ਨੇੜਲੇ ਪਿੰਡ ਕੋਟ ਧਰਮ ਚੰਦ ਕੋਲ ਆਟੋ ਰਿਕਸ਼ਾ ਅਤੇ ਕੰਬਾਈਨ ਦੀ ਟੱਕਰ ਵਿੱਚ ਆਟੋ ਰਿਕਸ਼ਾ ਸਵਾਰ 6ਵਿਅਕਤੀ ਜਖਮੀ ਹੋਏ ।

ਤਰਨ ਤਾਰਨ (ਜਸਵੀਰ ਸਿੰਘ) : ਅੱਜ ਦੁਪਹਿਰ ਬਾਅਦ ਬੰਡਾਲਾ ਤੋ ਇਕ ਆਟੋ ਰਿਕਸ਼ਾ 6 ਵਿਅਕਤੀਆਂ ਸਵਾਰ ਹੋ ਕੇ ਮੇਲਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਦਰਸਨ ਕਰਨ ਵਾਸਤੇ ਜਾ ਰਹੇ ਸਨ । ਰਸਤੇ ਵਿੱਚ ਪਿੰਡ ਕੋਟ ਧਰਮ ਚੰਦ ਕੋਲ ਇਕ ਕੰਬਾਈਨ ਨਾਲ ਆਟੋ ਰਿਕਸ਼ਾ ਨਾਲ ਐਕਸੀਡੈਂਟ ਹੋਣ ਤੇ ਆਟੋ ਰਿਕਸ਼ਾ ਸਵਾਰ 6 ਵਿਅਕਤੀਆਂ ਜਖਮੀ ਹੋ ਗਾਏ । ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਝਬਾਲ ਪੁਲਸ ਪਾਰਟੀ ਮੌਕੇ ਤੇ ਪੁੱਜੀ ਅਤੇ ਜਖਮੀਆ ਨੁੰ ਇਲਾਜ ਲਈ ਤਰਨਤਾਰਨ ਸਿਵਲ ਹਸਪਤਾਲ ਭੇਜ ਦਿੱਤਾ ਗਿਆ । ਉਹਨਾ ਨੇ ਪਰਵਾਰ ਮੈਬਰ ਦੇ ਬਿਆਨਾਂ ਤੇ ਕੰਬਾਈਨਾਂ ਡੈਰਵੇਰ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ।






