ਉਨ੍ਹਾਂ ਕਿਹਾ ਕਿ ਛੋਟੇ ਕਲਾਕਾਰਾਂ ਵਾਸਤੇ ਸਰਕਾਰ ਥੋੜ੍ਹੇ ਥੋੜ੍ਹੇ ਇਕੱਠ ਕਰਨ ਦੀ ਇਜਾਜ਼ਤ ਦੇਵੇ ਤਾਂ ਕਿ ਇਹ ਕਲਾਕਾਰ ਭਰਾ ਵੀ ਆਪਣਾ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਸਰਕਾਰ ਕਰੋਨਾ ਮਹਾਮਾਰੀ ਦੇ ਦੋਰਾਨ ਚ ਛੋਟੇ ਕਲਾਕਾਰ ਭਰਾਵਾਂ ਦੀ ਰੋਜੀ ਰੋਟੀ ਦੇ ਜੁਗਾੜ ਲਈ ਜਾਂ ਤਾ ਥੋੜ੍ਹੇ ਬਹੁਤੇ ਪਾਠਕਾਂ ਚ ਪਰੋਗਰਾਮ ਕਰਨ ਦੀ ਇਜਾਜ਼ਤ ਦੇਵੇ ਜਾਂ ਫਿਰ ਇਨ੍ਹਾਂ ਦੀ ਕੋਈ ਮਾਲੀ ਮੱਦਦ ਕਰੇ ।ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਇਕ ਪ੍ਰੈਸ ਬਿਆਨ ਰਾਹੀਂ ਕੀਤਾ।ਉਨ੍ਹਾਂ ਕਿਹਾ ਕਿ ਸ਼ਰ੍ਹੇਆਮ ਸ਼ਰਾਬ ਦੇ ਠੇਕੇ ਖੁੱਲ੍ਹੇ ਵਿਖੇ ਜਾ ਰਹੇ ਹਨ ਹਰ ਥਾਂ ਤੇ ਵੱਡੀਆਂ ਵੱਡੀਆਂ ਭੀੜਾਂ ਹਨ ।ਜਿਸ ਨੂੰ ਕੰਟਰੋਲ ਕਰਨ ਚ ਸਰਕਾਰ ਹਮੇਸ਼ਾ ਅਸਫਲ ਰਹੀ ਹੈ ।ਉਨ੍ਹਾਂ ਕਿਹਾ ਕਿ ਛੋਟੇ ਕਲਾਕਾਰਾਂ ਵਾਸਤੇ ਸਰਕਾਰ ਥੋੜ੍ਹੇ ਥੋੜ੍ਹੇ ਇਕੱਠ ਕਰਨ ਦੀ ਇਜਾਜ਼ਤ ਦੇਵੇ ਤਾਂ ਕਿ ਇਹ ਕਲਾਕਾਰ ਭਰਾ ਵੀ ਆਪਣਾ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ ।ਇਸ ਮੌਕੇ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਕੌਰ ਸ਼ੰਮੀ ,ਪ੍ਰਸਿੱਧ ਲੋਕ ਗਾਇਕ ਅਰਸ਼ਦੀਪ ਚੋਟੀਆਂ ,ਸਿੰਗਰ ਸਿਮਰਨ ਕੌਰ ਬਠਿੰਡਾ ,ਮੇਘਾ ਮਾਣਕ, ਬਿਕਰਮ ਮਸਤਾਨਾ,ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਆਰ ਨੂਰ ਆਦਿ ਹਾਜਰ ਸਨ




