ਸਮਾਜ ਸੇਵੀ ਦਵਿੰਦਰ ਸ਼ਰਮਾ ਚੜਿੱਕ ਨੇ ਇਸ ਸੰਸਥਾ ਨੂੰ 10000 ਰੁਪਏ ਦਾ ਸਹਿਯੋਗ ਦਿੱਤਾ

ਮੋਗਾ (ਹੈਪੀ ਹਰਪਾਲ) : ਮਿਤੀ 06-06-2021 ਨੂੰ ਮੋਗਾ ਜਿਲ੍ਹੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਰਜਿ ਮੋਗਾ ਸਿਟੀ ਵੱਲੋਂ 24 ਵਾਂ 100 ਬਹੁਤ ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਸਮਾਗਮ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ।। ਅੱਜ ਦੇ ਇਸ ਰਾਸ਼ਨ ਵੰਡ ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵੀ ਬਲਵਿੰਦਰ ਸਿੰਘ ਬਰਾੜ ਵਾਸੀ ਗੱਜਣਵਾਲਾ, ਸਮਾਜ ਸੇਵੀ ਦਵਿੰਦਰ ਸ਼ਰਮਾ ਅਤੇ ਸਮਾਜ ਸੇਵੀ ਵਿੱਕੀ ਗੋਇਲ ਚੜਿੱਕ ਸਨ।। ਅਤੇ ਸਮਾਜ ਸੇਵੀ ਦਵਿੰਦਰ ਸ਼ਰਮਾ ਚੜਿੱਕ ਨੇ ਇਸ ਸੰਸਥਾ ਨੂੰ 10000 ਰੁਪਏ ਦਾ ਸਹਿਯੋਗ ਦਿੱਤਾ।। ਇਸ ਮੌਕੇ ਤੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ ਪੰਜਾਬ ਪੁਲਿਸ ਮੋਗਾ ਨੇ ਦੱਸਿਆ ਕਿ ਹਰ ਮਹੀਨੇ ਦੇ ਪਹਿਲੇ ਐਤਵਾਰ 100 ਬਹੁਤ ਹੀ ਲੋੜਵੰਦ ਪਰਿਵਾਰਾਂ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਸ਼ਨ ਵੰਡਿਆ ਜਾਂਦਾ ਹੈ ।। ਇਸ ਵਾਰ ਲਾਕਡਾਉਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ, ਜਿਹੜੇ ਮੋਗਾ ਸ਼ਹਿਰ ਦੇ ਲੋੜਵੰਦ ਪਰਿਵਾਰ ਪਹੁੰਚੇ, ਉਹਨਾਂ ਨੂੰ ਸ਼ਿਫਟਾਂ ਵਿਚ ਰਾਸ਼ਨ ਵੰਡਿਆ ਗਿਆ ਅਤੇ ਜਿਹੜੇ ਪਿੰਡਾਂ ਦੇ ਲੋੜਵੰਦ ਪਰਿਵਾਰ ਹਨ,, ਉਹਨਾਂ ਨੂੰ ਆਉਣ ਵਾਲੇ 2-3 ਦਿਨਾਂ ਵਿੱਚ ਰਾਸ਼ਨ ਮੁਹੱਈਆ ਕੀਤਾ ਜਾਵੇਗਾ।।

ਮੁੱਖ ਮਹਿਮਾਨ ਬਲਵਿੰਦਰ ਸਿੰਘ ਬਰਾੜ ਅਤੇ ਦਵਿੰਦਰ ਸਿੰਘ ਸ਼ਰਮਾ ਨੇ ਸੰਸਥਾ ਵੱਲੋਂ ਜੋ ਬੇਸਹਾਰਾ ਬਜੁਰਗ ਮਾਤਾ ਪਿਤਾ ਦੀ ਸਾਂਭ ਸੰਭਾਲ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ।। ਸਾਨੂੰ ਸਾਰਿਆਂ ਨੂੰ ਹੀ ਮਨੁੱਖਤਾ ਦੀ ਸੇਵਾ ਲਈ ਆਪਣਾ ਦਸਵੰਧ ਕੱਢਣਾ ਚਾਹੀਦਾ ਹੈ, ਤਾਂ ਜੋ ਸਾਡੀ ਇਹ ਸੇਵਾ ਸਫਲ ਹੋ ਸਕੇ।। ਇਸ ਮੌਕੇ ਤੇ ਆਹੁਦੇਦਾਰ ਡਾ. ਗੁਰਬਚਨ ਸਿੰਘ , ਅਵਤਾਰ ਸਿੰਘ ਦੁੱਨੇਕੇ, ਮੀਤਾ ਬਾਵਾ ਧੱਲੇਕੇ, ਗੁਲਸ਼ਨ ਕੁਮਾਰ ਅਤੇ ਨਰਿੰਦਰਪਾਲ ਕੌਰ ਧੱਲੇਕੇ ਨੇ ਦੱਸਿਆ ਕਿ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਦੀ ਜੋ 30 ਬੇਸਹਾਰਾ ਬਜੁਰਗਾਂ ਲਈ ਉੱਪਰਲੀ ਬਿਲਡਿੰਗ ਤਿਆਰ ਹੋ ਰਹੀ ਹੈ, ਉਸ ਦੀ ਇਸੇ ਮਹੀਨੇ ਹੀ ਓਪਨਿੰਗ ਕੀਤੀ ਜਾਵੇਗੀ ਅਤੇ ਹੋਰ ਬੇਸਹਾਰਾ ਮਾਤਾ ਪਿਤਾ ਦੀ ਸੇਵਾ ਸੰਭਾਲ ਕੀਤੀ ਜਾਵੇਗੀ ਅਤੇ ਇਸ ਸੰਸਥਾ ਨੂੰ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਦਾ ਵੀ ਧੰਨਵਾਦ ਕੀਤਾ।।






