17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਚੀਨੀ ਫ਼ੌਜੀਆਂ ਦੁਆਰਾ ਮੁੜ ਭਾਰਤੀ ਸਰਹੱਦ ਅੰਦਰ ਘੁੱਸਪੈਠ ਕਰਨ ਦੀ ਕੋਸ਼ਿਸ਼ :...

ਚੀਨੀ ਫ਼ੌਜੀਆਂ ਦੁਆਰਾ ਮੁੜ ਭਾਰਤੀ ਸਰਹੱਦ ਅੰਦਰ ਘੁੱਸਪੈਠ ਕਰਨ ਦੀ ਕੋਸ਼ਿਸ਼ : ਭਾਰਤੀ ਸੈਨਾ ਨੇ ਦਿੱਤਾ ਮੂੰਹ ਤੋੜ ਜਵਾਬ ।

ਆਰਮੀ ਮੁਤਾਬਕ ਇਹ ਘਟਨਾ 29 -30 ਅਗਸਤ ਰਾਤ ਦੀ ਹੈ । ਚੀਨ ਦੇ ਸੈਨਿਕਾਂ ਨੇ ਪਹਿਲਾਂ ਬਣੀ ਸਹਿਮਤੀ ਦਾ ਉਲੰਘਣ ਕਰਦੇ ਹੋਏ ਪੂਰਬੀ ਲੱਦਾਖ ਵਿਚ ਘੁਸਪੈਠ ਦੀ ਕੋਸ਼ਿਸ਼ ਕੀਤੀ।

ਨਵੀਂ ਦਿੱਲੀ (ਏਜੇਂਸੀ) : ਭਾਰਤ-ਚੀਨ ਸਰਹੱਦ ’ਤੇ ਮਾਹੌਲ ਇੱਕ ਵਾਰ ਫੇਰ ਤਣਾਉ ਭਰਿਆ ਹੋ ਗਿਆ ਜਦੋਂ ਚੀਨ ਦੇ ਸੈਨਿਕਾਂ ਨੇ ਪਹਿਲਾਂ ਬਣੀ ਸਹਿਮਤੀ ਦਾ ਉਲੰਘਣ ਕਰਦੇ ਹੋਏ ਭਾਰਤੀ ਸਰਹੱਦ ਅੰਦਰ ਘੁੱਸਪੈਠ ਕਰਨ ਦੀ ਕੋਸ਼ਿਸ਼ ਕੀਤੀ । ਜਿਸ ਦੇ ਚਲਦੇ ਭਾਰਤੀ ਸੈਨਾ ਨੇ ਮੂੰਹ ਤੋੜ ਜਵਾਬ ਦਿੱਤਾ ਜਿਸ ਨਾਲ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਕਾਰ ਮੁੜ ਤੋਂ ਝੜਪ ਸ਼ੁਰੂ ਹੋ ਗਈ । ਆਰਮੀ ਮੁਤਾਬਕ ਇਹ ਘਟਨਾ 29 -30 ਅਗਸਤ ਰਾਤ ਦੀ ਹੈ । ਚੀਨ ਦੇ ਸੈਨਿਕਾਂ ਨੇ ਪਹਿਲਾਂ ਬਣੀ ਸਹਿਮਤੀ ਦਾ ਉਲੰਘਣ ਕਰਦੇ ਹੋਏ ਪੂਰਬੀ ਲੱਦਾਖ ਵਿਚ ਘੁਸਪੈਠ ਦੀ ਕੋਸ਼ਿਸ਼ ਕੀਤੀ। ਭਾਰਤੀ ਸੈਨਾ ਨੇ ਪੈਂਗੋਂਗ ਅਤੇ Tso Lake ਏਰੀਆ ਵਿਚ ਚੀਨੀ ਸੈਨਿਕਾਂ ਨੂੰ ਵੜਨ ਤੋਂ ਰੋਕਿਆ। ਈਸਟਰਨ ਲੱਦਾਖ ‘ਚ ਪੈਂਗੋਂਗ ਝੀਲ ਇਲਾਕੇ ਕੋਲ ਦੋਵੇਂ ਦੇਸ਼ਾਂ ਦੇ ਸੈਨਿਕ 29-30 ਅਗਸਤ ਦੀ ਰਾਤ ਨੂੰ ਆਹਮੋ ਸਾਹਮਣੇ ਆਏ।

ਕਈ ਦੌਰ ਗੱਲਬਾਤ ਦੇ ਚੱਲਣ ਦੇ ਬਾਵਜੂਦ ਪੂਰਬੀ ਲੱਦਾਖ ਵਿਚ ਤਣਾਅ ਘੱਟ ਨਹੀਂ ਰਿਹਾ। ਭਾਰਤੀ ਫੌਜ ਦਾ ਸਾਫ ਸਟੈਂਡ ਹੈ ਕਿ ਚੀਨ ਨੂੰ ਅਪ੍ਰੈਲ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨੀ ਚਾਹੀਦੀ ਹੈ । ਇਸ ਮਸਲੇ ਤੇ ਵੱਖ-ਵੱਖ ਪੱਧਰਾਂ ਤੇ ਕਈ ਵਾਰ ਚਰਚਾ ਕੀਤੀ ਗਈ ਹੈ । ਦੋਵੇਂ ਧਿਰ ਕੰਪਲੀਟ ਡਿਸਏੰਗੇਜਮੈਂਟ ਦੀ ਦਿਸ਼ਾ ਵਿਚ ਅੱਗੇ ਵੱਧਣ ’ਤੇ ਵੀ ਸਹਿਮਤ ਹੋਏ ਪਰ ਸਥਿਤੀ ਵਿੱਚ ਕਿਸੇ ਤਰਾਂ ਦੀ ਕੋ ਸੁਧਾਰ ਨਜ਼ਰ ਨਹੀਂ ਆਇਆ ।

Today Now News

RELATED ARTICLES
- Advertisment -

POPULAR POSTS