
ਮਾਨਸਾ 07 ਸਤੰਬਰ ( ਗੁਰਜੰਟ ਸਿੰਘ ਬਾਜੇਵਾਲੀਆ ) ਨੇੜਲੇ ਪਿੰਡ ਕੋਟ ਲੱਲੂ ਵਿੱਚ ਬੀ.ਕੇ.ਯੂ. ਡਕੌਂਦਾ ਦੀ ਪਿੰਡ ਕਮੇਟੀ ਦੀ ਮੀਟਿੰਗ ਬਲਾਕ ਸਕੱਤਰ ਮੱਖਣ ਭੈਣੀਬਾਘਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਿਸਾਨਾਂ ਅਤੇ ਮਜਦੂਰਾਂ ਨੇ ਭਾਗ ਲਿਆ। ਇਸ ਸਮੇਂ ਵੱਖ-ਵੱਖ ਜਥੇਬੰਦੀਆਂ ਛੱਡ ਕੇ ਬੀ.ਕੇ.ਯੂ. ਡਕੌਂਦਾ ਵਿੱਚ ਸ਼ਾਮਲ ਹੋਏ ਆਗੂਆਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਦਿੱਲੀ ਸੰਘਰਸ਼ ਨੂੰ ਮਘਦਾ ਰੱਖਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮੇਂ ਜਿਲ੍ਹੇ ਦੇ ਆਗੂ ਇਕਬਾਲ ਮਾਨਸਾ ਨੇ ਕਿਹਾ ਕਿ ਮੁਜੱਫਰਨਗਰ ਦੀ ਮਹਾਂ ਪੰਚਾਇਤ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਪੈਰ ਹਿਲਾ ਦਿੱਤੇ ਹਨ ਕਿਉਂਕਿ ਦੂਰ-ਦਰਾਡੇ ਖੇਤਰਾਂ ਵਿੱਚੋਂ ਅਤੇ ਭੁੱਖੇ ਭਾਣੇ ਕਿਰਤੀ ਲੋਕ ਇਸ ਮਹਾਂ ਪੰਚਾਇਤ ਦੇ ਵਿੱਚ ਆਪਣੇ ਹੱਕ ਲੈਣ ਲਈ ਸ਼ਾਮਲ ਹੋਏ ਹਨ। ਇਸ ਸਮੇਂ ਪਿਛਲਾ ਹਿਸਾਬ ਸੁਣਾਇਆ ਗਿਆ। ਇਸ ਸਮੇਂ ਪ੍ਰਧਾਨ ਜਗਤਾਰ ਸਿੰਘ ਸਹਾਇਕ ਸੁਖਵਿੰਦਰ ਸਿੰਘ, ਖਜਾਨਚੀ ਹਰਜਿੰਦਰ ਸਿੰਘ, ਸਹਾਇਕ ਦਰਸ਼ਨ ਸਿੰਘ, ਜਨਰਲ ਸਕੱਤਰ ਕੁਲਵਿੰਦਰ ਸਿੰਘ, ਸਹਾਇਕ ਕਾਲਾ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਮੀਤ ਪ੍ਰਧਾਨ ਜੱਸਾ ਸਿੰਘ, ਸੰਗਠਨ ਸਕੱਤਰ ਬੱਗਾ ਸਿੰਘ, ਪ੍ਰੈੱਸ ਸਕੱਤਰ ਦਵਿੰਦਰ ਸਿੰਘ ਅਤੇ ਰੇਸ਼ੀ ਸਿੰਘ, ਅਰਸ਼ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਭੀਮ ਸਿੰਘ, ਹਰਦੀਪ ਸਿੰਘ, ਗੁਰਮੇਲ ਸਿੰਘ ਭਿੰਦਰਜੀਤ ਸਿੰਘ ਬਿੱਕਰ ਸਿੰਘ ਦੀ ਚੋਣ ਕੀਤੀ ਗਈ। ਪਿੰਡ ਪ੍ਰਧਾਨ ਜਗਤਾਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।






