17.1 C
Chandigarh

TODAY NOW NEWS

Friday, March 20, 2026
HomeBREAKING NEWSਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ 'ਤੇ ਹਮਲਾ, ਭਾਸ਼ਣ ਦੌਰਾਨ ਛਾਤੀ...

ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ ‘ਤੇ ਹਮਲਾ, ਭਾਸ਼ਣ ਦੌਰਾਨ ਛਾਤੀ ‘ਚ ਮਾਰੀ ਗਈ ਗ਼ੋਲੀ
ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ ‘ਤੇ ਹਮਲਾ, ਭਾਸ਼ਣ ਦੌਰਾਨ ਛਾਤੀ ‘ਚ ਮਾਰੀ ਗਈ ਗ਼ੋਲੀ

ਟੋਕੀਓ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ (Shinzo Abe) ‘ਤੇ ਹਮਲਾ ਹੋਇਆ ਹੈ। ਉਨ੍ਹਾਂ ਨੂੰ ਗੋਲ਼ੀ ਮਾਰੀ ਗਈ ਹੈ। ਗੋਲ਼ੀ ਸ਼ਿੰਜੋ ਆਬੇ ਦੀ ਛਾਤੀ ‘ਚ ਲੱਗੀ ਹੈ, ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਫਿਲਹਾਲ ਅਬੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਉਨ੍ਹਾਂ ਦਾ ਕਾਫੀ ਖੂਨ ਵਹਿ ਗਿਆ ਸੀ।

ਸ਼ਿੰਜੋ ਅਬੇ ‘ਤੇ ਇਹ ਹਮਲਾ ਨਾਰਾ ਸ਼ਹਿਰ ‘ਚ ਹੋਇਆ ਜਦੋਂ ਉਹ ਭਾਸ਼ਣ ਦੇ ਰਹੇ ਸੀ। ਅਚਾਨਕ ਉਹ ਹੇਠਾਂ ਡਿੱਗ ਪਏ, ਉਨ੍ਹਾਂ ਦੇ ਸਰੀਰ ‘ਚੋਂ ਖ਼ੂਨ ਵੀ ਨਿਕਲ ਰਿਹਾ ਸੀ। ਸ਼ਿੰਜੋ ਅਬੇ ਦੇ ਅਚਾਨਕ ਡਿੱਗਣ ਕਾਰਨ ਉੱਥੇ ਮੌਜੂਦ ਲੋਕਾਂ ਨੂੰ ਕੁਝ ਸਮਝ ਨਹੀਂ ਆਇਆ। ਪਰ ਇਸ ਦੌਰਾਨ ਕੁਝ ਲੋਕਾਂ ਨੇ ਉੱਥੇ ਗੋਲ਼ੀ ਚੱਲਣ ਦੀ ਆਵਾਜ਼ ਸੁਣੀ ਸੀ। ਫਿਲਹਾਲ ਇਕ ਸ਼ੱਕੀ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਹਮਲੇ ਤੋਂ ਬਾਅਦ ਦੀਆਂ ਕੁਝ ਵੀਡੀਓ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਉੱਥੇ ਭਗਦੜ ਦੀ ਹਾਲਤ ਸਾਫ਼ ਵੇਖੀ ਜਾ ਸਕਦੀ ਹੈ।ਜ਼ਿਕਰਯੋਗ ਹੈ ਕਿ ਸ਼ਿੰਜੋ ਅਬੇ ਨੇ ਸਾਲ 2020 ‘ਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਅਜਿਹਾ ਕੀਤਾ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

Today Now News

RELATED ARTICLES
- Advertisment -

POPULAR POSTS