17.4 C
Chandigarh

TODAY NOW NEWS

Friday, March 20, 2026
HomeBREAKING NEWSਭਾਰਤੀ ਤੱਟ ਰੱਖਿਅਕ ਜਹਾਜ਼ਾਂ ਨੂੰ ਮਿਲੀ ਵੱਡੀ ਕਾਮਯਾਬੀ, ਦੋ ਕਿਸ਼ਤੀਆਂ 'ਚੋਂ ਫੜ੍ਹੇ...

ਭਾਰਤੀ ਤੱਟ ਰੱਖਿਅਕ ਜਹਾਜ਼ਾਂ ਨੂੰ ਮਿਲੀ ਵੱਡੀ ਕਾਮਯਾਬੀ, ਦੋ ਕਿਸ਼ਤੀਆਂ ‘ਚੋਂ ਫੜ੍ਹੇ 1520 ਕਰੋੜ ਤੋਂ ਵੱਧ ਦੇ ਨਸ਼ੀਲੇ ਪਦਾਰਥ

ਨਵੀਂ ਦਿੱਲੀ :. ਭਾਰਤੀ ਤੱਟ ਰੱਖਿਅਕ ਜਹਾਜ਼ਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਹਾਜ਼ਾਂ ਨੇ ਲਕਸ਼ਦੀਪ ਦੇ ਤੱਟ ਤੋਂ ਨਸ਼ੀਲੇ ਪਦਾਰਥਾਂ ਦੀ ਇਕ ਵੱਡੀ ਖੇਪ ਨੂੰ ਰੋਕਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਕੋਸਟ ਗਾਰਡ ਦੇ ਜਹਾਜ਼ਾਂ ਨੇ ਪਿੱਛਾ ਕਰਕੇ ਪ੍ਰਿੰਸ ਅਤੇ ਲਿਟਲ ਜੀਸਸ ਨਾਮ ਦੀਆਂ ਦੋ ਕਿਸ਼ਤੀਆਂ ਨੂੰ ਦਬੋਚ ਲਿਆ। ਆਈਸੀਜੀ ਦੇ ਅਧਿਕਾਰੀਆਂ ਅਨੁਸਾਰ ਕਿਸ਼ਤੀਆਂ ਤੋਂ 1,520 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਹ ਸਾਰਾ ਆਪ੍ਰੇਸ਼ਨ ਆਪਰੇਸ਼ਨ ‘ਖੋਜਬੀਨ’ ਤਹਿਤ ਕੀਤਾ ਗਿਆ। ਭਾਰਤੀ ਤੱਟ ਰੱਖਿਅਕ ਜਹਾਜਾਂ ਨੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨਾਲ ਸਾਂਝੇ ਤੌਰ ‘ਤੇ ਇਸ ਆਪਰੇਸ਼ਨ ਦੀ ਸ਼ੁਰੂਆਤ ਕੀਤੀ। ਇਸ ਦਾ ਵੀਡੀਓ ਵੀ ਜਾਰੀ ਕੀਤਾ ਗਿਆ ਹੈ

Today Now News

RELATED ARTICLES
- Advertisment -

POPULAR POSTS