ਦਿੱਤੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਵਾਂਗੀ : ਅਰਸ਼ਦੀਪ ਕੌਰ

ਬਰਨਾਲਾ, (ਕਰਨਪਰੀਤ ਧੰਦਰਾਲ) : ਰੈਸਟ ਹਾਊਸ ਵਿੱਚ ਮਾਲਵਾ ਜੋਨ ਇੰਚਾਰਜ ਰਜਨੀਸ ਸ਼ਰਮਾ ਭੀਖੀ ਐਂਟੀ ਨਾਰਕੋਟਿਕ ਸੈੱਲ ਪੰਜਾਬ ਪ੍ਰਦੇਸ ਕਾਂਗਰਸ ਦੀ ਅਗਵਾਈ ਵਿੱਚ ਇੱਕ ਵਿਸੇਸ ਮੀਟਿੰਗ ਹੋਈ ਜਿਸ ਵਿਚ ਬਰਨਾਲਾ ਜਿਲ•ਾ ਐਂਟੀ ਨਾਰਕੋਟਿਕ ਔਰਤ ਸੈੱਲ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ।ਇਸ ਮੌਕੇ ਬੋਲਦਿਆਂ ਰਜਨੀਸ ਸ਼ਰਮਾ ਭੀਖੀ ਨੇ ਕਿਹਾ ਕਿ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਵੱਲੋਂ ਸਾਰੇ ਪੰਜਾਬ ਅੰਦਰ ਸਮੁੱਚੇ ਸੈੱਲ ਨੂੰ ਗਠਿਤ ਕੀਤਾ ਜਾ ਰਿਹਾ ਅਤੇ ਨਸ਼ਿਆ ਖਿਲਾਫ ਕੰਮ ਕਰਨ ਵਾਲੇ ਵਰਕਰਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਅਤੇ ਪੰਜਾਬ ਅੰਦਰ ਨਸੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਤਕੜੀ ਮੁਹਿੰਮ ਵਿੱਢੀ ਹੋਈ ਹੈ ਜਿਸ ਦੇ ਮੱਦੇਨਜਰ ਬਰਨਾਲਾ ਪੁਲਿਸ ਵੱਲੋਂ ਵੀ ਵੱਡੀ ਪੱਧਰ ਤੇ ਸਮਗਲਰਾਂ ਨੂੰ ਫੜਿਆ ਹੈ ਅਤੇ ਅੱਗੇ ਹੋਰ ਕਾਰਵਾਈ ਜਾਰੀ ਹੈ।ਇਸ ਮੌਕੇ ਕਿਰਨਜੀਤ ਕੌਰ ਨੂੰ ਸਕੱਤਰ ਅਤੇ ਰਮਨਦੀਪ ਕੌਰ ਮੈਂਬਰ ਲਿਆ ਗਿਆ ਹੈ । ਇਸ ਮੌਕੇ ਜਿਲ•ਾ ਚੇਅਰਮੈਨ ਬੰਧਨ ਤੋੜ ਸਿੰਘ, ਜਿਲ•ਾ ਪ੍ਰਧਾਨ ਰੂਪੀ ਕੌਰ,ਸ਼ਹਿਰੀ ਚੇਅਰਮੈਨ ਰਾਣਾ ਰਣਦੀਪ ਸਿੰਘ ਔਜਲਾ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਰਾਜਬੀਰ ਸਿੰਘ ਰਾਣਾ, ਸੁਰਾਜ ਖਾਨ ਰਾਜੂ,ਦਰਸ਼ਨ ਸਿੰਘ ਕਾਲੇਕੇ, ਬੱਬੂ ਰੂੜੇਕੇ, ਗੁਰਭਗਤ ਸਿੰਘ,ਪਰਮਜੀਤ ਸਿੰਘ ਸੋਨੀ ਧਾਲੀਵਾਲ, ਕੁਲਵੀਰ ਸਿੰਘ ਸਰਪੰਚ ਆਦਿ ਸਮੇਤ ਹੋਰ ਆਗੂ ਤੇ ਵਰਕਰ ਹਾਜਰ ਸਨ।






