16.8 C
Chandigarh

TODAY NOW NEWS

Friday, March 20, 2026
HomeWEIRD NEWSਭਿੱਖੀਵਿੰਡ ਦੇ ਵਾਰਡ 5 ਤੋਂ ਅਕਾਲੀ ਦਲ ਦੀ ਜੇਤੂ ਉਮੀਦਵਾਰ ਸ਼ਮਾ ਧਵਨ...

ਭਿੱਖੀਵਿੰਡ ਦੇ ਵਾਰਡ 5 ਤੋਂ ਅਕਾਲੀ ਦਲ ਦੀ ਜੇਤੂ ਉਮੀਦਵਾਰ ਸ਼ਮਾ ਧਵਨ ਦੇ ਪਤੀ ਤੇ ਕਾਤਲਾਨਾ ਹਮਲਾ

ਕਾਗਰਸੀ ਆਗੂ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਤੇ ਪੁਲਿਸ ਪ੍ਰਸ਼ਾਸਨ ਮੂਕਦਰਸ਼ਕ ਬਣੇ : ਸ਼ਮਾ ਧਵਨ

ਤਰਨਤਾਰਨ (ਰਿੰਪਲ ਗੋਲਣ) : ਬੀਤੇ 1 ਮਹੀਨਾ ਪਹਿਲਾ ਹੋਈਆ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਦੋਰਾਨ ਵਾਰਡ ਨੰ : 5 ਤੋਂ ਜੈਤੂ ਰਹੀ ਉਮੀਦਵਾਰ ਸ਼ਮਾ ਧਵਨ ਦੇ ਪਤੀ ਰਿੰਕੂ ਧਵਨ ਜੋ ਕਿ ਸਾਬਕਾ ਐਮ.ਸੀ ਵੀ ਰਹਿ ਚੁੱਕੇ ਹਨ ਤੇ ਕਾਤਲਾਨਾ ਹਮਲਾ ਹੋਣ ਦੀ ਖਬਰ ਮਿਲੀ ਹੈ ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੀ ਜੈਤੂ ਉਮੀਦਵਾਰ ਸ਼ਮਾ ਧਵਨ ਅਤੇ ਸਾਬਕਾ ਐਮ.ਸੀ ਰਿੰਕੂ ਧਵਨ ਨੇ ਦੱਸਿਆ ਕੀ ਹਮਲਾ ਕਰਨ ਵਾਲੇ ਵਾਰਡ ਨੰ: 5 ਤੋਂ ਹਾਰੇ ਹੋਏ ਉਮੀਦਵਾਰ ਕਾਂਗਰਸੀ ਉਮੀਦਵਾਰ ਜਗਜੀਤ ਸਿੰਘ ਜੱਗਾ ਬੀਤੀ ਰਾਤ ਕਰੀਬ 10ਵਜੇ ਦੇ ਕਰੀਬ ਪੱਟੀ ਵਾਲੀ ਸਾਈਡ ਤੋਂ ਰਿੰਕੂ ਧਵਨ ਦਾ ਪਿੱਛਾ ਕਰਦਾ ਹੋਇਆ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਦੇ ਸਾਹਮਣੇ ਆਇਆ ਅਤੇ ਹੱਥ ਦਸਤੀ ਪਿਸਟਲ ਨਾਲ ਗੋਲੀਆਂ ਚਲਾਉਣ ਲੱਗ ਪਿਆ ਜੋ ਕਿ ਮੈ ਆਪਣੀ ਜਾਣ ਭੱਜ ਕੇ ਬਚਾਈ । ਉਨ੍ਹਾਂ ਕਿਹਾ ਕਿ ਕਾਗਰਸੀ ਆਗੂ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਮੂਕਦਰਸ਼ਕ ਬਣ ਤਮਾਸ਼ਾ ਦੇਖ ਰਿਹਾ ਹੈ। ਪੀੜਤ ਰਿੰਕੂ ਧਵਨ ਨੇ ਦੱਸਿਆ ਕਿ ਪਹਿਲਾ ਹਮਲਾ ਹੋਣ ਤੋ ਬਾਅਦ ਫਿਰ ਦੂਸਰਾ ਹਮਲਾ ਹੋਇਆ ਜੋ ਕਿ ਅੱਜ ਮਿਤੀ 13 ਨੂੰ ਟਾਈਮ ਕਰੀਬ ਸਾਮੀ 4ਵਜੇ ਦੇ ਕਰੀਬ ਹੋਇਆ । ਜੋ ਕਿ ਹਮਲਾ ਕਰਨ ਵਾਲਿਆਂ ਵਿੱਚ ਖਾਲੜਾ ਤੋਂ ਸੀਨੀਅਰ ਕਾਗਰਸੀ ਆਗੂ ਡਿਪਟੀ ਖਾਲੜਾ ਅਤੇ ਹੋਰ ਕਰੀਬ 25 ਤੋਂ 30 ਦੇ ਕਰੀਬ ਅਣਪਛਾਤੇ ਵਿਅਕਤੀ ਵੀ ਸਨ । ਰਿਕੂ ਨੇ ਕਿਹਾ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ ਮਾਲ ਦਾ ਖਤਰਾ ਹੈ ਜੇਕਰ ਮੇਰੇ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਕੁੱਝ ਵੀ ਹੁੰਦਾ ਤਾ ਇਸ ਦਾ ਜਿੰਮੇਵਾਰ ਐੱਮ.ਐੱਲ.ਏ ਸੁਖਪਾਲ ਸਿੰਘ ਭੁੱਲਰ ਅਤੇ ਕਾਗਰਸੀ ਆਗੂ ਡਿੱਪਟੀ ਖਾਲੜਾ ਅਤੇ ਘੁਰਕਵਿੰਡੀਆ ਪਰਿਵਾਰ ਹੋਵੇਗਾ। ਦੂਜੇ ਪਾਸੇ ਮੋਕੇ ਤੇ ਪਹੁੰਚੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਰਿੰਕੂ ਧਵਨ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਏ.ਐੱਸ.ਆਈ ਜੱਸਾ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੂਰੀ ਇਨਕੁਆਰੀ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS