17.1 C
Chandigarh

TODAY NOW NEWS

Thursday, March 19, 2026
HomeBREAKING NEWSਨਹਿਰ ਦਾ ਬਨ ਟੁੱਟਣ ਤੇ ਮੌਕੇ ਤੇ ਪਹੁੰਚਕੇ ਵਿਧਾਇਕ ਸੁਖਾਨੰਦ ਨੇ ਬਨ...

ਨਹਿਰ ਦਾ ਬਨ ਟੁੱਟਣ ਤੇ ਮੌਕੇ ਤੇ ਪਹੁੰਚਕੇ ਵਿਧਾਇਕ ਸੁਖਾਨੰਦ ਨੇ ਬਨ ਦਾ ਕੰਮ ਕਰਵਾਇਆ ਸ਼ੁਰੂ

ਬਾਘਾਪੁਰਾਣਾ, 16 ਜੂਨ ਆਮ ਆਦਮੀ ਪਾਰਟੀ ਦੇ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਜਦੋਂ ਪਤਾ ਲਗਿਆ ਕਿ ਚੰਨੂੰਆਨੇ ਵਾਲੀ ਨਹਿਰ ਦਾ ਬਨ ਪਿੰਡ ਉਗੋਕੇ ਨੇੜੇ ਟੁੱਟਗਿਆ ਹੈ। ਉਸੇ ਟਾਇਮ ਮੌਕੇ ਤੇ ਪਹੁੰਚਕੇ ਵਨਵਿਭਾਗ ਦੇ ਅਧਿਕਾਰੀਆਂ,

S.D.M. ਸਾਬ੍ਹ ਅਤੇ ਹੋਰ ਅਫਸਰਾਂ ਨੂੰ ਬੁਲਾਕੇ ਮੌਕੇ ਤੇ ਜਾਇਜ਼ਾ ਲਿਆ ਅਤੇ ਤੁਰੰਤ ਬਨ ਦਾ ਕੰਮ ਸ਼ੁਰੂ ਕਰਵਾਇਆ ਤਾਂ ਜੋ ਨੇੜਲੇ ਪਿੰਡ ਵਾਸੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।ਲੋਕਾਂ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਸਮਝਦੇ ਹੋਏ ਪਹੁੰਚੇ ਵਿਧਾਇਕ ਅਮ੍ਰਿਤਪਾਲ ਸੁਖਾਨੰਦ ਨੇ ਕਿਹਾ ਮੈਨੂੰ ਮੇਰੇ ਹਲਕੇ ਦੇ ਲੋਕਾਂ ਨੇ ਵਿਧਾਇਕ ਬਣਾਇਆ ਮੈਂ ਹਮੇਸ਼ਾ ਉਹਨਾਂ ਦੇ ਦੁੱਖ ਸੁੱਖ ਵਿੱਚ ਖੜਾ ਰਹਾਂਗਾ।

ਇਸ ਸਮੇਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੋਣ ਵਾਲੇ ਨੁਕਸਾਨ ਤੋਂ ਬੱਚ ਸਕੇ। ਵਿਧਾਇਕ ਨੇ ਸਥਾਨਕ ਲੋਕਾਂ ਦਾ ਇਸ ਮੱਦਦ ਲਈ ਧੰਨਵਾਦ ਕੀਤਾ।

Today Now News

RELATED ARTICLES
- Advertisment -

POPULAR POSTS