ਪੁਲਿਸ ਵਲੋਂ ਮੁੱਖ ਦੋਸੀ ਸਮੇਤ ਤਿੰਨ ਔਰਤਾਂ ਖ਼ਿਲਾਫ ਮੁਕੱਦਮਾ ਦਰਜ ਕੀਤਾ

ਬਰਨਾਲਾ (ਕਰਨਪਰੀਤ ਧੰਦਰਾਲ) : ਬਰਨਾਲਾ ਨੇੜਲੇ ਪਿੰਡ ਅਮਲਾ ਸਿੰਘ ਵਾਲਾ ਵਿਖੇ ਦਲਿਤ ਪਰਿਵਾਰ ਨਾਲ ਸਬੰਧਿਤ ਇਕ ਨਾਬਾਲਗ ਲੜਕੀ ਨਾਲ ਪਿੰਡ ਦੇ ਹੀ ਇਕ ਨੌਜਵਾਨ ਵਲੋਂ ਜਬਰ ਜਨਾਹ ਕਰਨ ਦੀ ਕੋਸਿਸ ਦੇ ਤਹਿਤ ਠੁੱਲੀਵਾਲ ਪੁਲਿਸ ਵਲੋਂ ਮੁੱਖ ਦੋਸੀ ਸਮੇਤ ਤਿੰਨ ਔਰਤਾਂ ਖ਼ਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ . ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਲੜਕੀ ਦੀ ਮਾਤਾ ਨੇ ਪੁਲਿਸ ਪਾਸ ਬਿਆਨ ਦਰਜ ਕਰਵਾਏ ਹਨ ਕਿ ਲੜਕੀ ਜਦੋਂ ਆਪਣੇ ਘਰ ਇਕੱਲੀ ਸੀ ਤਾਂ ਜਸਪ੍ਰੀਤ ਸਿੰਘ ਉਰਫ ਜੱਸੂ ਵਲੋਂ ਲੜਕੀ ਦੇ ਘਰ ਦੀ ਕੰਧ ਟੱਪ ਕੇ ਲੜਕੀ ਨਾਲ ਜਦੋਂ ਜਬਰ ਜਨਾਹ ਕਰਨ ਦੀ ਕੋਸਸਿ ਕੀਤੀ ਤਾਂ ਲੜਕੀ ਦੇ ਚਚੇਰੇ ਭਰਾ ਅਤੇ ਚਾਚੇ ਵਲੋਂ ਜਸਪ੍ਰੀਤ ਸਿੰਘ ਨੂੰ ਮੌਕੇ ਤੋਂ ਫੜ ਕੇ ਬਿਠਾ ਲਿਆ ਤੇ ਦੋਸੀ ਵਲੋਂ ਕੀਤੀ ਇਸ ਘਟਨਾ ਤੋਂ ਉਸ ਦੇ ਪਰਿਵਾਰ ਨੂੰ ਜਾਣੂ ਕਰਵਾਇਆ ਗਿਆ . ਪਰ ਤੈਸ ਵਿਚ ਆਈਆਂ ਲੜਕੇ ਦੀ ਚਾਚੀ, ਦਾਦੀ ਅਤੇ ਮਾਂ ਵਲੋਂ ਪੀੜਤ ਲੜਕੀ ਦੀ ਕੁੱਟਮਾਰ ਕੀਤੀ ਗਈ ਅਤੇ ਲੜਕੇ ਨੂੰ ਕੁਝ ਕਹਿਣ ਦੀ ਬਜਾਏ ਉਸ ਨੂੰ ਪੀੜਤ ਲੜਕੀ ਦੇ ਘਰੋਂ ਛੁਡਵਾ ਕੇ ਨਾਲ ਲੈ ਗਈਆਂ . ਜਿਸ ‘ਤੇ ਥਾਣਾ ਠੁੱਲੀਵਾਲ ਦੀ ਐਸ.ਆਈ. ਸਾਕਸੀ ਸਰਮਾ ਵਲੋਂ ਕਾਰਵਾਈ ਕਰਦਿਆਂ ਜਸਪ੍ਰੀਤ ਸਿੰਘ ਉਰਫ ਜੱਸੂ ਪੁੱਤਰ ਗੁਰਜੰਟ ਸਿੰਘ, ਉਸ ਦੀ ਦਾਦੀ ਚਰਨ ਕੌਰ, ਮਾਂ ਰਾਜਵਿੰਦਰ ਕੌਰ ਅਤੇ ਚਾਚੀ ਜੀਤੀ ਕੌਰ ਖ਼ਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ . ਮੁੱਖ ਅਫਸਰ ਗੁਰਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਦੋਸੀਆਂ ਦੀ ਗਿ੍ਰਫਤਾਰ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ .






