17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਸ਼ਿਆ ਦੇ ਦੋਸ਼ੀਆ ਖਿਲਾਫ਼ 6 ਮੁਕਦਮੇ ਦਰਜ ਕਰਕੇ 4 ਮੁਲਜਿਮ ਕੀਤੇ...

ਨਸ਼ਿਆ ਦੇ ਦੋਸ਼ੀਆ ਖਿਲਾਫ਼ 6 ਮੁਕਦਮੇ ਦਰਜ ਕਰਕੇ 4 ਮੁਲਜਿਮ ਕੀਤੇ ਕਾਬੂ

170 ਨਸ਼ੀਲੀਆ ਗੋਲੀਆਂ, 300 ਲੀਟਰ ਲਾਹਣ,1 ਚਾਲੂ ਭਠੀ ਅਤੇ 16 ਬੋਤਲਾਂ ਸ਼ਰਾਬ ਦੀ ਬਰਾਮਦਗੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਮਾਨਸਾ ਪੁਲਿਸ ਵਲੋਂ ਨਸਿਆ ਵਿਰੁਧ ਵਿਢੀ ਮੁਹਿੰਮ ਤਹਿਤ ਮੁਲਜਿਮਾ ਨੂੰ ਕਾਬੂ ਕਰਕੇ ਉਹਨਾਂ ਵਿਰੁਧ ਨਸਿਆ ਦੇ ਮੁਕਦਮੇ ਦਰਜ ਰਜਿਸਟਰ ਕਰਵਾ ਕੇ ਬਰਾਮਦਗੀ ਕਰਵਾਈ ਗਈ ਹੈ। ਐਨਡੀਪੀਐੱਸ ਐਕਟ ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਮਹਿੰਦਰਪਾਲ ਸਿੰਘ ਉਰਫ ਮੰਗਾਂ ਪੁਤਰ ਅਸ਼ੋਕ ਕੁਮਾਰ ਵਾਸੀ ਸਰਦੂਲਗੜ ਨੂੰ ਕਾਬੂ ਕਰਕੇ ਉਸ ਪਾਸੋਂ 170 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮੁਲਜਿਮ ਦੇ ਵਿਰੁਧ ਥਾਣਾ ਸਰਦੂਲਗੜ ਵਿਖੇ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ ਹੈ। ਜਿਸਨੂੰ ਮਾਨਯੋਗ ਅਦਾਲਤ ਵਿਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ।ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਅੰਮ੍ਰਿਤਪਾਲ ਸਿੰਘ ਉਰਫ ਸਗੂ ਪੁਤਰ ਬੰਤ ਸਿੰਘ ਵਾਸੀ ਬਹਾਦਰਪੁਰ ਦੇ ਵਿਰੁਧ ਆਬਕਾਰੀ ਐਕਟ ਦਾ ਮੁਕਦਮਾ ਦਰਜ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਕਾਬੂ ਕਰਕੇ 150 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਗਗੂ ਸਿੰਘ ਪੁਤਰ ਦਰਸਨ ਸਿੰਘ ਵਾਸੀ ਛਾਪਿਆਵਾਲੀ ਵਿਰੁਧ ਮੁਕਦਮਾ ਦਰਜ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ 1 ਚਾਲੂ ਭਠੀ, 80 ਲੀਟਰ ਲਾਹਣ ਅਤੇ 4 ਬੋਤਲਾਂ ਸਰਾਬ ਨਜਾਇਜ ਬਰਾਮਦ ਕੀਤੀ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਹਰਪਰੀਤ ਸਿੰਘ ਉਰਫ ਬਬੂ ਪੁਤਰ ਗੁਰਮੇਲ ਸਿੰਘ ਵਾਸੀ ਖਿਲਣ ਵਿਰੁਧ ਮੁਕਦਮਾ ਦਰਜ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਦਰਸਨ ਸਿੰਘ ਪੁਤਰ ਜੀਤ ਸਿੰਘ ਵਾਸੀ ਬੋਹਾ ਵਿਰੁਧ ਮੁਕਦਮਾ ਦਰਜ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ 20 ਲੀਟਰ ਲਾਹਣ ਬਰਾਮਦ ਕੀਤੀ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ। ਥਾਣਾ ਸਿਟੀ^1 ਮਾਨਸਾ ਦੀ ਪੁਲਿਸ ਪਾਰਟੀ ਨੇ ਬਲਵੀਰ ਸਿੰਘ ਉਰਫ ਬਲਾ ਪੁਤਰ ਚਾਨਣ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ 12 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਬਰਾਮਦ ਕੀਤੀ।ਐਸਐਸਪੀ ਮਾਨਸਾ ਸ੍ਰੀ ਸੁਰੇਂਦਰ ਲਾਬਾ, ਆਈਪੀਐਸ ਵਲੋਂ ਦਸਿਆ ਗਿਆ ਕਿ ਨਸਿਆ ਅਤੇ ਮਾੜੇ ਅਨਸਰਾ ਵਿਰੁਧ ਵਿਢੀ ਮੁਹਿੰਮ ਨੂੰ ਅਗੇ ਲਈ ਵੀ ਇਸੇ ਤਰਾ ਹੀ ਜਾਰੀ ਰਖਿਆ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS