16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬੀਬੀ ਜਸਵਿੰਦਰ ਕੌਰ ਠੁੱਲੇਵਾਲ ਅਤੇ ਬੀਬੀ ਪਰਮਜੀਤ ਕੌਰ ਕੱਟੂ ਨੂੰ ਇਸਤਰੀ ਅਕਾਲੀ...

ਬੀਬੀ ਜਸਵਿੰਦਰ ਕੌਰ ਠੁੱਲੇਵਾਲ ਅਤੇ ਬੀਬੀ ਪਰਮਜੀਤ ਕੌਰ ਕੱਟੂ ਨੂੰ ਇਸਤਰੀ ਅਕਾਲੀ ਦਲ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕਰਨ ਤੇ ਅਕਾਲੀ ਦਲ ਵਿਚ ਖੁਸ਼ੀ ਦੀ ਲਹਿਰ

ਇਸ ਨਿਯੁਕਤੀ ਲਈ ਅਕਾਲੀ ਲੀਡਰ ਸ਼ਿਪ ਦਾ ਧੰਨਵਾਦ ਕੀਤਾ ਗਿਆ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਇਸਤਰੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਬੀਬੀ ਜਗੀਰ ਕੌਰ,ਵਲੋਂ ਅਗਾਮੀ ਵਿਧਾਨ ਸਭਾ ਚੋਂਣਾ ਦੇ ਮੱਦੇਨਜ਼ਰ ਤੇ ਅਕਾਲੀਦਲ ਦੇ ਇਸਤਰੀ ਵਿੰਗ ਨੂੰ ਹੋਰ ਪ੍ਰਫੁੱਲਤ ਕਰਦਿਆਂ ਜਿਲਾ ਬਰਨਾਲਾ ਤੋਂ ਪਹਿਲਾਂ ਦਿਹਾਤੀ ਪ੍ਰਧਾਨ ਰਹੇ ਬੀਬੀ ਜਸਵਿੰਦਰ ਕੌਰ ਠੁੱਲੇਵਾਲ ਅਤੇ ਸਹਿਰੀ ਪ੍ਰਧਾਨ ਰਹੇ ਬੀਬੀ ਪਰਮਜੀਤ ਕੌਰ ਕੱਟੂ ਦੋਹਾਂ ਨੂੰ ਇਸਤਰੀ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਕਰਨ ਤੇ ਇਸਤਰੀ ਅਕਾਲੀ ਦਲ ਵਿਚ ਖੁਸ਼ੀ ਦੀ ਲਹਿਰ ਹੈ ! ਇਸ ਸੰਬੰਧੀ ਜਿਲਾ ਦਿਹਾਤੀ ਪ੍ਰਧਾਨ ਬੀਬੀ ਬੇਅੰਤ ਕੌਰ ਖਹਿਰਾ ਅਤੇ ਸਹਿਰੀ ਪ੍ਰਧਾਨ ਬੀਬੀ ਜਸਵੀਰ ਕੌਰ ਭੋਤਨਾ ,ਸੂਬਾ ਕੋਆਰਡੀਨੇਟਰ ਬੀਬੀ ਪਰਮਿੰਦਰ ਕੌਰ ਰੰਧਾਵਾ,ਅਕਾਲੀ ਦਲ ਦੇ ਪ੍ਰਮੁੱਖ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ, ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਦਵਿੰਦਰ ਸਿੰਘ ਬੀਹਲਾ ਯੂਥ ਆਗੂ ਸੂਬਾ ਮੀਤ ਪ੍ਰਧਾਨ ,ਸਹਿਰੀ ਅਕਾਲੀ ਦਲ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ,ਜਤਿੰਦਰ ਜਿੱਮੀ ਜਿਲਾ ਸ਼ਿਕਾਇਤ ਨਿਵਾਰਨ ਕਮੇਟੀ ਮੇਂਬਰ, ਐਮ ਸੀ ਪਰਮਜੀਤ ਢਿੱਲੋਂ ,ਗੁਰਪ੍ਰੀਤ ਗਖੀ,ਧਰਮ ਸਿੰਘ ਫੋਜੀ,ਜਥੇਬੰਦਕ ਸਕੱਤਰ ਬੀਬੀ ਪਰਮਜੀਤ ਕੌਰ ਭੋਤਨਾ,ਆਦਿ ਵਲੋਂ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ! ਉੱਥੇ ਹੀ ਇਸ ਨਿਯੁਕਤੀ ਲਈ ਅਕਾਲੀ ਲੀਡਰ ਸ਼ਿਪ ਦਾ ਧੰਨਵਾਦ ਕਰਦਿਆਂ ਬੀਬੀ ਜਸਵਿੰਦਰ ਕੌਰ ਠੁੱਲੇਵਾਲ ਅਤੇ ਬੀਬੀ ਪਰਮਜੀਤ ਕੌਰ ਕੱਟੂ ਨੇ ਕਿਹਾ ਕਿ ਪਾਰਟੀ ਵਲੋਂ ਸੋਂਪੀ ਜਿੰਮੇਦਾਰੀ ਨੂੰ ਤਨੋ ਮਨੋ ਨਿਭਾਉਂਦੀਆਂ ਦਿਨ ਰਾਤ ਇਕ ਕਰ ਦਿੱਤਾ ਜਾਵੇਗਾ !

Today Now News

RELATED ARTICLES
- Advertisment -

POPULAR POSTS