16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਚੋਰੀ ਦੇ ਮੋਟਰਸਾਈਕਲ ਜਾਅਲੀ ਨੰਬਰ ਪਲੇਟਾਂ ਲਾ ਕੇ ਵੇਚਣ ਵਾਲਾ ਕਾਬੂ

ਚੋਰੀ ਦੇ ਮੋਟਰਸਾਈਕਲ ਜਾਅਲੀ ਨੰਬਰ ਪਲੇਟਾਂ ਲਾ ਕੇ ਵੇਚਣ ਵਾਲਾ ਕਾਬੂ

ਪੁੱਛਗਿੱਛ ਦੌਰਾਨ ਚੋਰੀ ਕੀਤੇ 7 ਮੋਟਰਸਾਈਕਲ ਪੁਲਿਸ ਨੂੰ ਬਰਾਮਦ ਕਰਵਾਏ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਮੋਟਰਸਾਈਕਲ ਚੋਰੀ ਕਰ ਕੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਅੱਗੇ ਹੋਰ ਕਿਸੇ ਨੂੰ ਮੋਟਰਸਾਈਕਲ ਵੇਚਣ ਵਾਲਾ ਇਕ ਨੌਜਵਾਨ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਜਦਕਿ ਮੋਟਰਸਾਈਕਲ ਚੋਰੀ ਕਰਨ ਤੇ ਵੇਚਣ ਦੇ ਦੂਜੇ ਮੁੱਖ ਵਿਅਕਤੀ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ। ਪੁਲਿਸ ਨੇ ਫੜੇ ਗਏ ਨੌਜਵਾਨ ਤੋਂ ਸਖ਼ਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਉਸਨੇ ਚੋਰੀ ਕੀਤੇ 7 ਮੋਟਰਸਾਈਕਲ ਪੁਲਿਸ ਨੂੰ ਬਰਾਮਦ ਕਰਵਾਏ ਹਨ। ਪ੍ਰਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਿਸ ਮੁੱਖ ਡੀ. ਸੁਡਰਵਿਲੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਹਰਵਿੰਦਰ ਸਿੰਘ ਚੀਮਾ ਪੀਪੀਐਸ ਉਪ ਕਪਤਾਨ ਪੁਲਿਸ (ਸ.ਡ) ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇੰਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਦੇਖ ਰੇਖ ‘ਚ ਸ:ਥ: ਕਰਮਜੀਤ ਸਿੰਘ ਨੰਬਰ 195/ਸ:ਮ:ਸ: ਸਮੇਤ ਪੁਲਿਸ ਪਾਰਟੀ ਦੌਰਾਨੇ ਨਾਕਾਬੰਦੀ ਅਬੋਹਰ ਰੋਡ ਬਾਈਪਾਸ ਮੌਜੂਦ ਸੀ ਤਾਂ ਪੁਲਿਸ ਨੂੰ ਇਤਲਾਹ ਮਿਲੀ ਕਿ ਸ਼ਮਸ਼ੇਰ ਸਿੰਘ ਵਾਸੀ ਪਿੰਡ ਭੁੱਲਰ (ਮੁਕਤਸਰ) ਜੋ ਨਸ਼ੇ ਕਰਨ ਦਾ ਆਦੀ ਹੈ ਤੇ ਆਪਣੇ ਨਸ਼ੇ ਦੀ ਪੂਰਤੀ ਲਈ ਮੋਟਰਸਾਈਕਲ ਚੋਰੀ ਕਰਕੇ ਵੇਚਦਾ ਹੈ ਜਿਸਨੇ ਅੱਜ ਵੀ ਮੋਟਰਸਾਇਕਲ ਚੋਰੀ ਕੀਤਾ ਹੈ। ਇਤਲਾਹ ਭਰੋਸੇਯੋਗ ਹੋਣ ‘ਤੇ ਮੁਕੱਦਮਾ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ ਰਜਿਸਟਰ ਕਰ ਕੇ ਮੁਲਜ਼ਮ ਸ਼ਮਸ਼ੇਰ ਸਿੰਘ ਨੂੰ ਹਸਬ ਜਾਬਤਾ ਅਨੁਸਾਰ ਗਿ੍ਫਤਾਰ ਕਰ ਕੇ ਉਸਦੇ ਕਬਜੇ ‘ਚੋਂ ਇਕ ਚੋਰੀ ਕੀਤਾ ਸਪਲੈਂਡਰ ਮੋਟਰਸਾਈਕਲ ਬਿਨ੍ਹਾ ਨੰਬਰੀ ਬ੍ਰਾਮਦ ਕਰਵਾਇਆ ਗਿਆ। ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਸ਼ਮਸ਼ੇਰ ਸਿੰਘ ਉਰਫ ਸ਼ੰਮਾ ਮੋਟਰਸਾਈਕਲ ਚੋਰੀ ਕਰ ਕੇ ਉਨ੍ਹਾਂ ਦੀਆਂ ਨੰਬਰ ਪਲੇਟਾਂ ਬਦਲ ਕੇ ਭੋਲੇ ਭਾਲੇ ਲੋਕਾਂ ਨੂੰ ਇਹ ਗੱਲ ਕਹਿ ਕੇ 4000/5000 ਰੁਪਏ ਵਿੱਚ ਵੇਚ ਦਿੰਦਾ ਸੀ ਕਿ ਉਹ ਮੋਟਰਸਾਈਕਲ ਦੀ ਆਰਸੀ ਅਤੇ ਹੋਰ ਕਾਗਜਾਤ ਪੂਰੇ ਕਰ ਕੇ ਬਾਅਦ ‘ਚ ਦੇ ਦੇਵੇਗਾ ਅਤੇ ਇਸ ਤਰ੍ਹਾਂ ਇਨ੍ਹਾਂ ਪੈਸਿਆਂ ਨਾਲ ਉਹ ਆਪਣੇ ਨਸ਼ੇ ਦੀ ਪੂਰਤੀ ਕਰ ਲੈਂਦਾ ਸੀ। ਮੁਲਜ਼ਮ ਸ਼ਮਸ਼ੇਰ ਸਿੰਘ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕਰਨ ਤੇ ਉਸ ਨੇ ਦੱਸਿਆ ਕਿ ਉਸਨੇ ਕੁੱਝ ਮੋਟਰਸਾਈਕਲ ਮਨਦੀਪ ਸਿੰਘ ਉਰਫ ਪੈਡੀ ਵਾਸੀ ਪਿੰਡ ਦੋਦਾ (ਮੁਕਤਸਰ) ਨੂੰ ਵੇਚੇ ਹਨ, ਜਿਸਤੇ ਮਨਦੀਪ ਸਿੰਘ ਉਕਤ ਨੂੰ ਮੁਕਦਮੇ ‘ਚ ਨਾਮਜਦ ਕੀਤਾ ਗਿਆ। ਤਫਤੀਸ਼ ਦੌਰਾਨ ਮੁਲਜ਼ਮ ਸ਼ਮਸ਼ੇਰ ਸਿੰਘ ਉੱਕਤ ਪਾਸੋਂ ਜਾਅਲੀ ਤਿਆਰ ਕੀਤੀਆਂ ਨੰਬਰਾਂ ਪਲੇਟਾਂ ਬਰਾਮਦ ਹੋਈਆਂ। ਪੁੱਛ-ਗਿੱਛ ਦੌਰਾਨ ਮੁਲਜ਼ਮ ਸ਼ਮਸ਼ੇਰ ਸਿੰਘ ਉਕਤ ਨੇ ਦੱਸਿਆ ਕਿ ਉਸਨੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਤੋਂ 03 ਮੋਟਰਸਾਈਕਲ, ਐੱਚਡੀਐੱਫਸੀ ਬੈਂਕ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਤੋਂ 02 ਮੋਟਰਸਾਈਕਲ, ਨਾਕਾ ਨੰਬਰ 04 ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ 01 ਮੋਟਰ ਸਾਈਕਲ ਅਤੇ ਡੀਸੀ ਦਫਤਰ ਸ੍ਰੀ ਮੁਕਤਸਰ ਸਾਹਿਬ ਤੋਂ 01 ਮੋਟਰਸਾਈਕਲ ਚੋਰੀ ਕੀਤੇ ਸਨ, ਜੋ ਪੁਲਿਸ ਵੱਲੋਂ ਹੁਣ ਤੱਕ ਕੁੱਲ 07 ਮੋਟਰਸਾਈਕਲ ਬਰੀਮਦ ਕਰਵਾਏ ਜਾ ਚੁੱਕੇ ਹਨ। ਤਫਤੀਸ਼ ਦੌਰਾਨ ਪਾਇਆ ਗਿਆ ਕਿ ਪਹਿਲਾਂ ਵੀ ਮੁਲਜ਼ਮ ਸ਼ਮਸ਼ੇਰ ਸਿੰਘ ਖਿਲਾਫ ਥਾਣਾ ਜੈਤੋ, ਜ਼ਿਲ੍ਹਾ ਫਰੀਦਕੋਟ ਵਿਖੇ ਮੁਕਦਮਾ ਦਰਜ ਹੈ ਅਤੇ ਉਸ ਮੁਕਦਮਾ ‘ਚ ਸ਼ਮਸ਼ੇਰ ਸਿੰਘ ਦੇ ਕਬਜ਼ੇ ‘ਚੋਂ 03 ਮੋਟਰਸਾਈਕਲ ਬਰਾਮਦ ਕਰਵਾਏ ਗਏ ਸਨ। ਮੁਲਜ਼ਮ ਸ਼ਮਸ਼ੇਰ ਸਿੰਘ ਪਾਸੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਓਧਰ ਮੁਲਜ਼ਮ ਮਨਦੀਪ ਸਿੰਘ ਉਰਫ ਪੈਡੀ ਤੁਰ ਫਿਰ ਕੇ ਫੇਰੀ ਲਗਾ ਕੇ ਕਬਾੜ ਦਾ ਕੰਮ ਕਰਦਾ ਹੈ। ਮਨਦੀਪ ਸਿੰਘ ਉਰਫ ਪੈਡੀ ਨਸ਼ੇ ਵਗੈਰਾ (ਨਸ਼ੀਲੀਆਂ ਗੋਲੀਆਂ) ਖਾਣ ਦਾ ਆਦੀ ਹੈ। ਜੋ ਮਨਦੀਪ ਸਿੰਘ ਉਰਫ ਪੈਡੀ ਮੁਲਜ਼ਮ ਸ਼ਮਸ਼ੇਰ ਸਿੰਘ ਉਰਫ ਸੰਮਾ ਦਾ ਮਾਸਟਰਮਾਈਡ ਹੈ ਅਤੇ ਇਹ ਦੋਵੇਂ ਮਿਲ ਕੇ ਮੋਟਰਸਾਈਕਲ ਵਗੈਰਾ ਚੋਰੀ ਕਰਦੇ ਹਨ ਅਤੇ ਜਾਅਲੀ ਨੰਬਰ ਪਲੇਟਾਂ ਤਿਆਰ ਕਰ ਕੇ ਮੋਟਰਸਾਈਕਲ ਅੱਗੇ ਵੇਚ ਕੇ ਮਿਲੇ ਹੋਏ ਪੈਸਿਆਂ ਨਾਲ ਆਪਣੇ ਨਸ਼ੇ ਦੀ ਪੂਰਤੀ ਕਰਦੇ ਹਨ। ਤਫਤੀਸ਼ ਦੌਰਾਨ ਸ਼ਮਸ਼ੇਰ ਸਿੰਘ ਉਰਫ ਸੰਮਾ ਨੇ ਦੱਸਿਆ ਹੈ ਕਿ ਮਨਦੀਪ ਸਿੰਘ ਉਰਫ ਪੈਡੀ ਪਾਸ ਵੀ ਚੋਰੀ ਦੇ ਹੋਰ 4 ਮੋਟਰਸਾਈਕਲ ਹੋਣ ਬਾਰੇ ਪਤਾ ਲੱਗਾ ਹੈ। ਮੁਲਜ਼ਮ ਮਨਦੀਪ ਸਿੰਘ ਉਰਫ ਪੈਡੀ ਦੀ ਉਕਤ ਮੁਕੱਦਮਾ ‘ਚ ਗਿ੍ਫਤਾਰੀ ਲਈ ਟੀਮ ਦਾ ਗਠਨ ਕਰਕੇ ਰੇਡ ਕੀਤੇ ਜਾ ਰਹੇ, ਜਿਸਨੂੰ ਜਲਦੀ ਹੀ ਗਿ੍ਫਤਾਰ ਕਰਕੇ ਤਫਤੀਸ਼ ਮੁਕੰਮਲ ਕੀਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS