
ਮਾਨਸਾ, 03 ਫਰਵਰੀ ਗੁਰਜੰਟ ਸਿੰਘ ਬਾਜੇਵਾਲੀਆ/ ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਵਿਧਾਨ ਸਭਾ ਚੋੋਣਾਂ^2022 ਦੇ ਮੱਦੇਨਜ਼ਰ ਚੋਣ^ਜਾਬਤੇ ਦੀ ਪਾਲਣਾ ਵਿੱਚ ਮਾਨਸਾ ਪੁਲਿਸ ਨੇ ਸਮਾਜ ਵਿਰੋੋਧੀ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਮੁਲਜਿਮ ਜਗਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਭੁਪਾਲ ਕਲਾਂ ਨੂੰ ਕਾਬੂ ਕਰਕੇ ਉਸ ਵਿਰੁੱਧ ਆਰਮਜ ਐਕਟ ਦਾ ਮੁਕੱਦਮਾ ਦਰਜ਼ ਕਰਕੇ ਵੱਡੀ ਸਫਲਤਾਂ ਹਾਸਲ ਕੀਤੀ ਹੈ। ਗ੍ਰਿਫਤਾਰ ਮੁਲਜਿਮ ਪਾਸੋੋਂ 1 ਪਿਸਟਲ 32 ਬੋਰ ਸਮੇਤ 22 ਰੌੌਂਦ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਏ ਗਏ ਹਨ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 02 ਫਰਵਰੀ ਨੂੰ ਥਾਣਾ ਸਿਟੀ^2 ਮਾਨਸਾ ਦੀ ਪੁਲਿਸ ਪਾਰਟੀ ਦੌੌਰਾਨੇ ਨਾਕਾਬੰਦੀ ਡੀ,ਸੀ, ਤਿੰਕੋੋਨੀ ਮਾਨਸਾ ਵਿਖੇ ਸ਼ੱਕੀ ਵਿਆਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਸਰਦੂਲਗੜ ਸਾਈਡ ਤੋੋਂ ਇੱਕ ਸਵਿੱਫਟ ਕਾਰ ਨੰ:ਪੀਬੀ,13ਬੀ,ਐਚ^3699 ਆਈ। ਜਿਸਨੂੰ ਰੋੋਕ ਕੇ ਕਾਰ ਅਤੇ ਡਰਾਇਵਰ ਦੀ ਤਲਾਸ਼ੀ ਕਰਨ ਤੇ ਉਸ ਪਾਸੋੋਂ 1 ਪਿਸਟਲ 32 ਬੋਰ ਸਮੇਤ 22 ਰੌਂਦ ਬਰਾਮਦ ਹੋੋਣ ਤੇ ਮੁਲਜਿਮ ਜਗਤਾਰ ਸਿੰਘ ਨੂੰ ਕਾਬੂ ਕੀਤਾ ਗਿਆ। ਮੁਲਜਿਮ ਵੱਲੋੋਂ ਚੋੋਣ^ਜਾਬਤਾ ਲੱਗਿਆ ਹੋੋਣ ਕਰਕੇ ਜਿਲਾ ਮੈਜਿਸਟਰੇਟ ਮਾਨਸਾ ਜੀ ਦੇ ਹੁਕਮ ਦੀ ਉਲੰਘਣਾ ਕਰਦਿਆ ਨਜਾਇਜ ਅਸਲਾ^ਐਮੋੋਨੀਸ਼ਨ ਰੱਖਣ ਸਬੰਧੀ ਉਸਦੇ ਵਿਰੁੱਧ ਮੁਕੱਦਮਾ ਨੰਬਰ 25 ਮਿਤੀ 02 ਫਰਵਰੀ 2022 ਅ$ਧ 25/54/59 ਅਸਲਾ ਐਕਟ ਅਤੇ 188 ਹਿੰ:ਦੰ: ਥਾਣਾ ਸਿਟੀ^2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ਹੈ।
ਗ੍ਰਿਫਤਾਰ ਮੁਲਜਿਮ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਚੋੋਣ ਜਾਬਤਾ ਲੱਗਿਆ ਹੋੋਣ ਦੇ ਬਾਵਜੂਦ ਉਹ ਕਿੱਥੋੋ ਲੈ ਕੇ ਆਇਆ ਸੀ ਅਤੇ ਉਸਦਾ ਕੀ ਮਕਸਦ ਸੀ, ਜਿਸਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।



