Health : ਸਾਰਾ ਦਿਨ ਲੈਪਟਾਪ ਤੇ ਮੋਬਾਈਲ ਫੋਨਜ਼ ‘ਤੇ ਕੰਮ ਕਰਨ ਨਾਲ ਤੁਹਾਡੀ ਸਿਹਤ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚ ਸਕਦਾ ਹੈ। ਇਹ ਤੁਹਾਡੇ ਹੱਥਾਂ ਦੀਆਂ ਮਾਸਪੇਸ਼ੀਆਂ ‘ਚ ਤਣਾਅ ਪੈਦਾ ਕਰਦਾ ਹੈ, ਅੱਖਾਂ ਨੂੰ ਰੁੱਖਾ ਬਣਾਉਂਦਾ ਹੈ, ਗਰਦਨ ‘ਚ ਦਰਦ ਅਤੇ ਵਜ਼ਨ ਵਧਣ ਦੀ ਵਜ੍ਹਾ ਵੀ ਬਣਦਾ ਹੈ। ਇਸ ਤੋਂ ਇਲਾਵਾ ਬਿਨਾਂ ਬ੍ਰੇਕ ਲਏ ਲਗਾਤਾਰ ਗੈਜੇਟਸ ਦੀ ਵਰਤੋਂ ਕਰਨ ਨਾਲ ਤੁਹਾਡੀ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ ਜਿਸ ਨਾਲ ਮੂਡ ਸਵਿੰਗ ਤੇ ਚਿੜਚਿੜਾਪਣ ਹੋ ਸਕਦਾ ਹੈ।

ਇਨ੍ਹਾਂ ਸਾਰੇ ਬੁਰੇ ਨਤੀਜਿਆਂ ਤੋਂ ਇਲਾਵਾ ਦਿਨ ਭਰ ਗੈਟੇਟਸ ‘ਤੋਂ ਨਿਕਲਦੀ ਬਲੂ ਲਾਈਟ ਤੁਹਾਡੀ ਨਾਜ਼ੁਕ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ ਤੁਹਾਨੂੰ ਕਮਜ਼ੋਰ ਤੇ ਬੁੱਢਾ ਬਣਾ ਸਕਦੀ ਹੈ। ਆਓ ਜਾਣੀਏ ਕਿ ਟੈਕਨੋਲਾਜੀ ਕਿਵੇਂ ਤੁਹਾਡੇ ਸਰੀਰ ਦੇ ਨਾਲ ਚਮੜੀ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ ਤੇ ਤੁਸੀਂ ਇਸ ਤੋਂ ਕਿਵੇਂ ਬਚ ਸਕਦੇ ਹੋ।
ਲੈਪਟਾਪ ਤੋਂ ਨਿਕਲਣ ਵਾਲੀ ਬਲੂ ਲਾਈਟ ਕਿਉਂ ਹੈ ਖ਼ਤਰਨਾਕ?
ਤੁਹਾਡੀ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਥਿਤ ਅਪਰਾਧੀ ਹੈ, ਹਾਈ ਐਨਰਜੀ ਵਿਜ਼ੀਬਲ ਲਾਈਟ (HEV) ਜਿਸ ਨੂੰ ਇਲੈਕਟ੍ਰਾਨਿਕ ਉਪਕਰਨਾਂ ਵੱਲੋਂ ਨਿਕਲੀ ਨੀਲੀ ਰੋਸ਼ਨੀ ਦੇ ਰੂਪ ‘ਚ ਵੀ ਜਾਣਿਆ ਜਾਂਦਾ ਹੈ।
ਨੀਲੀ ਰੋਸ਼ਨੀ ਸੂਰਜ ਦੀਆਂ ਕਿਰਨਾਂ, ਟਿਊਬਲਾਈਟ ਤੋਂ ਨਿਕਲਣ ਵਾਲੀ ਰੋਸ਼ਨੀ, ਐੱਲਈਡੀ ਤੇ ਟੀਵੀ ਸਕ੍ਰੀਨ, ਸਮਾਰਟਫੋਨ ਸਮੇਤ ਟੈਬਲੇਟ ਤੇ ਕੰਪਿਊਟਰ ਵਰਗੇ ਹਰ ਤਰ੍ਹਾਂ ਦੇ ਗੈਟੇਸ ‘ਚ ਵੀ ਮੌਜੂਦ ਹੁੰਦੀ ਹੈ। ਪਰ ਤੁਹਾਡੇ ਲੈਪਟਾਪ ਤੇ ਮੋਬਾਈਲ ਸਕ੍ਰੀਨ ਤੋਂ ਚਮੜੀ ਕੋਸ਼ਿਕਾਵਾਂ ਦੇ ਨੁਕਸਾਨੇ ਜਾਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਕਿਉਂਕਿ ਉਹ ਦੂਸਰਿਆਂ ਦੇ ਮੁਕਾਬਲੇ ਤੁਹਾਡੇ ਚਿਹਰੇ ਦੇ ਕਰੀਬ ਹੁੰਦੇ ਹਨ।
ਪਹਿਲਾਂ, ਲੋਕ ਯੂਵੀ ਕਿਰਨਾਂ ਬਾਰੇ ਚਿੰਤਤ ਰਹਿੰਦੇ ਸਨ, ਜਿਹੜੀਆਂ ਦਿਸਦੀਆਂ ਨਹੀਂ ਹਨ। ਪਰ ਅਜਿਹਾ ਮੰਨਿਆ ਜਾਂਦਾ ਸੀ ਕਿ ਇਹ ਚਮੜੀ ਕੈਂਸਰ ਦਾ ਕਾਰਨ ਬਣਦੀਆਂ ਹਨ। ਹੁਣ ਕਈ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਠੰਢੀ-ਟੋਨ ਵਾਲੀ ਨੀਸੀ ਰੋਸ਼ਨੀ ਵੀ ਚਮੜੀ ਲਈ ਆਮ ਤੌਰ ‘ਤੇ ਹਾਨੀਕਾਰਕ ਹੋ ਸਕਦੀ ਹੈ।




