17.1 C
Chandigarh

TODAY NOW NEWS

Friday, March 20, 2026
HomeBREAKING NEWSਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ

ਪਟਿਆਲਾ 9 ਜੂਨ, 2022 ਪੰਜਾਬ ਦੇ ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ ਨੇ ਖੁਲਾਸਾ ਕੀਤਾ ਕਿ ਪੀ.ਐਸ.ਪੀ.ਸੀ.ਐਲ. ਵੱਲੋ ਆਪਣੇ ਪੈਨਸ਼ਨਰਾਂ ਨੂੰ ਉਹਨਾਂ ਦੇ ਜੀਵਤ ਸਰਟੀਫਿਕੇਟ ਦੇ ਸਬੰਧ ਵਿੱਚ ਸਹੂਲਤ ਪ੍ਰਦਾਨ ਕਰਦਿਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਪੈਨਸ਼ਨਰਾਂ ਲਈ ਡਿਜੀਟਲ ਲਾਈਵ ਸਰਟੀਫਿਕੇਟ ਦੀ ਸਹੂਲਤ ਸ਼ੁਰੂ ਕੀਤੀ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਨੇ ਜੀਵਨ ਪ੍ਰਮਾਣ – ਇੱਕ ਆਧਾਰ ਅਧਾਰਤ ਡਿਜੀਟਲ ਲਾਈਵ-ਸਰਟੀਫਿਕੇਟ ਸੰਸਥਾ ਨਾਲ AadhaarFaceRd ਡਿਜੀਟਲ ਲਾਈਵ-ਸਰਟੀਫਿਕੇਟ ਦੇਣ ਲਈ ਰਜਿਸਟਰ ਕੀਤਾ ਹੈ।

                  ਡਿਜੀਟਲ ਜੀਵਤ ਸਰਟੀਫਿਕੇਟ ਦੀ ਸਹੂਲਤ ਬਾਰੇ ਜਾਣਕਾਰੀ ਦਿੰਦੇ ਹੋਏ  ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪੀਐਸਪੀਸੀਐਲ ਦੇ ਲਗਭਗ 75000 ਪੈਨਸ਼ਨਰ ਹਨ ਅਤੇ ਇਸ ਤੋਂ ਪਹਿਲਾਂ ਹਰੇਕ ਪੈਨਸ਼ਨਰ ਨੂੰ ਪੀਐਸਪੀਸੀਐਲ ਦਫ਼ਤਰ ਵਿੱਚ ਆਪਣਾ ਜੀਵਤ ਸਰਟੀਫਿਕੇਟ ਦੇਣ ਲਈ ਸਾਲ ਵਿੱਚ ਇੱਕ ਵਾਰ ਪੀਐਸਪੀਸੀਐਲ ਦਫ਼ਤਰ ਆਉਣਾ ਲਾਜ਼ਮੀ ਹੁੰਦਾ ਸੀ।

                        ਉਨ੍ਹਾਂ ਅੱਗੇ ਕਿਹਾ ਕਿ ਹੁਣ ਪੈਨਸ਼ਨਰਾਂ ਨੂੰ ਆਪਣਾ ਜੀਵਤ ਸਰਟੀਫਿਕੇਟ ਪ੍ਰਦਾਨ ਕਰਨ ਲਈ ਪੀ.ਐਸ.ਪੀ.ਸੀ.ਐਲ ਦਫ਼ਤਰਾਂ ਵਿੱਚ ਜਾਣਾ ਲਾਜ਼ਮੀ ਨਹੀਂ ਹੈ। ਹੁਣ ਪੈਨਸ਼ਨਰਾਂ ਕੋਲ ਆਪਣਾ ਜੀਵਤ ਸਰਟੀਫਿਕੇਟ ਆਫ ਲਾਈਨ/ਆਨਲਾਈਨ ਜਮ੍ਹਾ ਕਰਵਾਉਣ ਦਾ ਵਿਕਲਪ ਹੈ। ਹੋਰ ਵੇਰਵਿਆਂ ਲਈ ਕਿਰਪਾ ਕਰਕੇ ਹੇਠਾਂ ਦਿੱਤੀ ਵੈਬਸਾਈਟ 'ਤੇ ਸੰਪਰਕ ਕਰੋ: https://pspcl.in/instructions.aspx

ਲੋਕ ਸੰਪਰਕ ਦਫ਼ਤਰ/ਪੀ.ਐਸ.ਪੀ.ਸੀ.ਐਲ. ਦੁਆਰਾ ਜਾਰੀ

Today Now News

RELATED ARTICLES
- Advertisment -

POPULAR POSTS