ਪਰਿਵਾਰ ਦੇ ਮੈਂਬਰਾਂ ਨੂੰ ਬੰਧਕ ਬਣਾ ਕੇ ਹੋਏ ਰਫੂਚੱਕਰ

ਨਾਭਾ (ਸੁਖਚੈਨ ਸਿੰਘ ਲੁਬਾਣਾ) : ਪੰਜਾਬ ਵਿੱਚ ਲੁੱਟਾਂ-ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਲੁਟੇਰੇ ਇੰਨੇ ਬੇਖੌਫ ਹੋ ਗਏ ਹਨ ਕਿ ਬਿਨਾਂ ਕਿਸੇ ਡਰ ਭੈਅ ਤੇ ਲੁੱਟਾਂ ਖੋਹਾਂ ਕਰਨ ਵਿਚ ਕਾਮਯਾਬ ਹੋ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਚੱਠੇ ਵਿਖੇ ਜਿੱਥੇ ਤੜਕਸਾਰ 4 ਲੁਟੇਰਿਆਂ ਵੱਲੋਂ ਗੰਨ ਪੁਆਇੰਟ ਤੇ ਘਰ ਵਿਚ ਪਰਿਵਾਰ ਦੇ ਮੈਂਬਰਾਂ ਨੂੰ ਬੰਧਕ ਬਣਾ ਕੇ ਡਾਕਾ ਮਾਰਨ ਵਿੱਚ ਕਾਮਯਾਬ ਹੋ ਕੇ ਰਫੂਚੱਕਰ ਹੋ ਗਏ। ਲੁਟੇਰਿਆਂ ਨੇ ਸਭ ਤੋਂ ਪਹਿਲਾਂ ਘਰ ਦੇ ਮਾਲਕ ਅਤੇ ਮਾਲਕਣ ਅਤੇ ਉਨ੍ਹਾਂ ਦੇ ਨੌਕਰ ਨੂੰ 4 ਵਿਅਕਤੀਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਬੰਧਕ ਬਣਾ ਕੇ ਘਰ ਵਿਚ 40 ਤੋਲੇ ਸੋਨਾ ਅਤੇ ਦੋ ਲੱਖ ਕੈਸ਼ ਅਤੇ ਘਰ ਦਾ ਹੋਰ ਸਾਮਾਨ ਲੁੱਟ ਖੋਹ ਕੇ ਫ਼ਰਾਰ ਹੋ ਗਏ। ਘਰ ਵਿੱਚ ਦਾਖ਼ਲ ਹੋਏ ਚਾਰੋ ਲੁਟੇਰਿਆਂ ਨੇ ਘਰ ਵਿੱਚ ਤਿੰਨ ਮੈਂਬਰਾਂ ਨੂੰ ਬੰਧਕ ਬਣਾ ਕੇ ਕਰੀਬ 15 ਮਿੰਟਾਂ ਦੇ ਵਿਚ ਹੀ ਸਾਰੀ ਹੀ ਘਟਨਾਕ੍ਰਮ ਨੂੰ ਅੰਜਾਮ ਦਿੱਤਾ। ਮੌਕੇ ਤੇ ਪਟਿਆਲਾ ਪੁਲਸ ਅਤੇ ਨਾਭਾ ਪੁਲਸ ਵੱਲੋਂ ਛਾਣਬੀਣ ਕਰ ਕੇ ਫੋਰੈਂਸਿਕ ਟੀਮ, ਮੱਦਦ ਨਾਲ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਘਰ ਦੇ ਮਾਲਕ ਬਲਵੰਤ ਸਿੰਘ ਨੇ ਕਿਹਾ ਕਿ ਜਦੋਂ ਸਾਡਾ ਨੌਕਰ ਬਾਹਰ ਗਿਆ ਤਾਂ 4 ਲੁਟੇਰਿਆਂ ਵੱਲੋਂ ਉਨ੍ਹਾਂ ਨੂੰ ਬੰਧਕ ਬਣਾ ਲਿਆ ਅਤੇ ਬਾਅਦ ਵਿਚ ਉਹ ਲੁਟੇਰੇ ਅੰਦਰ ਵੜ ਗਏ ਅਤੇ ਮੇਰੇ ਤੇ ਪਿਸਤੌਲ ਤਾਣ ਦਿੱਤਾ ਅਤੇ ਉਸ ਤੋਂ ਬਾਅਦ ਘਰ ਵਿੱਚ 40 ਤੋਲੇ ਸੋਨਾ 2 ਲੱਖ ਰੁਪਏ ਅਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ। ਇਸ ਸੋਨੇ ਵਿੱਚ ਮੇਰੀ ਲੜਕੀ ਦਾ ਵੀ ਸੋਨਾ ਸੀ ਜੋ ਆਸਟ੍ਰੇਲੀਆ ਵਿੱਚ ਰਹਿੰਦੀ ਹੈ।
