ਮਾਨਖੇੜਾ ਦੀ ਆਸ਼ਾ ਵਰਕਰ ਖਿਲਾਫ ਕਾਰਵਾਈ ਕੀਤੀ ਤਾਂ ਸੀਐੱਮਓ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ਰੁਪਿੰਦਰ ਬਰਾੜ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਦੀਆਂ ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾਂ ਨੇ ਆਪਣੀਆਂ ਮੰਗਾਂ ਸਬੰਧੀ ਅੱਜ ਅਖੀਰਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਰਥੀ ਸਾੜ ਕੇ ਹੜਤਾਲ ਸਮਾਪਤ ਕਰ ਦਿੱਤੀ ਹੈ । ਆਸ਼ਾ ਵਰਕਰ ਯੂਨੀਅਨ ਦੀ ਬਲਾਕ ਪ੍ਰਧਾਨ ਰੁਪਿੰਦਰ ਕੌਰ ਰਿੰਪੀ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਸਿਹਤ ਵਿਭਾਗ ਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰਾਂ ਨੂੰ ਕਰੋਨਾ ਮਹਾਂਮਾਰੀ ਦਾ ਦਿੱਤੇ ਜਾਣ ਵਾਲਾ 15 ਸੋ ਰੁਪਏ ਭਤਾ ਬੰਦ ਕਰ ਦਿੱਤਾ ਸੀ । ਜਿਸ ਸਬੰਧੀ ਪੂਰੇ ਪੰਜਾਬ ਦੀਆਂ ਆਸ਼ਾ ਫੈਸਿਲੀਟੇਟਰਾਂ ਅਤੇ ਵਰਕਰਾਂ ਨੇ ਪਿਛਲੇ ਇੱਕ ਮਹੀਨੇ ਤੋਂ ਆਪਣੀਆਂ ਮੰਗਾਂ ਸਬੰਧੀ ਭੁੱਖ ਹੜਤਾਲ ਕਰ ਦਿੱਤੀ ਸੀ । ਜਿਸ ਸਬੰਧੀ ਪੰਜਾਬ ਸਰਕਾਰ ਨੇ ਆਸ਼ਾ ਦੇ ਰੋਹ ਨੂੰ ਦੇਖਦਿਆਂ ਮੁੜ ਤੋਂ ਕਰੋਨਾ ਮਹਾਂਮਾਰੀ ਦਾ ਵਾਧੂ ਭੱਤਾ ਚਾਲੂ ਕਰਨ ਦਾ ਐਲਾਨ ਕਰ ਦਿੱਤਾ ਹੈ।ਰਿੰਪੀ ਨੇ ਕਿਹਾ ਜੇਕਰ ਬਾਕੀ ਮੰਗਾਂ ਜਿਵੇਂ ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ ,ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਨੂੰ ਸਮਾਰਟਫੋਨ, ਟੈਬਲੇਟ ,ਹਾਜ਼ਰੀ ਯਕੀਨੀ ਬਣਾਈ ਜਾਵੇ ,ਰੈਗੂਲਰ ਕੀਤਾ ਜਾਵੇ ਆਦਿ ਇਹ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਉਹ ਆਉਣ ਵਾਲੇ ਦਿਨਾਂ ਚ ਮੁੜ ਤੋਂ ਸੰਘਰਸ਼ ਤੇ ਬੈਠਣਗੀਆਂ । ਇਸ ਮੌਕੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਿਹਤ ਮੰਤਰੀ ਦੀ ਅਰਥੀ ਸਾੜ ਕੇ ਇੱਕ ਵਾਰ ਸੰਘਰਸ਼ ਨੂੰ ਸਮਾਪਤ ਕਰ ਦਿੱਤਾ ਹੈ।ਉਨ੍ਹਾਂ ਅੱਗੇ ਕਿਹਾ ਕਿ ਪਿੰਡ ਮਾਨਖੇੜਾ ਦੀ ਆਸ਼ਾ ਵਰਕਰ ਮਨਜੀਤ ਕੌਰ ਨੂੰ ਉਥੋਂ ਦੀ ਏ ਐਨ ਐਮ ਵੱਲੋਂ ਬਿਨਾਂ ਕਿਸੇ ਕਾਰਨ ਸਿਆਸੀ ਦਬਾਅ ਨਾਲ ਮੁਅੱਤਲ ਕਰਵਾ ਦਿੱਤਾ ਹੈ ।ਜਿਸ ਸਬੰਧੀ ਉਨ੍ਹਾਂ ਆਪਣਾ ਲਿਖਤੀ ਮੰਗ ਪੱਤਰ ਸਰਦੂਲਗੜ੍ਹ ਦੇ ਸਿਹਤ ਸਟਾਫ਼ ਨੂੰ ਸਿਵਲ ਸਰਜਨ ਮਾਨਸਾ ਤੱਕ ਪਹੁੰਚਾਉਣ ਲਈ ਦਿੱਤਾ ਹੈ।ਜੇਕਰ ਉਕਤ ਆਸ਼ਾ ਨੂੰ ਡਿਊਟੀ ਤੋਂ ਬਰਖ਼ਾਸਤ ਕੀਤਾ ਤਾਂ ਉਹ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਆਪਣਾ ਧਰਨਾ ਦੇਣ ਲਈ ਮਜਬੂਰ ਹੋਣਗੀਆਂ l ਇਸ ਮੌਕੇ ਆਸ਼ਾ ਫੈਸਲੀਟੇਟਰ ਕੁਲਵੰਤ ਕੌਰ ਝੰਡੂਕੇ ,ਸੁਰਿੰਦਰ ਕੌਰ ਜਟਾਣਾ ,ਮੰਜੂ ਬਾਲਾ ,ਅਮਰਜੀਤ ਕੌਰ ਰੋੜਕੀ ,ਸਰਲਾ ਦੇਵੀ ਝੁਨੀਰ ,ਛਿੰਦਰ ਕੌਰ, ਕੁਲਵਿੰਦਰ ਕੌਰ, ਜਸਵੀਰ ਕੌਰ ਬਾਜੇਵਾਲਾ,ਮਮਤਾ ਰਾਣੀ ,ਬਲਵੀਰ ਕੌਰ ,ਹਰਦੀਪ ਕੌਰ ਬਣਾਂਵਾਲੀ,ਕਾਂਤਾ ਦੇਵੀ ਸਾਧੂਵਾਲਾ ,ਨਿਸ਼ਾ ਰਾਣੀ ਉੱਡਤ ਭਗਤ ਰਾਮ ਆਦਿ ਹਾਜ਼ਰ ਸਨ ।






