17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗੋਲ੍ਡ, ਚਾਂਦੀ ਤੇ ਤਾਂਬੇ ਦੇ ਢੇਰਾਂ ਤਮਗੇ ਜਿੱਤ ਕੇ ਅੰਤਰਾਸ਼ਟਰੀ ਪੱਧਰ...

ਗੋਲ੍ਡ, ਚਾਂਦੀ ਤੇ ਤਾਂਬੇ ਦੇ ਢੇਰਾਂ ਤਮਗੇ ਜਿੱਤ ਕੇ ਅੰਤਰਾਸ਼ਟਰੀ ਪੱਧਰ ਤੱਕ ਇੰਡੀਆ ਦਾ ਨਾਂ ਚਮਕਾੳਣ ਵਾਲੀ ਅਥਲੀਟ “ਸੁਖਜੀਤ ਕੌਰ”

ਮੈਡਲਾਂ ਤੇ ਸਰਟੀਫਿਕੇਟਾਂ ਦੀ ਭਰਮਾਰ : ਪਰ ਸਰਕਾਰਾਂ ਖਿਡਾਰੀਆਂ ਦੀ ਨਹੀਂ ਲੈਂਦੀਆਂ ਕੋਈ ਸਾਰ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਲੰਬੇ ਸਮੇਂ ਤੋਂ ਸਕੂਲ ਕਾਲਜ ਯੂਨੀਵਰਸਿਟੀ ਦੇ ਪੱਧਰ ਤੱਕ ਵਖ ਵਖ ਖੇਡਾਂ ਵਿੱਚ ਬੱਲੇ ਬੱਲੇ ਕਰਵਾੳ¹ਣ ਵਾਲੀ ਖਿਡਾਰਨ ਅਥਲੀਟ ਸੁਖਜੀਤ ਕੌਰ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਜਿਸਨੇਂ ਆਪਣੇ ਖੇਡ ਪ੍ਰਤਿਭਾ ਵਿੱਚ ਪੜਾਅ ਦਰ ਪੜਾਅ ਨਿਖਾਰ ਲੈਕੇ ਆਂਦਾ ਤੇ ਸੋਨਾ ਚਾਂਦੀ ਤੇ ਤਾਂਬੇ ਦੇ ਮੈਡਲਾਂ ਦੀਆਂ ਝੜੀਆਂ ਲਾ ਕੇ ਰੱਖ ਦਿੱਤੀਆਂ ਜਿਸ ਨੂੰ ਰਾਸ਼ਟਰੀ ਖੇਡ ਅਕੈਡਮੀ ਖੇਲੋ ਇੰਡੀਆ ਰਾਹੀਂ ਅਥਲੀਟ ਸੁਖਜੀਤ ਕੌਰ ਅੰਤਰਰਾਸਟਰੀ ਪੱਧਰ ਤੱਕ ਇੰਡੀਆ ਦਾ ਨਾਂ ਚਮਕਾੳਣ ਵਾਲੀਆਂ ਖਿਡਾਰਨਾਂ ਦੀ ਲੜੀ ਵਿੱਚ ਸ਼ਾਮਿਲ ਹੈ ।
ਪੰਜਾਬ ਦੇ ਜ਼ਿਲਾ ਬਰਨਾਲਾ ਵਿਖੇ ਪਿਤਾ ਸਰਦਾਰ ਅਵਤਾਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੀ ਲਾਡਲੀ ਧੀ ਸੁਖਜੀਤ ਕੌਰ ਐਮ.ਬੀ.ਏ ਨੇਂ ਦੱਸਿਆ ਕਿ ਖੇਡਾਂ ਪ੍ਰਤੀ ਬਚਪਨ ਤੋਂ ਹੀ ੳਤਸ਼ਾਹ ਸੀ ਕਿ ਵੱਡੀ ਹੋ ਕੇ ਅਥਲੀਟ ਹੀ ਬਨਣਾ ਹੈ ਜਿਸ ਦੇ ਮਧੇਨਜ਼ਰ ਘੰਟਿਆਂਬਧੀ ਗਰਾੳਡ ਵਿਚ ਤੇਜ ਦੌੜਾਕ ਬਨਣ ਦੀ ਪ੍ਰਬਲ ਇੱਛਾ ਸਮੇਤ ਹਾਈ ਜੰਪ, ਲੌਂਗ ਜੰਪ ਆਦਿ ਦੀ ਪਰਕਟਿਸ ਕਰਨੀ ਜਿਸ ਦੇ ਚਲਦਿਆਂ ਖੇਡਾਂ ਦੇ ੳਸਤਾਦ ਸਰਦਾਰ ਜਸਪ੍ਰੀਤ ਸਿੰਘ ਮੰਡੇਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਹਿਲਾਂ ਇੰਟਰ- ਡਿਸਟਿਕ ਅਤੇ ਚੰਡੀਗੜ• ਚ ਕਰਵਾਏ ਮੁਕਾਬਲਿਆਂ ਵਿਚ ਚਾਂਦੀ ਦਾ ਮੈਡਲ ਅਤੇ ਸਾਲ ੨੦੧੮ ਚ ਅੰਤਰਰਾਸਟਰੀ ਪਧਰ ਤੇ ਮਲੇਸੀਆ ਦੇ ਸ਼ਹਿਰ ਪਨਾਂਗ ਵਿਚ ਖੇਡਾਂ ਵਿਚ ਹਾਈ ਜੰਪ ਚ ਚਾਂਦੀ ਦੇ ਮੈਡਲ ਹਾਸਿਲ ਕੀਤੇ । ਇਸੇ ਸਾਲ ਹੀ ਇੰਡੀਆ ਬੰਗਲਾਦੇਸ਼ ਰਾਹੀਂ ਹੋਈਆਂ ਦਿੱਲੀ ਦੇ ਨਹਿਰੂ ਸਟੇਡੀਅਮ ਚ ਖੇਡਾਂ ਦੇ ਹਾਈ ਜੰਪ ਵਿਚ ਵੀ ਗੋਲ੍ਡ ਮੈਡਲ ਹਾਸਿਲ ਕੀਤਾ। ਦਿਲੀ ਦੀ ਨਾਮੀ ਖੇਡ ਸ਼ੰਸਥਾ ਅਤੇ ਯੂਥ ਨੂੰ ਪ੍ਰੋਮੋਟ ਕਰਦੀ ਖੇਲੋ ਇੰਡੀਆ ੨੦੧੯ ਰਾਹੀਂ ਹਾਈ ਜੰਪ ਚ ਗੋਲ੍ਡ ਦੌੜ ਚ ਸਿਲਵਰ ਮੈਡਲ ਹਾਸਿਲ ਕੀਤਾ। ਜਿਸ ਦੇ ਚਲਦਿਆਂ ਜ਼ਿਲਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਮੀਤ ਹੇਅਰ ਸਮੇਤ ਸ਼ਹਿਰ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਲੰਘੇ ਸਾਲ ੨੦੨੦ ਚ ਜ਼ਿਲਾ ਸੰਗਰੂਰ ਚ ਮੈਰਾਥਨ ਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਰਹਿਨਮਾਈ ਹੇਠ ਕਰਵਾਈ ਮੈਰਾਥਨ ਵਿਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਹੱਥੋਂ ਚਾਂਦੀ ਦਾਂ ਤਮਗਾ ਪ੍ਰਾਪਤ ਕਰਨ ੳਪਰੰਤ ਸਟੇਟ ਲੈਬਲ ਤੇ ਖੇਡਦਿਆਂ ਕਈ ਤਮਗੇ ਜਿੱਤੇ ਪਰੰਤੂ ਦਿਲ ਵਿਚ ਹਮੇਸਾਂ ਕੁਝ ਵੱਡਾ ਕਰਨ ਦੀ ਰੀਝ ਅਤੇ ਅੰਤਰਰਾਸਟਰੀ ਖਿਡਾਰਨ ਬਨਣ ਦੀ ਚਾਹਤ ਨੇਂ ਵਖ ਵਖ ਖੇਡ ਫੈਡਰੇਸਨਾਂ ਰਾਹੀਂ ਖੇਡਾਂ ਨੂੰ ਜੀਵਨ ਦਾ ਅਧਾਰ ਬਣਾ ਕੇ ਪ੍ਰੈਟੀਵੇ ਜਾਰੀ ਰੱਖੀ । ਪਰਿਵਾਰ ਵੱਲੋਂ ਸਦਾ ਹੀ ਮਾਤਾ ਪਿਤਾ ਤੇ ਭਰਾ ਦੀ ਅਗੇ ਵਧਣ ਦੀ ਸਪੋਰਟ ਨੇਂ ਹਮੇਸਾਂ ਮੈਨੂੰ ਹੌਸਲਾ ਦਿੱਤਾ
ਸਰਕਾਰਾਂ ਵੱਲੋਂ ਖਿਡਾਰੀਆਂ ਦੀ ਕੀਤੀ ਜਾਂਦੀ ਅਣਦੇਖੀ ਸਬੰਧੀ ਗੱਲ ਕਰਦਿਆਂ ਕਿਹਾ ਕਿ ਖਿਡਾਰੀਆਂ ਲਈ ਲੋੜੀਂਦੇ ਗ੍ਰਾਉੰਡ ਜਾਂ ਚੰਗੇ ਕੋਚਾਂ ਪ੍ਰਬੰਧ ਨਾ ਹੋਣਾ ਵੱਡੀ ਘਾਟ ਹੈ

Today Now News

RELATED ARTICLES
- Advertisment -

POPULAR POSTS