
1 ) ਸਤਿਕਾਰਯੋਗ ਮਨੀਸ਼ ਤਿਵਾੜੀ ਜੀ ਨੇ ਐਲਾਨ ਕੀਤਾ ਕਿ ਪੰਜਾਬੀ ਭਾਸ਼ਾ ਦੇ ਕੰਮ ਲਈ ਹਮੇਸ਼ਾਂ ਜਗਤ ਪੰਜਾਬੀ ਸਭਾ ਦਾ ਸਾਥ ਦਿਆਂਗਾ
2 ) ਡਾ : ਮੁਜਾਹਿਦਾ ਭੱਟ ਨੇ ਕਿਹਾ ਕਿ ਇਸ ਖੋਜਨੁਮਾ ਕਿਤਾਬ ਨੂੰ ਸ਼ਾਹਮੁਖੀ ਵਿੱਚ ਤਰਜਮਾ ਕਰਾ ਕੇ ਵੂਮੈਨ ਯੂਨੀਵਰਿਸਟੀ ਲਾਹੋਰ ਵਿੱਚ ਐਮ ਫਿੱਲ ਦਾ ਥੀਸਿਸ ਲਿਖਵਾਵਾਂਗੀ ।
3 ) ਜਗਤ ਪੰਜਾਬੀ ਸਭਾ ਕੈਨੇਡਾ ਤੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਵੱਲੋਂ ਅਰਵਿੰਦਰ ਢਿੱਲੋਂ ਦੀ ਲਿਖੀ ਖੋਜਨੁਮਾ ਕਿਤਾਬ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਤਹਾਸ ਤੇ ਵਿਚਾਰ ਚਰਚਾ ਜ਼ੂਮ ਐਪ ਤੇ ਹੋਈ । ਇਸ ਜ਼ੂਮ ਮੀਟਿੰਗ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ 160 ਦੇ ਕਰੀਬ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਅੱਜ ਦੀ ਇਸ ਮੀਟਿੰਗ ਦੇ ਹੋਸਟ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦੀ ਪ੍ਰੋਫੈਸਰ ਡਾ : ਬਲਜੀਤ ਕੌਰ ਰਿਆੜ ਸਨ । ਜਿਹਨਾਂ ਨੇ ਇਸ ਸਾਰੇ ਪ੍ਰੋਗ੍ਰਾਮ ਦਾ ਸੰਚਾਲਨ ਬਹੁਤ ਉਮਦਾ ਢੰਗ ਨਾਲ ਕੀਤਾ ਜੋਕਿ ਕਾਬਿਲੇ ਤਾਰੀਫ਼ ਸੀ । ਦਿੱਤੇ ਹੋਏ ਸਮੇਂ ਅਨੁਸਾਰ ਪ੍ਰੋਗਰਾਮ ਸ਼ੁਰੂ ਹੋਇਆ ਤੇ ਸਮਾਪਤ ਵੀ ਹੋਇਆ । ਇਸ ਪ੍ਰੋਗ੍ਰਾਮ ਵਿੱਚ 3 ਸਾਬਕਾ ਵਾਈਸ ਚਾਂਸਲਰ ਸਾਹਿਬਾਨ ਨੇ ਹਿੱਸਾ ਲਿਆ । ਜਿਹਨਾਂ ਵਿੱਚ ਡਾ : ਦਲਜੀਤ ਸਿੰਘ , ਡਾ : ਐਸ ਐਸ ਗਿੱਲ ਅਤੇ ਡਾ : ਐਸ ਪੀ ਸਿੰਘ ਸਨ । ਡਾ : ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ , ਡਾ : ਮੁਜਾਹਿਦਾ ਭੱਟ ਮੁਖੀ ਪੰਜਾਬੀ ਵਿਭਾਗ ਵੂਮੈਨ ਯੂਨੀਵਰਸਿਟੀ ਲਾਹੋਰ , ਪ੍ਰੋ ਕੁਲਬੀਰ ਸਿੰਘ ਜਲੰਧਰ , ਪ੍ਰੋ ਕਸ਼ਮੀਰ ਸਿੰਘ ਜਲੰਧਰ , ਡਾ : ਪੁਸ਼ਵਿੰਦਰ ਕੌਰ ਖੋਖਰ ਨੇ ਹਿੱਸਾ ਲਿਆ ।