ਇਸ ਸਮੇ ਕਰੋਨਾ ਟੈਸਟ ਕਰਨ ਤੋ ਬਾਅਦ ਉਹਨਾ ਨੂੰ ਮਾਸਕ ਵੀ ਦਿੱਤੇ ਗਏ ਅਤੇ ਹਦਾਇਤਾਂ ਦਿੱਤੀਆਂ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਮਾਸਕ ਨਾ ਪਹਿਨਣ ਵਾਲਿਆ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਇਸਦੇ ਚੱਲਦੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਚੌਂਕ ਵਿਖੇ ਪੰਜਾਬ ਪੁਲਿਸ ਅਤੇ ਡਾਕਟਰਾਂ ਦੀ ਟੀਮ ਵੱਲੋਂ ਮਾਸਕ ਨਾ ਪਾਉਣ ਵਾਲਿਆ ਦੇ ਫੜ ਕੇ ਕਰੋਨਾ ਟੈਸਟ ਕੀਤੇ ਗਏ । ਇਸ ਸਮੇ ਕਰੋਨਾ ਟੈਸਟ ਕਰਨ ਤੋ ਬਾਅਦ ਉਹਨਾ ਨੂੰ ਮਾਸਕ ਵੀ ਦਿੱਤੇ ਗਏ ਅਤੇ ਹਦਾਇਤਾਂ ਦਿੱਤੀਆਂ ਕਿ ਘਰੋ ਨਿਕਲਣ ਸਮੇ ਮਾਸਕ ਪਾਉਣਾ ਜਰੂਰੀ ਹੈ । ਇਸ ਸਮੇ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਕਰੋਨਾ ਟੈਸਟ ਕਰ ਰਹੇ ਹਾ ਅਤੇ ਹਰ ਇੱਕ ਨੂੰ ਮਾਸਕ ਪਾਉਣ ਲਈ ਕਿਹਾ ਜਾ ਰਿਹਾ ਹੈ । ਸਾਡੇ ਨਾਲ ਪੰਜਾਬ ਪੁਲਿਸ ਵੀ ਸਾਡਾ ਸਹਿਯੋਗ ਕਰ ਰਹੀ ਹੈ ।






