17.1 C
Chandigarh

TODAY NOW NEWS

Thursday, March 19, 2026
HomeBREAKING NEWSਡਾ.ਗਗਨਦੀਪ ਸਿੰਘ ਏਸ਼ੀਅਨ ਐਕਸਲੈਂਸ ਐਵਾਰਡ ਨਾਲ ਸਨਮਾਨਿਤ

ਡਾ.ਗਗਨਦੀਪ ਸਿੰਘ ਏਸ਼ੀਅਨ ਐਕਸਲੈਂਸ ਐਵਾਰਡ ਨਾਲ ਸਨਮਾਨਿਤ

ਖੰਨਾ, 14 ਮਾਰਚ (ਪਰਮਜੀਤ ਸਿੰਘ ਧੀਮਾਨ) -ਇਥੋਂ ਦੇ ਡਾ. ਗਗਨਦੀਪ ਸਿੰਘ ਨੇ ਮੁੰਬਈ ਵਿਖੇ ਹੋਏ ਇੰਟਰਨੈਸ਼ਨਲ ਐਵਾਰਡ ’ਚ ਏਸ਼ੀਅਨ ਐਕਸਲੈਂਸ ਐਵਾਰਡ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਐਵਾਰਡ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਨਾਮਵਰ ਲੋਕਾਂ ਤੇ ਕੰਪਨੀਆਂ ਨੂੰ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਸਮਾਗਮ ਦੌਰਾਨ ਮਸ਼ਹੂਰ ਫ਼ਿਲਮੀ ਕਲਾਕਾਰ ਮਾਧੂਰੀ ਦਿਕਸ਼ਿਤ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸੰਯੁਕਤ ਸਮਾਜ ਮੋਰਚੇ ਸੁਖਵੰਤ ਸਿੰਘ ਟਿੱਲੂ, ਮੁਕੇਸ਼ ਸਿੰਘੀ, ਹੰਸ ਰਾਜ ਬਿਰਾਨੀ, ਸਿੰਮੀ ਬੱਤਾ, ਪੂਜਾ ਗੋਇਲ, ਐਡਵੋਕੇਟ ਮਨਦੀਪ ਸਿੰਘ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਗਗਨਦੀਪ ਸਿੰਘ ਨੂੰ ਇਲਾਕੇ ਦਾ ਨਾਂਅ ਰੌਸ਼ਨ ਕਰਨ ’ਤੇ ਵਧਾਈ ਦਿੱਤੀ।

Today Now News

RELATED ARTICLES
- Advertisment -

POPULAR POSTS