16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਆਡੀਓ ਕੈਸਿਟ ਦੇ ਖੋਜੀ ਲੋਊ ਓਟੈਂਸ ਦਾ ਦੇਹਾਂਤ, 1963 ਵਿਚ ਬਣਾਇਆ ਵਰਲਡ...

ਆਡੀਓ ਕੈਸਿਟ ਦੇ ਖੋਜੀ ਲੋਊ ਓਟੈਂਸ ਦਾ ਦੇਹਾਂਤ, 1963 ਵਿਚ ਬਣਾਇਆ ਵਰਲਡ ਦਾ ਪਹਿਲਾ ਆਡੀਓ ਕੈਸਿਟ

ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਫਿਲਿਪਸ ਕੰਪਨੀ ਨੇ ਦਿੱਤੀ।

ਹੇਗ (ਏਜੇਂਸੀ) : ‘ਲੋਊ ਓਟੈਂਸ’ ਇਹ ਨਾਮ ਸੁਣ ਕੇ ਸਾਰੀਆਂ ਦੇ ਦਿਮਾਗ ਵਿੱਚ ਆਡੀਓ ਕੈਸੇਟ ਵੱਜਣ ਲੱਗ ਜਾਂਦੀ ਹੈ ਪਰ ਆਡੀਓ ਕੈਸੇਟ ਦੇ ਜਨਮਦਾਤਾ ‘ਲੋਊ ਓਟੈਂਸ’ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ । ਉਹ 94 ਸਾਲ ਦੇ ਸਨ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਫਿਲਿਪਸ ਕੰਪਨੀ ਨੇ ਦਿੱਤੀ। ਉਨ੍ਹਾਂ ਨੇ ਕੰਪੈਕਟ ਡਿਸਕ ਵਿਕਸਿਤ ਕਰਨ ‘ਚ ਇਸ ਦੀ ਕੰਪਨੀ ਦੀ ਮਦਦ ਵੀ ਕੀਤੀ ਸੀ। ਓਟੈਂਸ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਸਾਲ 1952 ‘ਚ ਫਿਲਿਪਸ ਕੰਪਨੀ ਨਾਲ ਜੁੜ ਗਏ ਸਨ। ਉਹ ਨੀਦਰਲੈਂਡ ਦੀ ਇਸ ਕੰਪਨੀ ਦੇ ਉਤਪਾਦਕ ਮੁਖੀ ਸਨ।

ਇਸ ਅਹੁਦੇ ‘ਤੇ ਰਹਿੰਦਿਆਂ ਉਨ੍ਹਾਂ ਨੇ ਟੇਪ ਰਿਕਾਰਡਰ ਦੇ ਬਦਲ ਵਜੋਂ ਆਡੀਓ ਕੈਸਿਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਇਹ ਸਿੱਧਾ ਮਕਸਦ ਸੀ ਕਿ ਲੋਕ ਆਸਾਨੀ ਨਾਲ ਸੰਗੀਤ ਦਾ ਆਨੰਦ ਲੈ ਸਕਣ। ਨੀਦਰਲੈਂਡ ਦੇ ਐਂਧੋਵੇਨ ਸ਼ਹਿਰ ‘ਚ ਸਥਿਤ ਫਿਲਿਪਸ ਮਿਊਜ਼ੀਅਮ ਦੇ ਡਾਇਰੈਕਟਰ ਓਲਗਾ ਕੂਲੇਨ ਨੇ ਕਿਹਾ, ‘ਉਨ੍ਹਾਂ ਨੇ ਬੀਤੀ ਸਦੀ ਦੇ ਛੇਵੇਂ ਦਹਾਕੇ ਦੀ ਸ਼ੁਰੂਆਤ ‘ਚ ਪਹਿਲਾ ਆਡੀਓ ਕੈਸਿਟ ਬਣਾਈ ਸੀ।’ ਸਾਲ 1926 ‘ਚ ਨੀਦਰਲੈਂਡ ਦੇ ਬੈਲਿੰਗਵਾਲਡ ‘ਚ ਜੰਮੇ ਓਟੈਂਸ ਦੀ ਖੋਜ ਨਾਲ ਸੰਗੀਤ ਦੀ ਦੁਨੀਆ ‘ਚ ਕ੍ਰਾਂਤੀ ਆ ਗਈ ਸੀ।

Today Now News

RELATED ARTICLES
- Advertisment -

POPULAR POSTS