17.4 C
Chandigarh

TODAY NOW NEWS

Friday, March 20, 2026
HomeBREAKING NEWSEX ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਚਹੇਤਾ ਪਨਸਪ ਦਾ g ...

EX ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਚਹੇਤਾ ਪਨਸਪ ਦਾ g :-ਪੜ੍ਹੋ ਪੂਰਾ ਮਾਮਲਾ

ਚੰਡੀਗੜ੍ਹ :- ਸਾਬਕਾ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਚਹੇਤੇ ਪਨਸਪ ਦੇ ਸਹਾਇਕ ਜਨਰਲ ਮੈਨੇਜਰ ਜਗਨਦੀਪ ਸਿੰਘ ਢਿੱਲੋਂ ਨੂੰ ਆਖਰ ਅੱਜ ਮੈਨੇਜਿੰਗ ਡਾਇਰੈਕਟਰ ਪਨਸਪ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਜਗਨਦੀਪ ਸਿੰਘ ਢਿੱਲੋਂ 2021 ਜੋ ਪਨਸਪ ਦੇ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਮੈਨੇਜਰ ਸਨ ਅਤੇ ਉਸੇ ਦੌਰਾਨ ਹੈ ਜਗਰਾਉਂ ਵਿਖੇ ਵੱਡਾ ਕਣਕ ਦਾ ਸਕੈਂਡਲ ਹੋਇਆ ਸੀ ਜਿਸ ਵਿੱਚ ਖ਼ੁਦ ਹੀ ਜਗਨਦੀਪ ਸਿੰਘ ਢਿੱਲੋਂ ਨੇ ਆਪਣੇ ਜਗਰਾਉਂ ਦੇ ਪਨਸਪ ਇੰਸਪੈਕਟਰ ਵਿਰੁੱਧ ਮੁਕੱਦਮਾ ਦਰਜ ਕਰਾ ਦਿੱਤਾ ਸੀ । ਉਸ ਸਮੇਂ ਜ਼ਿਲ੍ਹਾ ਮੈਨੇਜਰ ਤੇ ਕਿਸੇ ਨੇ ਵੀ ਉਂਗਲੀ ਨਹੀਂ ਚੁੱਕੀ ਕਿਉਂਕਿ ਭਾਰਤ ਭੂਸ਼ਣ ਆਸ਼ੂ ਇਸ ਅਧਿਕਾਰੀ ਰਾਹੀਂ ਆਪਣੇ ਵਿਰੋਧੀ ਸ਼ੈੱਲਰ ਵਾਲਿਆਂ ਨੂੰ ਨਿਸ਼ਾਨਾ ਬਣਾਉਂਦਾ ਸੀ । ਇਸੇ ਤਹਿਤ ਭਾਰਤ ਭੂਸ਼ਣ ਆਸ਼ੂ ਤੋਂ ਪੀਡ਼ਤ ਸ਼ੈੱਲਰ ਮਾਲਕ ਰੋਹਿਤ ਅਗਰਵਾਲ ਜੋ ਕਿ ਰਾਸ਼ਟਰੀ ਸ਼ੈੱਲਰ ਸੰਘ ਦਾ ਪ੍ਰਧਾਨ ਵੀ ਹੈ ਨੇ ਕੇਂਦਰੀ ਖੁਰਾਕ ਸਪਲਾਈ ਵਿਭਾਗ ਤੋਂ ਜਾਅਲੀ ਬਿੱਲਾਂ ਦੀ ਚੈਕਿੰਗ ਵੀ ਕਰਵਾਈ ਅਤੇ ਨਾਲ ਹੀ ਜਗਰਾਉਂ ਕਣਕ ਸਕੈਂਡਲ ਚ ਪਨਸਪ ਦੇ ਉਕਤ ਅਧਿਕਾਰੀ ਦੀ ਸ਼ਮੂਲੀਅਤ ਹੋਣ ਦੀ ਸ਼ੰਕਾ ਵੀ ਪ੍ਰਗਟਾਈ ਸੀ । ਭਾਵੇਂ ਵੋਟਾਂ ਤੋਂ ਬਾਅਦ ਇਸ ਅਧਿਕਾਰੀ ਦਾ ਤਬਾਦਲਾ ਚੰਡੀਗੜ੍ਹ ਮੁੱਖ ਦਫਤਰ ਵਿਖੇ ਕਰ ਦਿੱਤਾ ਸੀ ਪਰ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ ਸੀ । ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਸ ਨੂੰ ਮੁਅੱਤਲ ਕਰ ਦਿੱਤਾ ਹੈ ।

Today Now News

RELATED ARTICLES
- Advertisment -

POPULAR POSTS