ਨਾਭਾ ਵਿਚ 20 ਦਿਨਾਂ ਵਿਚ ਲਗਾਏ 100 ਕਨੈਕਸ਼ਨ ।

ਨਾਭਾ (ਸੁਖਚੈਨ ਸਿੰਘ ਲੁਬਾਣਾ) : ਭਾਰਤ ਸਰਕਾਰ ਦੀ ਨੰਬਰ ਇਕ ਕੰਪਨੀ ਬੀ. ਐਸ. ਐਨ. ਐਲ. ਵੱਲੋਂ ਆਪਣੇ ਗਾਹਕਾਂ ਲਈ ਵਧੀਆ ਸੇਵਾ ਪ੍ਰਦਾਨ ਕਰ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਦੇ ਤਹਿਤ ਹੁਣ ਬੀ. ਐਸ. ਐਨ. ਐਲ. ਨੇ ਆਪਣੇ ਗਾਹਕਾਂ ਲਈ ਫਾਈਬਰ ਟੂ ਹੋਮ ਸਰਵਿਸ ਦੀ ਸ਼ੁਰੂਆਤ ਕੀਤੀ ਹੈ । ਜਿਸ ਵਿਚ ਗਾਹਕ ਹਾਈ ਸਪੀਡ ਇੰਟਰਨੈੱਟ ਦਾ ਆਨੰਦ ਮਾਣ ਸਕਣਗੇ । ਭਾਰਤ ਵਿੱਚ ਅਨੇਕਾਂ ਹੀ ਪ੍ਰਾਈਵੇਟ ਕੰਪਨੀਆਂ ਵੱਲੋਂ ਗਾਹਕਾਂ ਨੂੰ ਲੁਭਾਉਣ ਲਈ ਵੱਖ ਵੱਖ ਇੰਟਰਨੈੱਟ ਪਲਾਨ ਮੁਹੱਈਆ ਕੀਤੇ ਜਾ ਰਹੇ ਹਨ । ਹੁਣ ਬੀ.ਐਸ.ਐਨ.ਐਲ. ਕੰਪਨੀ ਆਪਣੇ ਗਾਹਕਾਂ ਨੂੰ ਦੁਬਾਰਾ ਫਿਰ ਇੰਟਰਨੈੱਟ ਪਲਾਨ ਦੇ ਕੇ ਫਾਈਬਰ ਇੰਟਰਨੈੱਟ ਘਰ ਘਰ ਵਿਚ ਪਹੁੰਚਾਉਣ ਦਾ ਉਪਰਾਲਾ ਕਰ ਰਹੀ ਹੈ ।ਜਿਸ ਦੇ ਤਹਿਤ ਨਾਭਾ ਵਿਖੇ ਪਹੁੰਚੇ ਬੀ.ਐਸ.ਐਨ.ਐਲ. ਕੰਪਨੀ ਦੇ ਜੀ.ਐਮ. ਵੱਲੋਂ ਵੱਖ ਵੱਖ ਪਿੰਡਾਂ ਵਿੱਚ ਕੁਝ ਦਿਨਾਂ ਵਿੱਚ ਹੀ 100 ਕੁਨੈਕਸ਼ਨ ਲਗਾਏ ਗਏ ਅਤੇ ਹੁਣ ਗਾਹਕ ਪ੍ਰਾਈਵੇਟ ਕੰਪਨੀਆਂ ਨੂੰ ਛੱਡ ਕੇ ਸਰਕਾਰੀ ਬੀ.ਐਸ.ਐਨ.ਐਲ. ਕੰਪਨੀ ਉੱਤੇ ਦੁਬਾਰਾ ਭਰੋਸਾ ਕਰਨ ਲੱਗ ਪਏ ਹਨ। ਇਸ ਮੌਕੇ ਤੇ ਕੰਪਨੀ ਦੇ ਜੀਐਮ ਵੱਲੋਂ ਆਪਣੇ ਗਾਹਕਾਂ ਨਾਲ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ । ਇਸ ਮੌਕੇ ਜੀ ਐੱਮ ਪ੍ਰਤਾਪ ਸਿੰਘ ਨੇ ਬੋਲਦਿਆਂ ਕਿਹਾ ਕਿ ਅਸੀਂ ਇਹ ਸਰਵਿਸ ਲੁਬਾਣਾ, ਕਰਮੁ, ਦੁਲੱਦੀ, ਢੀਂਗੀ, ਭਾਦਸੋਂ, ਦੇ ਪਿੰਡਾਂ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਹੈ । ਜਿਸ ਦੇ ਤਹਿਤ ਅੱਜ ਨਾਭਾ ਵਿਖੇ ਵੀਹ ਦਿਨਾਂ ਵਿੱਚ ਹੀ 100 ਕੁਨੈਕਸ਼ਨ ਲਗਾ ਦਿੱਤਾ ਹੈ । ਜਿਸ ਦੇ ਤਹਿਤ ਅੱਜ ਅਪਰੇਟਰਾਂ ਵੱਲੋਂ ਇਸ ਖੁਸ਼ੀ ਦੇ ਮੌਕੇ ਤੇ ਕੇਕ ਕੱਟ ਕੇ ਖੁਸ਼ੀ ਮਨਾਈ ਗਈ ।





