17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੋਲਿਓ ਡਿਊਟੀ ਕਰਦੀ ਹੋਈ ਬਲਾਕ ਸਰਦੂਲਗੜ੍ਹ ਪਿੰਡ ਕਰੰਡੀ ਦੀ ਆਸਾਂ ਵਰਕਰ ਸੰਤੋਸ਼...

ਪੋਲਿਓ ਡਿਊਟੀ ਕਰਦੀ ਹੋਈ ਬਲਾਕ ਸਰਦੂਲਗੜ੍ਹ ਪਿੰਡ ਕਰੰਡੀ ਦੀ ਆਸਾਂ ਵਰਕਰ ਸੰਤੋਸ਼ ਰਾਣੀ ਕਰੰਡੀ ਦੀ ਡਿਊਟੀ ਸਮੇਂ ਅਚਾਨਕ ਹਾਰਟ ਅਟੈਕ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ

ਮਾਨਸਾ 3 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ਪੋਲਿਓ ਡਿਊਟੀ ਕਰਦੀ ਹੋਈ ਬਲਾਕ ਸਰਦੂਲਗੜ੍ਹ ਪਿੰਡ ਕਰੰਡੀ ਦੀ ਆਸਾਂ ਵਰਕਰ ਦੀ ਡਿਊਟੀ ਸਮੇਂ ਹੋਈ ਮੌਤ ਬੀਤੇ ਕੱਲ੍ਹ ਇੱਕ ਮਾਰਚ ਨੂੰ ਪਲਸ ਪੋਲਿਓ ਦਾ ਤੀਸਰੇ ਦਿਨ ਟੂ ਡੋਰ ਟੂ ਜਾ ਕੇ ਪੋਲਿਓ ਮੁਹਿੰਮ ਡਿਊਟੀ ਕਰਦੀ ਆਸਾਂ ਵਰਕਰ ਸੰਤੋਸ਼ ਰਾਣੀ ਇੱਕ ਮਾਰਚ ਨੂੰ ਅਜੇ ਸਵੇਰੇ ਰਾਊਂਡ ਸ਼ੁਰੂ ਹੀ ਕੀਤਾ ਸੀ ਕਿ ਸੰਤੋਸ਼ ਰਾਣੀ ਕਰੰਡੀ ਜੀ ਨੂੰ ਅਚਾਨਕ ਹਾਰਟ ਅਟੈਕ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਅਤੇ ਪੋਸਟ ਮਾਰਟਮ ਲਈ ਡੈਡ ਬੌਡੀ ਸਰਦੂਲਗੜ੍ਹ ਸਿਵਲ ਹਸਪਤਾਲ ਵਿਖੇ ਲਿਆਂਦੀ ਗਈ ਅਤੇ ਪੋਸਟ ਮਾਰਟਮ ਕੀਤਾ ਗਿਆ ਅਤੇ ਵੱਖ-ਵੱਖ ਪਿੰਡਾਂ ਵਿੱਚੋਂ ਦੁੱਖ ਦਾ ਪ੍ਰਗਟਾਵਾ ਕਰਨ ਲਈ ਆਸਾਂ ਵਰਕਰ ਸਰਦੂਲਗੜ੍ਹ ਹਸਤਪਤਾਲ ਵਿਖੇ ਪਹੁੰਚੀਆਂ ਅਤੇ ਬਲਾਕ ਪ੍ਰਧਾਨ ਬਲਵਿੰਦਰ ਕੌਰ ਭੈਣੀਬਾਘਾ ਜੀ ਨੇ ਜਿੱਥੇ ਹਸਤਪਤਾਲ ਵਿਖੇ ਪਹੁੰਚ ਕੇ ਪ੍ਰਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਸਾਡੀ ਆਸਾਂ ਵਰਕਰ ਭੈਣ ਸਾਨੂੰ ਆਸਾਂ ਜਮਾਤ ਅਤੇ ਪ੍ਰਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਸਦਾ ਲਈ ਸਾਥੋਂ ਸਦਾ ਲਈ ਦੂਰ ਚਲੇ ਗਏ ਹਨ ਉੱਥੇ ਹੀ ਡਿਪਾਰਮੈਟ ਨੂੰ ਵੀ ਭਾਰੀ ਘਾਟਾ ਪਿਆ ਹੈ ਇਸ ਲਈ ਸਮਾਜ ਸੇਵਾ ਕਰਦੀਆਂ ਸਾਡੀਆਂ ਆਸਾਂ ਵਰਕਰ ਮੌਤ ਦੇ ਮੂੰਹ ਵਿੱਚ ਚਲੀਆ ਜਾਂਦੀਆਂ ਹਨ ਇਸ ਲਈ ਸਾਡੀ ਜੱਥੇਬੰਦੀ ਦੀ ਅਪੀਲ ਹੈ ਕਿ ਸਾਡੀ ਸ਼ਹੀਦ ਹੋੲੀ ਭੈਣ ਦੀ ਕੁਰਬਾਨੀ ਨੂੰ ਯਾਦ ਰੱਖਦਿਆਂ ਇਸ ਗ਼ਰੀਬ ਪ੍ਰਵਾਰ ਨੂੰ ਜੋ ਵੀ ਬੀਮਾ ਪਾਲਿਸੀ ਹੈ ਬਣਦੀ ਸਹੂਲਤ ਤੁਰੰਤ ਦਿੱਤੀ ਜਾਵੇ ਅਤੇ ਦੂਸਰੇ ਕਰਮਚਾਰੀਆਂ ਵਾਂਗ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਗਰੀਬ ਪ੍ਰੀਵਾਰ ਰੋਜ਼ੀ ਰੋਟੀ ਦਾ ਮਹਾਤਾਜ ਨਾ ਬਣਕੇ ਰਹਿ ਜਾਵੇ ਸਾਡੀ ਜੱਥੇਬੰਦੀ ਦੀ ਅਪੀਲ ਮੰਨਦੇ ਹੋਏ ਸਾਡੀ ਮੰਗ ਪ੍ਰਵਾਨ ਕੀਤੀ ਜਾਵੇ ਇਸ ਲਈ ਜਦ ਵੀ ਕਿਸੇ ਆਸਾਂ ਵਰਕਰ ਜਾਂ ਫੈਸਲਿਟੇਟਰ ਨਾਲ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਸਦੇ ਪ੍ਰਵਾਰ ਨੂੰ ਨੌਕਰੀ ਦੇਣ ਦੀ ਪਾਲਸੀ ਸਰਕਾਰ ਤੁਰੰਤ ਲਾਗੂ ਕਰੇ ਆਸਾਂ ਵਰਕਰ ਆਰਮੀ ਜਵਾਨ ਵਾਂਗੂੰ ਹੈਲਥ ਡਿਪਾਰਮੈਟ ਦੀ ਸੱਚੀ ਪਹਿਰੇਦਾਰ ਹੈ ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਹੁੰਚੇ ਆਗੂ ਸ਼ੀਲਾ ਜੀ ਬਲਵੀਰ ਕੌਰ ਫੈਸਲਿਟੇਰ ਬਲਜੀਤ ਕੌਰ ਮੋਫ਼ਰ ਰੁਪਿੰਦਰ ਕੌਰ ਰਿੰਪੀ ਸਰਦੂਲਗੜ੍ਹ ਕਿਰਨਜੀਤ ਕੌਰ ਟਾਹਲੀਆਂ ਜੱਗੀ ਹੀਰੋ ਖੁਰਦ ਬਲਵਿੰਦਰ ਕੌਰ ਭੈਣੀਬਾਘਾ ਬਲਾਕ ਪ੍ਰਧਾਨ ਖਿਆਲਾਂ ਤੇ ਸਮੂਹ ਬਲਾਕ ਆਸਾਂ ਵਰਕਰ ਅਤੇ ਫੈਸਲੀਟੇਟਰ ਇਸ ਦੁੱਖ ਦੀ ਘੜੀ ਵਿੱਚ ਹਾਜ਼ਰ ਹੋਏ ਅਤੇ ਭੈਣ ਸੰਤੋਸ਼ ਰਾਣੀ ਅਮਰ ਰਹੇ ਦਾ ਲਾਇਆ ਨਾਅਰਾ ਇਸ ਲਈ ਬਲਵਿੰਦਰ ਕੌਰ ਭੈਣੀਬਾਘਾ ਨੇ ਹੰਝੂਆਂ ਭਰੇ ਮਨ ਨਾਲ ਦੱਸਿਆ ਕਿ ਸਮਾਜ ਸੇਵਾ ਕਰਦੇ ਜੋ ਸ਼ਹੀਦੀ ਜਾਮ ਪੀਂਦੇ ਹਨ ਉਹ ਮਰਦੇ ਨਹੀਂ ਸਗੋਂ ਇਕ ਮਿਸਾਲ ਛੱਡ ਜਾਂਦੇ ਹਨ ਇਸ ਲਈ ਕਿਸੇ ਕਵਿ ਨੇ ਲਿਖਿਆ ਕਿ ਮਾਨਾਂ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਸੋ ਸ਼ਹੀਦ ਹੋੲੀ ਭੈਣ ਨੂੰ ਲਾਲ ਸਲਾਮ ਜੈ ਹਿੰਦ

Today Now News

RELATED ARTICLES
- Advertisment -

POPULAR POSTS