦਾ ਮੋਦੀਖਾਨਾ ਚੱਲ ਰਿਹਾ ਹੈ ਅਤੇ ਸਹਿਰ ਵਿੱਚ ਇੱਕ ਹੋਰ ਮੋਦੀਖਾਨੇ ਦੀ ਜਰੂਰਤ ਸੀ ।ਜੋ ਕਿ ਹਰਪਿੰਦਰ ਸਿੰਘ ਭੰਡਾਰੀ ਨੇ ਲੋਕਾਂ ਦੀ ਸੇਵਾ ਕਰਨ ਲਈ ਚਲਾਇਆ ਹੈ ।ਇਸ ਮੋਦੀਖਾਨੇ ਵਿੱਚ ਸਾਰੀਆਂ ਦਵਾਈਆਂ ਬਹੁਤ ਹੀ ਸਸਤੇ ਰੇਟ ਤੇ ਮਿਲਣਗੀਆਂ ।ਇਸ ਸਮੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗੁਰੂ ਨਾਨਕ ਮੋਦੀਖਾਨਾ ਮਸੀਤ ਵਾਲਾ ਚੌਂਕ ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾ ਦਾ ਮੌਕਾ ਦੇਣਾ ਚਾਹੀਦਾ ਹੈ ।ਇਸ ਨਾਲ ਸਭ ਨੂੰ ਸਮਾਜ ਨੂੰ ਵੀ ਚੰਗੀ ਸੇਧ ਮਿਲੇਗੀ ਅਤੇ ਦਵਾਈਆਂ ਦੇ ਨਾਮ ਤੇ ਹੁੰਦੀ ਲੁੱਟ ਤੋ ਵੀ ਬਚਿਆ ਜਾ ਸਕੇਗਾ ।