ਇਸ ਮੌਕੇ ਤੇ ਘਰ ਦੇ ਨੌਕਰ ਪਾਖਰ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਡੰਗਰਾਂ ਵਾਲੇ ਕਮਰੇ ਵਿੱਚ ਗਿਆ ਤਾਂ ਮੈਨੂੰ ਉੱਥੇ ਹੀ ਚਾਰ ਲੁਟੇਰਿਆਂ ਨੇ ਬੰਧਕ ਬਣਾ ਲਿਆ ਅਤੇ ਮੇਰੇ ਤੇ ਪਿਸਤੌਲ ਤਾਣ ਦਿੱਤਾ, ਮੇਰੇ ਹੱਥ ਪੈਰ ਬੰਨ੍ਹ ਦਿੱਤੇ ਉਸ ਤੋਂ ਬਾਅਦ ਉਹ ਘਰ ਵਿੱਚ ਦਾਖ਼ਲ ਹੋ ਗਏ ਅਤੇ ਲੁੱਟ ਕੇ ਫ਼ਰਾਰ ਹੋ ਗਏ।
Byte 2 ਘਰ ਦੇ ਨੌਕਰ ਪਾਖਰ ਸਿੰਘ
ਇਸ ਮੌਕੇ ਤੇ ਨਾਭਾ ਦੇ ਡੀ.ਐੱਸ.ਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਘਰ ਵਿੱਚ ਲੁਟੇਰਿਆਂ ਵੱਲੋਂ ਚੋਰੀ ਕੀਤੀ ਗਈ ਹੈ ਅਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਪਤਾ ਲੱਗਾ ਹੈ ਕਿ ਸੋਨਾ ਅਤੇ ਕੁਝ ਕੈਸ਼ ਲੁੱਟ ਕੇ ਫ਼ਰਾਰ ਹੋ ਗਏ ਹਨ ਅਤੇ ਇਸ ਸੰਬੰਧੀ ਵੱਖ-ਵੱਖ ਐਂਗਲਾਂ ਤੋਂ ਕਾਰਵਾਈ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਘਰ ਦਾ ਮਾਲਕ ਦੇ ਲੱਤ ਦਾ ਅਪਰੇਸ਼ਨ ਹੋਇਆ ਸੀ ਅਤੇ ਜਿਸ ਕਰਕੇ ਉਹ ਤੁਰ ਫਿਰ ਵੀ ਨਹੀਂ ਸਕਦਾ ਸੀ ਜਿਸ ਕਰ ਕੇ ਲੁਟੇਰਿਆਂ ਵੱਲੋਂ ਬੇਖ਼ੌਫ਼ ਹੋ ਕੇ ਘਟਨਾ ਨੂੰ ਅੰਜਾਮ ਦਿੱਤਾ। ਪੁਲੀਸ ਵੱਲੋਂ ਹੁਣ ਲੁਟੇਰਿਆਂ ਦੀ ਭਾਲ ਵਿਚ ਜੁੱਟ ਗਈ ਹੈ। ਪਰ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਸ ਲੁਟੇਰਿਆਂ ਨੂੰ ਫੜਨ ਵਿੱਚ ਕਾਮਯਾਬ ਹੋਵੇਗੀ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਐਨੀ ਵੱਡੀ ਲੁੱਟ ਦੇਣਾ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ।





