17.1 C
Chandigarh

TODAY NOW NEWS

Thursday, March 19, 2026
HomeBREAKING NEWSਕਮਿਊਨਿਟੀ ਹੈਲਥ ਸੈਂਟਰ ਮਾਨੂੰਪੁਰ ਅਧੀਨ ਪੈਂਦੇ ਸਿਹਤ ਕੇਂਦਰਾਂ ਤੇ ਸਕੂਲਾਂ ’ਚ ਜਾਗਰੂਕਤਾ...

ਕਮਿਊਨਿਟੀ ਹੈਲਥ ਸੈਂਟਰ ਮਾਨੂੰਪੁਰ ਅਧੀਨ ਪੈਂਦੇ ਸਿਹਤ ਕੇਂਦਰਾਂ ਤੇ ਸਕੂਲਾਂ ’ਚ ਜਾਗਰੂਕਤਾ ਕੈਂਪ ਆਯੋਜਤ

ਖੰਨਾ, 9 ਮਈ (ਪਰਮਜੀਤ ਸਿੰਘ ਧੀਮਾਨ)-ਸਿਵਲ ਸਰਜਨ ਲੁਧਿਆਣਾ ਦੀਆਂ ਹਿਦਾਇਤਾਂ ’ਤੇ ਕਮਿਊਨਿਟੀ ਹੈਲਥ ਸੈਂਟਰ ਮਾਨੂੰਪੁਰ ਦੇ ਐਸ. ਐਮ. ਓ. ਡਾ. ਰਵੀ ਦੱਤ ਦੀ ਅਗਵਾਈ ‘ਜਾਗਰੂਕ ਰਹੋ, ਸਾਂਝਾ ਕਰੋ ਅਤੇ ਸੰਭਾਲ ਕਰੋ’ ਥੀਮ ਅਧੀਨ ਵਿੱਚ 8 ਮਈ ਤੋਂ 14 ਮਈ ਤੱਕ ਮਨਾਏ ਜਾ ਰਹੇ ਥੈਲੇਸੀਮੀਆ ਹਫਤੇ ਸਬੰਧੀ ਸੀ. ਐਚ. ਸੀ. ਮਾਨੂੰਪੁਰ ਅਧੀਨ ਪੈਂਦੇ ਸਿਹਤ ਕੇਂਦਰਾਂ ’ਤੇ ਜਾਗਰੂਕਤਾ ਕੈਂਪ ਲਗਾਏ ਗਏ। ਇਸ ਸਬੰਧੀ ਡਾ. ਰਵੀ ਦੱਤ ਨੇ ਦੱਸਿਆ ਕਿ ਥੈਲੇਸੀਮੀਆ ਇੱਕ ਜੈਨੇਟਿਕ ਬਿਮਾਰੀ ਹੈ, ਜਿਸਦੇ ਵੱਧਣ ਦਾ ਮੁੱਖ ਕਾਰਨ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਵਿਆਹ ਤੋਂ ਪਹਿਲਾਂ ਵਿਆਹ ਯੋਗ ਲੜਕੇ-ਲੜਕੀਆਂ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਥੈਲੇਸੀਮੀਆ ਇਕ ਗੰਭੀਰ ਅਨੁਵੰਸ਼ਿਕ ਰੋਗ ਹੈ, ਜਿਸ ਵਿਚ ਪੀੜ੍ਹਤ ਵਿਅਕਤੀ ਵਿਚ ਖੂਨ ਦੇ ਲਾਲ ਸੈਲ ਬਣਾਉਣ ਦੀ ਸ਼ਕਤੀ ਘੱਟ ਜਾਂ ਖਤਮ ਹੋ ਜਾਂਦੀ ਹੈ। ਇਸ ਰੋਗ ਦੇ ਪ੍ਰਮੱਖ ਲੱਛਣਾਂ ਵਿਚ ਪੀੜ੍ਹਤ ਵਿਅਕਤੀ ਦੇ ਵਾਧੇ ਅਤੇ ਵਿਕਾਸ ਵਿਚ ਦੇਰੀ, ਜ਼ਿਆਦਾ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਨਾ, ਚਿਹਰੇ ਦੀ ਬਣਾਵਟ ਵਿਚ ਬਦਲਾਅ ਹੋਣਾ, ਚਮੜੀ ਦਾ ਰੰਗ ਪੀਲਾ ਪੈਣਾ, ਪਿਸ਼ਾਬ ਗਾੜਾ ਆਉਣਾ ਅਤੇ ਜ਼ਿਗਰ ਤੇ ਤਿੱਲੀ ਦੇ ਆਕਾਰ ਵੱਧਣਾ ਆਦਿ ਸ਼ਾਮਲ ਹਨ।
ਥੈਲੇਸੀਮੀਆ ਰੋਗ ਦੇ ਇਲਾਜ ਵਿੱਚ ਪੀੜ੍ਹਤ ਵਿਅਕਤੀ ਨੂੰ ਹਰ 15-20 ਦਿਨਾਂ ਬਾਅਦ ਖੂਨ ਚੜਾਉਣ ਦੀ ਜ਼ਰੂਰਤ ਹੁੰਦੀ ਹੈ। ਇਸ ਰੋਗ ਦੀ ਜਾਂਚ ਮੈਡੀਕਲ ਕਾਲਜਾਂ ਅਤੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਉਪਲੱਬਧ ਹੈ। ਬੀ.ਈ.ਈ. ਗੁਰਦੀਪ ਸਿੰਘ ਨੇ ਦੱਸਿਆ ਕੇ ਆਰ.ਬੀ.ਐਸ.ਕੇ. ਸਕੀਮ ਅਧੀਨ ਸਰਕਾਰੀ ਸਕੂਲਾਂ ਤੇ ਆਗਨਵਾੜੀ ਸੈਂਟਰ ਤੇ ਥੈਲੇਸੀਮੀਆਂ ਨਾਲ ਪੀੜ੍ਹਤ ਬੱਚਿਆਂ ਦਾ ਇਲਾਜ ਬਿਲਕੁੱਲ ਫ੍ਰੀ ਕੀਤਾ ਜਾਂਦਾ ਹੈ। ਇਸ ਸਮੇਂ ਕਿਰਨਜੀਤ ਕੌਰ, ਰੁਪਿੰਦਰ ਕੌਰ, ਦਵਿੰਦਰ ਸਿੰਘ, ਰਾਜਵਿੰਦਰ ਕੌਰ, ਕੁਲਦੀਪ ਕੌਰ, ਰੁਪਿੰਦਰ ਕੌਰ, ਗੁਰਦੀਪ ਸਿੰਘ ਆਦਿ ਹਾਜਰ ਸਨ।

Today Now News

RELATED ARTICLES
- Advertisment -

POPULAR POSTS