ਡਾ : ਐਸ ਐਸ ਗਿੱਲ ਸਾਬਕਾ ਵੀ ਸੀ ਅਤੇ ਸਰਪ੍ਰਸਤ ਜਗਤ ਪੰਜਾਬੀ ਨੇ ਸੱਭ ਨੂੰ ਜੀ ਆਇਆ ਆਖਿਆ । ਕਿਤਾਬ ਸੰਬੰਧੀ ਮਨਜੋਤਪਾਲ ਕੋਰ ਬਟਾਲਾ ਅਤੇ ਬਲਦੀਪ ਸੰਧੂ ਮੁਹਾਲੀ ਵੱਲੋਂ ਤਿਆਰ ਕੀਤੀਆਂ ਡਾਕੂਮੇਂਟਰੀਆਂ ਦਿਖਾਈਆਂ ਗਈਆਂ । ਬਲਵਿੰਦਰ ਸਿੰਘ ਚਾਹਲ ਯੂ ਕੇ ਵੱਲੋਂ ਕਿਤਾਬ ਬਾਰੇ ਵਿਚਾਰ ਦਿੱਤੇ ਗਏ । ਡਾ : ਪੁਸ਼ਵਿੰਦਰ ਖੋਖਰ ਵੱਲੋਂ ਵਿਸਥਾਰ ਨਾਲ ਕਿਤਾਬ ਬਾਰੇ ਅਤੇ ਅਰਵਿੰਦਰ ਢਿੱਲੋਂ ਦੀ ਪ੍ਰਸ਼ਸਾ ਕੀਤੀ ਗਈ । ਅੱਜ ਦੇ ਪ੍ਰੋਗ੍ਰਾਮ ਦੇ ਵਿਸ਼ੇਸ਼ ਮਹਿਮਾਨ ਮਾਣਯੋਗ ਮੁਨੀਸ਼ ਤਿਵਾੜੀ ਜੀ ਸਨ ।ਅਰਵਿੰਦਰ ਢਿੱਲੋਂ ਨੇ ਇਹ ਕਿਤਾਬ ਉਹਨਾਂ ਦੇ ਪਿਤਾ ਵਿਸ਼ਵ ਨਾਥ ਤਿਵਾੜੀ ਜੀ ਨੂੰ ਸਮਰਪਿਤ ਕਰਨ ਤੇ ਐਮ ਪੀ ਮਨੀਸ਼ ਤਿਵਾੜੀ ਅਰਵਿੰਦਰ ਸਿੰਘ ਢਿੱਲੇ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਵਧਾਈ ਵੀ ਦਿੱਤੀ । ਉਹਨਾਂ ਭਰੋਸਾ ਦਿਵਾਇਆ ਕਿ ਉਹ ਜਗਤ ਪੰਜਾਬੀ ਸਭਾ ਕੈਨੇਡਾ ਦਾ ਪੰਜਾਬੀ ਲਈ ਕੰਮ ਕਰਨ ਤੇ ਸਾਥ ਦੇਣਗੇ । ਚੇਅਰਮੈਨ ਸ : ਅਜੈਬ ਸਿੰਘ ਚੱਠਾ ਨੇ ਮਨੀਸ਼ ਤਿਵਾੜੀ ਦੇ ਵਿਸ਼ੇਸ਼ ਮਹਿਮਾਨ ਬਣ ਕੇ ਆਉਣ ਲਈ ਧੰਨਵਾਦ ਕੀਤਾ । ਚੇਅਰਮੈਨ ਸ : ਚੱਠਾ ਜੀ ਨੇ ਐਲਾਨ ਕੀਤਾ ਕਿ ਵਿਸ਼ਵਨਾਥ ਤਿਵਾੜੀ ਦੀ ਯਾਦ ਵਿੱਚ ਸਾਲ ਵਿੱਚ ਇਕ ਦਿਹਾੜਾ ਮਨਾਉਣ ਦਾ ਐਲਾਨ ਕੀਤਾ । ਤਾਕਿ ਵਿਸ਼ਵਨਾਥ ਤਿਵਾੜੀ ਜੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸ਼ੁਰੂਆਤ ਕਰਨ ਲਈ ਯਾਦ ਕੀਤਾ ਜਾ ਸਕੇ । ਸ : ਚੱਠਾ ਜੀ ਨੇ ਕਿਹਾ ਕਿ ਡਾ : ਸੋਲਮਨ ਨਾਜ਼ ਦੇ ਕਹੇ ਹੋਏ ਸ਼ਬਦ ਹਰੇਕ ਵਿਦਵਾਨ ਨੂੰ ਯਾਦ ਰੱਖਣੇ ਚਾਹੀਦੇ ਹਨ । ਕਿਤਾਬ ਪ੍ਰਕਾਸ਼ਿਤ ਕਰਨੀ ਬੱਚੇ ਦੇ ਜਨਮ ਵਾਂਗ ਸਿਰਫ਼ ਵਧਾਈਆਂ ਹੀ ਦੇਣੀਆਂ ਚਾਹੀਦੀਆਂ ਹਨ । ਡਾ : ਰਮਨੀ ਬੱਤਰਾ ਪ੍ਰਧਾਨ ਪੱਬਪਾ ਨੇ ਸਮਾਗਮ ਵਿੱਚ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ । ਇਹ ਸਮਾਗਮ ਯਾਦਗਾਰੀ ਹੋ ਨਿਬੜਿਆ , ਤੇ ਇਸ ਜ਼ੂਮ ਮੀਟਿੰਗ ਦੇ ਚਰਚੇ ਦੀਆ ਦੁਨੀਆਂ ਭਰ ਵਿੱਚ ਧੁੰਮਾਂ ।ਕਿਉਂਕਿ ਵਿਸ਼ਵ ਪੰਜਾਬੀ ਕਾਨਫ੍ਰੰਸਾਂ ਤੇ ਲਿਖੀ ਗਈ ਇਹ ਪਹਿਲੀ ਕਿਤਾਬ ਹੈ । ਵਧੀਆ ਵਿਦਵਾਨਾਂ ਦਾ ਸਮਾਗਮ ਵਿੱਚ ਹਿੱਸਾ ਲੈਣਾ ਇਸ ਸਮਾਗਮ ਨੂੰ ਚਾਰ ਚੰਨ ਲਗਾ ਗਿਆ । ਧੰਨਵਾਦ ਸਹਿਤ ।
ਅਜੈਬ ਸਿੰਘ ਚੱਠਾ ਚੇਅਰਮੈਨ
ਜਗਤ ਪੰਜਾਬੀ ਸਭਾ , ਪੱਬਪਾ ਤੇ ਵਰਲਡ
ਪੰਜਾਬੀ ਕਾਨਫ਼ਰੰਸ ।





