17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅੱਖਾਂ ਵਿਚ ਮਿਰਚਾਂ ਪਾ ਕੇ ਕੈਸ਼ ਜਮ੍ਹਾਂ ਕਰਵਾਉਣ ਜਾ ਰਹੇ ਪਾਵਰਕਾਮ ਕਰਮਚਾਰੀ...

ਅੱਖਾਂ ਵਿਚ ਮਿਰਚਾਂ ਪਾ ਕੇ ਕੈਸ਼ ਜਮ੍ਹਾਂ ਕਰਵਾਉਣ ਜਾ ਰਹੇ ਪਾਵਰਕਾਮ ਕਰਮਚਾਰੀ ਤੋਂ ਲੁੱਟ ਦੀ ਕੋਸ਼ਿਸ਼

ਕਰਮਚਾਰੀ ਨੇ ਆਪਣੀ ਦਲੇਰੀ ਤੇ ਰਾਹਗੀਰਾਂ ਸਦਕਾ ਕੀਤਾ ਕੋਸ਼ਿਸ਼ ਨੂੰ ਨਾਕਾਮ

ਸਮਾਣਾ (Beuro) : ਪਾਵਰਕਾਮ ਗਰਿੱਡ ਦੇ ਸ਼ਹਿਰੀ ਕੈਸ਼ੀਅਰ ਤਰਸੇਮ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਬਾਅਦ ਦੁਪਹਿਰ ਪੌਣੇ ਚਾਰ ਵਜੇ ਦੇ ਕਰੀਬ ਉਹ ਪਾਰਵਕਾਮ ਦੇ ਦਫਤਰ ਤੋਂ ਆਪਣੀ ਸਕੂਟਰੀ ਤੇ ਸਾਢੇ 6 ਲੱਖ ਰੁਪਏ ਸਟੇਟ ਬੈਂਕ ਵਿਚ ਜਮਾਂ ਕਰਵਾਉਣ ਲਈ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਸੜਕ ਕਿਨਾਰੇ ਇਕ ਮੋਟਰਸਾਈਕਲ ਕੋਲ ਖੜੇ ਦੋ ਨੌਜਵਾਨਾਂ ਵਿਚੋਂ ਇਕ ਨੌਜਵਾਨ ਨੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਤੇ ਕੈਸ਼ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕੈਸ਼ ਵਾਲਾ ਬੈਗ ਨਹੀਂ ਨਹੀਂ ਛੱਡਿਆ ਤਾਂ ਉਹ ਰਾਹਗੀਰਾਂ ਨੂੰ ਵੇਖ ਕੇ ਫਰਾਰ ਹੋ ਗਏ। ਇਸ ਸੰਬਧੀ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਸਿਟੀ ਪੁਲਿਸ ਨੂੰ ਸੂਚਨਾਂ ਦੇ ਦਿੱਤੀ ਗਈ ਹੈ। ਇਸ ਮਾਮਲੇ ਸੰਬਧੀ ਥਾਣਾ ਸਿਟੀ ਸਮਾਣਾ ਦੇ ਮੁੱਖੀ ਸਬ-ਇੰਸਪੈਕਟਰ ਕਰਨਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਸੜਕ ਕਿਨਾਰੇ ਲੱਗੇ ਕੈਮਰਿਆਂ ਦੀ ਫੁਟੇਜ਼ ਤੋਂ ਲੁਟੇਰਿਆਂ ਦੀ ਸਨਾਖਤ ਕਰਨ ਵਿਚ ਜੁੱਟ ਗਈ ਹੈ।

Today Now News

RELATED ARTICLES
- Advertisment -

POPULAR POSTS