ਵਿਧਾਨ ਸਭਾ ਹਲਕਾ ਜ਼ੀਰਾ ਦੇ ਕਸਬਾ ਮੱਲਾਂਵਾਲਾ ਦੀ ਪੁਲਿਸ ਦੁਆਰਾ ਫੜੇ ਗਏ ਦੋਸ਼ੀਆਂ ਕੋਲੋਂ 2 ਦੇਸੀ ਰਿਵਾਲਵਰ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ।

ਮੱਲਾਂਵਾਲਾ (ਤਿਲਕ ਸਿੰਘ ਰਾਏ) : ਪਿਛਲੇ ਕਈ ਦਿਨਾਂ ਤੋਂ ਹਲਕਾ ਮੱਲਾਂਵਾਲਾ ਵਿੱਚ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਪੁਲਸ ਦੀ ਸਿਰਦਰਦੀ ਬਣਿਆ ਹੋਇਆ ਸੀ । ਜਿਸ ਦੇ ਚੱਲਦੇ ਬੀਤੀ ਸ਼ਾਮ ਪੁਲਿਸ ਨੂੰ ਇੱਕ ਗੁਪਤ ਇਨਫਰਮੇਸ਼ਨ ਮਿਲੀ ਕਿ ਗਰੋਹ ਦੇ ਦੋ ਮੈਂਬਰ ਪਿੰਡ ਆਸਫ ਵਾਲਾ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰੀ ਕਰ ਰਹੇ ਹਨ । ਮਿਲੀ ਇਤਲਾਹ ਉੱਪਰ ਪੁਲਿਸ ਨੇ ਪਿੰਡ ਆਸਫ ਵਾਲਾ ਵਿੱਚ ਰੇਡ ਕਰਕੇ ਦੋਨਾਂ ਦੋਸ਼ੀਆਂ ਨੂੰ ਸਮੇਤ ਹਥਿਆਰਾਂ ਕਾਬੂ ਕਰ ਲਿਆ ਹੈ । ਫੜੇ ਗਏ ਦੋਸ਼ੀਆਂ ਪਾਸੋਂ ਦੋ ਦੇਸੀ ਰਿਵਾਲਵਰ ਸੱਤ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ । ਐੱਸ.ਐੱਚ.ਓ. ਮੱਲਾਂਵਾਲਾ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਕੋਲੋਂ ਪੁੱਛਗਿਛ ਜਾਰੀ ਹੈ ਅਤੇ ਇਨ੍ਹਾਂ ਦੇ ਬਾਕੀ ਸਾਥੀਆਂ ਦੇ ਨਾਲ ਨਾਲ ਹੋਰ ਬਰਾਮਦਗੀ ਵੀ ਹੋ ਸਕਦੀ ਹੈ । ਜਿਸ ਦੀ ਬਾਅਦ ਵਿੱਚ ਜਾਨਕਾਰੀ ਦਿੱਤੀ ਜਾਵੇਗੀ । ਫੜੇ ਗਏ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਤਫ਼ਤੀਸ਼ ਜਾਰੀ ਹੈ ।





