ਅਕਾਸ਼ਦੀਪ ਸਿੰਘ ਦੀਆਂ ਪ੍ਰਾਪਤੀਆਂ ਦੇ ਚੱਲਦੇ 2017 ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਬਤੌਰ ਡੀ.ਐੱਸ.ਪੀ. ਦੀ ਨੌਕਰੀ ਦਿੱਤੀ ਗਈ ।

ਤਰਨ ਤਾਰਨ (ਜਸਬੀਰ ਸਿੰਘ) : ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵੈਰੋਵਾਲ ਦਾ ਨਾਮ ਖੇਡ ਜਗਤ ਦੇ ਅਕਾਸ਼ ਵਿੱਚ ਸੂਰਜ ਦੀ ਤਰ੍ਹਾਂ ਚਮਕ ਗਿਆ ਹੈ । ਇਹ ਦੇਣ ਇਸ ਪਿੰਡ ਦੇ ਹੋਣਹਾਰ ਅਕਾਸ਼ਦੀਪ ਸਿੰਘ ਦੀ ਬਦੌਲਤ ਜਿਸ ਨੂੰ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਅਕਾਸ਼ਦੀਪ ਸਿੰਘ ਦੇ ਪਿਤਾ ਰਿਟਾਇਰਡ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੂੰ ਸ਼ੁਰੂ ਤੋਂ ਹੀ ਹਾਕੀ ਨਾਲ ਮੋਹ ਸੀ ਅਤੇ ਉਸਨੇ ਸੁਰਜੀਤ ਹਾਕੀ ਅਕੈਡਮੀ ਲਈ ਖੇਡਦੇ ਕਈ ਮਾਣ ਸਨਮਾਨ ਹਾਸਿਲ ਕੀਤੇ ਅਤੇ ਭਾਰਤੀ ਟੀਮ ਵਿਚ ਆਪਣੀ ਜਗ੍ਹਾ ਬਣਾਈ । ਉਸ ਵਲੋਂ ਦੇਸ਼ ਲਈ ਕਈ ਕੀਰਤੀਮਾਨ ਸਥਾਪਿਤ ਕਰਦੇ ਹੋਏ ਕਈ ਮੈਡਲ ਆਪਣੇ ਨਾਂਅ ਕੀਤੇ ਜਿਸਦੇ ਚੱਲਦੇ ਇਸ ਵਾਰ ਅਰਜਨ ਐਵਾਰਡ ਲਈ ਜੋ ਕਮੇਟੀ ਬਣੀ ਉਸ ਵਲੋਂ ਅਕਾਸ਼ਦੀਪ ਸਿੰਘ ਦਾ ਨਾਂਅ ਚੁਣਿਆਂ ਗਿਆ ਅਤੇ 29 ਅਗਸਤ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਵਲੋਂ ਇਹ ਸਨਮਾਨ ਉਨ੍ਹਾਂ ਨੂੰ ਦਿੱਤਾ ਗਿਆ । ਜਿਸ ਨੂੰ ਲੈਕੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ ਉਨ੍ਹਾਂ ਕਿਹਾ ਕਿ ਅਕਾਸ਼ਦੀਪ ਸਿੰਘ ਦੀਆਂ ਪ੍ਰਾਪਤੀਆਂ ਦੇ ਚੱਲਦੇ 2017 ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਬਤੌਰ ਡੀ.ਐੱਸ.ਪੀ. ਦੀ ਨੌਕਰੀ ਦਿੱਤੀ ਗਈ ।






